Punjabi Kavita/Poem "Mera Desh" "ਮੇਰਾ ਦੇਸ਼" for kids and Students in Punjabi Language.

 ਮੇਰਾ ਦੇਸ਼ 
Mera Desh



ਮੇਰਾ ਦੇਸ਼ ਬੜਾ ਮਨਮੋਹਣਾ 

ਏ ਇਸ ਦੁਨੀਆਂ ਵਿਚ ਇਹਦੇ ਵਰਗਾ

ਹੋਰ ਦੇਸ਼ ਨਾ ਹੋਣਾ ਏ


ਇਹਦੇ ਖੇਤਾਂ ਵਿਚ ਹਰਿਆਲੀ 

ਦੂਰ ਕਰੇ ਜੋ ਸਭ ਕੰਗਾਲੀ

ਮਿਹਨਤ ਕਰਦੇ ਜਾਣਾ ਹਰ ਪਲ

ਇਕ ਪਲ ਨਹੀਂ ਖਲੋਣਾ ਏ

ਮੇਰਾ ਦੇਸ਼ ...


ਨਦੀਆਂ, ਪਰਬਤ, ਜੰਗਲ, ਬੇਲੇ

ਕਿਧਰੇ ਲੱਗਦੇ ਛਿੰਝਾਂ, ਮੇਲੇ

ਏਕਤਾ ਵਾਲਾ ਮਣਕਾ ਸਭ ਨੇ

ਰੀਝਾਂ ਨਾਲ ਪਰੋਣਾ ਏ

ਮੇਰਾ ਦੇਸ਼...


ਠੰਢੀਆਂ-ਠੰਢੀਆਂ ਵਗਣ ਹਵਾਵਾਂ

ਰੁੱਖ ਵੀ ਵੰਡਦੇ ਮਿੱਠੀਆਂ ਛਾਵਾਂ

ਇਥੇ ਦੀ ਹਰ ਚੀਜ਼ ਅਨੋਖੀ

ਤੇ ਹਰ ਬੰਦਾ ਸੋਹਣਾ ਏ

ਮੇਰਾ ਦੇਸ਼ ...


ਇਹਦੇ ਵੀਰ ਬਹਾਦਰ ਸੂਰੇ

ਲੋੜ ਪੈਣ ਤੇ ਉਤਰਨ ਪੂਰੇ

ਹੱਸ ਕੇ ਵਾਰਨ ਜਾਨਾਂ ਹੰਝੂ 

ਨੈਣਾਂ ਚੋਂ ਨਾ ਚੋਣਾ ਏ

ਮੇਰਾ ਦੇਸ਼ ..


Post a Comment

0 Comments