Punjabi Kavita/Poem "Bibe Balak" " ਬੀਬੇ ਬਾਲਕ" for kids and Students in Punjabi Language.

 ਬੀਬੇ ਬਾਲਕ 
Bibe Balak



ਅਸੀਂ ਬੀਬੇ ਬਾਲਕ ਬਣਨਾ ਹੈ 

ਕਦੇ ਆਪੋ ਵਿਚ ਨਾ ਲੜਨਾ ਹੈ


ਸਦਾ ਸੱਚ ਨੂੰ ਪੱਲੇ ਬੰਨ੍ਹਣਾ ਹੈ 

ਵੱਡਿਆਂ ਦਾ ਕਹਿਣਾ ਮੰਨਣਾ ਹੈ 

ਅੰਮੜੀ ਨੂੰ ਤੰਗ ਨਾ ਕਰਨਾ ਹੈ 

ਅਸੀਂ ਬੀਬੇ…


ਗੱਲ ਦਿਲ ਵਿਚ ਧਾਰੀ ਪੱਕੀ ਹੈ 

ਅਸੀਂ ਕਰਨੀ ਖ਼ੂਬ ਤਰੱਕੀ ਹੈ 

ਬੜੀ ਉੱਚੀ ਪੌੜੀ ਚੜ੍ਹਨਾ ਹੈ 

ਅਸੀਂ ਬੀਬੇ…


ਹਰ ਕਦਮ ਨੇ ਅੱਗੇ ਵਧਣਾ ਹੈ 

ਜੱਗ ਸਾਰਾ ਪਿੱਛੇ ਛੱਡਣਾ ਹੈ

ਹੱਕ ਸੱਚ ਲਈ ਡਟ ਕੇ ਲੜਨਾ ਹੈ 

ਅਸੀਂ ਬੀਬੇ….


ਇਸ ਪਿਆਰ ਦੇ ਸੋਹਣੇ ਮੋਤੀ ਨੂੰ

ਤੇ ਵਿੱਦਿਆ ਵਾਲੀ ਜੋਤੀ ਨੂੰ 

ਦਿਲ ਮੰਦਿਰ ਦੇ ਵਿਚ ਜੁੜਨਾ ਹੈ 

ਅਸੀਂ ਬੀਬੇ…


Post a Comment

0 Comments