ਪਾਪਾ ਜੀ ਮੈਨੂੰ ਦੇਵੋ ਝੂਟੀ
Papa Ji Menu Devo Chutti
ਮੰਮੀ ਜੀ ਤੋਂ ਫੜਕੇ ਭੱਜਾ
ਆਹ ਲਓ ਰੋਟੀ ਵਾਲਾ ਡੱਬਾ
ਪਾਪਾ ਜੀ ਮੈਨੂੰ ਦੇਵੋ ਝੂਟੀ
ਜਾਣਾ ਉਸ ਤੋਂ ਬਾਅਦ ਡਿਊਟੀ
ਗੋਦੀ ਚੁੱਕ ਕੇ ਕਰੋ ਪਿਆਰ
ਦੇਖੋ ਮੈਂ ਵੀ ਹੋ ਗਿਆ ਤਿਆਰ
ਖ਼ੂਬ ਨਹਾਇਆ ਖੋਲ੍ਹ ਕੇ ਟੂਟੀ
ਪਾਪਾ ਜੀ...
ਚਲ ਸਕੂਟਰ ਸਾਫ਼ ਕਰਾਵਾਂ
ਪਿੱਛੇ ਬੈਠੋ ਮੈਂ ਚਲਾਵਾਂ
ਕਿੰਨਾ ਲੱਗਦਾ ਹਾਂ ਬਿਊਟੀ
ਪਾਪਾ ਜੀ...
ਮਾਂ ਬਾਪ ਦੀ ਨੰਨ੍ਹੀ ਜਾਨ
ਵੰਡਦੀ ਵਿਹੜੇ ਵਿਚ ਮੁਸਕਾਨ
ਫੁੱਲਾਂ ਦੀ ਜਿਵੇਂ ਕੋਮਲ ਬੂਟੀ
ਪਾਪਾ ਜੀ...
‘ਬਾਏ ਪਾਪਾ’ ਜਲਦੀ ਆਉਣਾ
ਭੁੱਲ ਨਾ ਜਾਣਾ ਨਵਾਂ ਖਿਡੌਣਾ
ਲੈ ਕੇ ਆਇਓ ਇਕ ਫਰੂਟੀ
ਪਾਪਾ ਜੀ...
0 Comments