Punjabi Kavita/Poem "Desh De Lekhe" " ਦੇਸ਼ ਦੇ ਲੇਖੇ" for kids and Students in Punjabi Language.

 ਦੇਸ਼ ਦੇ ਲੇਖੇ 
Desh De Lekhe



ਦੇਸ਼ ਵਾਸਤੇ ਮਰਨ ਦਾ ਜਿਨ੍ਹਾਂ ਦੇ ਦਿਲ ਵਿਚ ਚਾਅ

ਆਪਣੀਆਂ ਜ਼ਿੰਦਗਾਨੀਆਂ ਗਏ ਦੇਸ਼ ਦੇ ਲੇਖੇ ਲਾ


ਗੋਰੇ ਦੀ ਸਰਕਾਰ ਨੇ ਕਰੋ ਜ਼ੁਲਮ ਬਥੇਰੇ

ਸੂਰਮਿਆਂ ਨੇ ਫੇਰ ਵੀ ਨਾ ਛੱਡੇ ਜੇਰੇ

ਅੰਤ ਸਮੇਂ ਤੱਕ ਗਏ ਸੀ ਉਹ ਪੂਰਾ ਸਿਦਕ ਨਿਭਾ 

ਦੇਸ਼ ਵਾਸਤੇ...


ਖੜ੍ਹੀ ਸਾਹਮਣੇ ਮੌਤ ਸੀ ਉਹ ਕਿਤੇ ਨਾ ਨੱਸੇ

ਮੁਖ ਤੇ ਹਾਸੇ, ਗਲਾਂ ਵਿਚ ਫਾਂਸੀ ਦੇ ਰੱਸੇ 

ਦੇਖ ਉਨ੍ਹਾਂ ਦੇ ਹੌਂਸਲੇ, ਮੌਤ ਵੀ ਗਈ ਘਬਰਾ 

ਦੇਸ਼ ਵਾਸਤੇ…


ਤੱਕ ਵੈਰੀ ਦੇ ਜ਼ੁਲਮ ਨੂੰ ਫਿਰ ਅਣਖ ਸੀ ਜਾਗੀ 

ਖ਼ੂਨ ਡੋਲ੍ਹ ਕੇ ਆਪਣਾ ਸੀ ਲਈ ਆਜ਼ਾਦੀ 

ਭਾਰਤ ਮਾਂ ਦਾ ਗਏ ਨੇ ਉਹ ਸਾਰਾ ਕਰਜ਼ ਚੁਕਾ

ਦੇਸ਼ ਵਾਸਤੇ….


Post a Comment

0 Comments