ਐਤਵਾਰ
Aitwaar
ਮਸਾਂ ਆਵੇ ਬੱਚਿਆਂ ਨੂੰ ਦਿਨ ਐਤਵਾਰ
ਲੱਗਦਾ ਪਿਆਰਾ ਬੜਾ ਬਾਲ ਸੰਸਾਰ
ਭਾਈ ਅਖ਼ਬਾਰ ਵਾਲਾ ਜਾਵੇ ਜਦੋਂ ਸੁੱਟ ਕੇ
ਭੱਜ-ਭੱਜ ਬੱਚੇ ਨੇ ਲਿਆਉਂਦੇ ਝੱਟ ਚੁੱਕ ਕੇ
ਖੋਹ ਇਕ ਦੂਜੇ ਕੋਲੋਂ ਲੈਂਦੇ ਅਖ਼ਬਾਰ
ਲਗਦਾ ਪਿਆਰਾ..
ਨਿੱਕੀਆਂ ਕਹਾਣੀਆਂ ਤੇ ਚੁਟਕਲੇ ਆਉਂਦੇ ਨੇ
ਛੋਟੇ-ਵੱਡੇ ਸਾਰਿਆਂ ਦੇ ਮਨ ਨੂੰ ਜੋ ਭਾਉਂਦੇ ਨੇ
ਪੜ੍ਹ-ਪੜ੍ਹ ਖ਼ੁਸ਼ ਹੋਵੇ, ਪੂਰਾ ਪਰਿਵਾਰ
ਲਗਦਾ ਪਿਆਰਾ...
ਨੰਨ੍ਹੇ-ਮੁੰਨ੍ਹੇ ਬਾਲਾਂ ਦੀਆਂ ਫੋਟੋਆਂ ਪਿਆਰੀਆਂ
ਸੋਹਣੇ-ਸੋਹਣੇ ਗੀਤਾਂ ਦੀਆਂ ਗੱਲਾਂ ਨੇ ਨਿਆਰੀਆਂ
‘ਰਾਜੀ’ ਨੂੰ ਤਾਂ ਜਾਪਦਾ ਗਿਆਨ ਦਾ ਭੰਡਾਰ
ਲਗਦਾ ਪਿਆਰਾ...
0 Comments