ਪੰਜ ਪਾਣੀਆਂ ਦੇ ਵਿਚ
Panj Paniya de Vich
ਭਾਈਆਂ ਨੇ ਹੀ ਭਾਈਆਂ ਦਾ ਸੀ ਖ਼ੂਨ ਡੋਲਤਾ
ਪੰਜ ਪਾਣੀਆਂ ਦੇ ਵਿਚ ਜ਼ਹਿਰ ਘੋਲਤਾ
ਵੈਰੀਆਂ ਦੇ ਦੇਖੋ ਪੂਰੇ ਖ਼ਾਬ ਹੋ ਗਏ
ਵੱਖ ਅੱਜ ਰਾਵੀ ਤੇ ਚਨਾਬ ਹੋ ਗਏ
ਸਾਡੇ ਇਤਫ਼ਾਕ ਵਾਲਾ ਤੰਦ ਖੋਲਤਾ
ਪੰਜ ਪਾਣੀਆਂ ਦੇ ਵਿਚ...
ਹਿੰਦੂਆਂ ਨੂੰ ਕਹਿੰਦੇ ਕਿ ਮਸੀਤ ਤੋੜ ਦੋ
ਮੁੱਲਾਂ ਜੀ ਨੂੰ ਕਹਿੰਦੇ ਤੁਸੀਂ ਹੱਲਾ ਬੋਲ ਦੋ
ਦਿਲਾਂ ਦਾ ਪਿਆਰ ਪਲਾਂ ਵਿਚ ਰੋਲਤਾ
ਪੰਜ ਪਾਣੀਆਂ ਦੇ ਵਿਚ...
ਆਪੋ 'ਚ ਲੜਾ ਕੇ ਉਹ ਤਮਾਸ਼ਾ ਦੇਖਦੇ
ਵੰਡ ਦਿੱਤੇ ਹਿੱਸੇ ਉਨ੍ਹਾਂ ਇਕ ਖੇਤ ਦੇ
ਸੱਚੀਆਂ ਮੁਹੱਬਤਾਂ 'ਤੇ ਹੱਲਾ ਬੋਲਤਾ
ਪੰਜ ਪਾਣੀਆਂ ਦੇ ਵਿਚ…
0 Comments