ਧਰਤੀ ਮੇਰੇ ਦੇਸ਼ ਦੀ
Dharti Mere Desh Di
ਕਣ ਕਣ ਵਿਚੋਂ ਉਸਦੀ ਇਸਦੇ ਹਰਿਆਲੀ
ਧਰਤੀ ਮੇਰੇ ਦੇਸ਼ ਦੀ ਹੈ ਭਾਗਾਂ ਵਾਲੀ
ਠੰਢੀਆਂ ਠੰਢੀਆਂ ਵਗਦੀਆਂ ਨੇ ਜਦੋਂ ਹਵਾਵਾਂ
ਕਰਦਾ ਹੈ ਦਿਲ ਖ਼ੁਸ਼ੀ ਦੇ ਫਿਰ ਗੀਤ ਮੈਂ ਗਾਵਾਂ
ਸਾਰੇ ਪਾਸੇ ਨੱਚਦੀ ਇਸਦੇ ਖ਼ੁਸ਼ਹਾਲੀ
ਧਰਤੀ ਮੇਰੇ…
ਏਕੇ ਵਾਲੇ ਬੀਜ ਨੂੰ ਅਸੀਂ ਪਾਉਣਾ ਪਾਣੀ
ਆਪਸ ਦੇ ਵਿਚ ਸਾਰਿਆਂ ਨੇ ਸਾਂਝ ਵਧਾਣੀ
ਦੇਸ਼ ਮੇਰੇ ਤੋਂ ਕਰ ਦਿਆਂਗੇ ਦੂਰ ਕੰਗਾਲੀ
ਧਰਤੀ ਮੇਰੇ ...
ਇਸ ਮਿੱਟੀ ਵਿਚ ਪਲੇ ਨੇ ਲੱਖਾਂ ਪਰਵਾਨੇ
ਥਰ-ਥਰ ਵੈਰੀ ਕੰਬਦੇ ਸਾਡੇ ਹੁਣ ਤਰਾਨੇ
ਜਾਨ ਵਾਰ ਕੇ ਸੂਰਮੇ ਕਰਦੇ ਰਖਵਾਲੀ
ਧਰਤੀ ਮੇਰੇ…
‘ਰਾਜੀ’ ਲਲਤੋਂ ਦੇਸ਼ ਨੂੰ ਅਸੀਂ ਚੁੱਕਣਾ ਉੱਤੇ
ਮਾਣ ਬਥੇਰਾ ਅਸਾਂ ਨੂੰ ਸਾਡੇ ਭਾਰਤ ਉੱਤੇ
ਸਾਰੇ ਜੱਗ ਤੋਂ ਏਸ ਦੀ ਹੈ ਸ਼ਾਨ ਨਿਰਾਲੀ
ਧਰਤੀ ਮੇਰੇ…..
0 Comments