ਹਦਵਾਣਾ
Hadwana
ਝੋਟੇ ਦੇ ਸਿਰ ਜਿੱਡਾ ਬਾਪੂ
ਲੈ ਕੇ ਆਇਆ ਇਕ ਹਦਵਾਣਾ
ਸਾਰਾ ਟੱਬਰ ਆਖਣਾ ਲੱਗਾ
ਮੈਂ ਵੀ ਖਾਣਾ, ਮੈਂ ਵੀ ਖਾਣਾ
ਬੇਬੇ ਚਾਕੂ ਚੁੱਕ ਲਿਆਈ
ਫਾੜੀਆਂ ਕਰਕੇ ਢੇਰੀ ਲਾਈ
ਮੂੰਹ 'ਤੇ ਜੀਭਾਂ ਫੇਰਨ ਲੱਗਾ
ਹਰ ਕੋਈ ਵੱਡਾ ਅਤੇ ਨਿਆਣਾ
ਲੈ ਕੇ ਆਇਆ...
ਨਿੱਕੇ-ਵੱਡੇ ਆਵਣ ਨੱਠੇ
ਥਾਲੀ ਕੋਲੇ ਹੋ ਗਏ 'ਕੱਠੇ
ਕਿਸੇ ਦੇ ਹੱਥਾਂ 'ਚ ਚਮਚਾ ਫੜਿਆ
ਕੋਈ ਬੈਠਾ ਗਾਵੇ ਗਾਣਾ
ਲੈ ਕੇ ਆਇਆ…
ਲਾਲ-ਲਾਲ ਤੇ ਸੋਹਣਾ-ਸੋਹਣਾ
ਵਾਹ ਹਦਵਾਣਾ ਹੈ ਮਨਮੋਹਣਾ
‘ਰਾਜੀ’ ਵੀ ਜ਼ਿੱਦ ਕਰਕੇ ਬੈਠਾ
ਬਿਨ ਖਾਧੇ ਮੈਂ ਕਿਤੇ ਨਾ ਜਾਣਾ
ਲੈ ਕੇ ਆਇਆ ..
0 Comments