ਮਿੱਟੀ ਵਿਚ ਖ਼ੁਸ਼ਬੋ
Mitti Di Khushbu
ਇਸ ਮਿੱਟੀ ਵਿਚ ਖ਼ੁਸ਼ਬੋ
ਚੰਨ, ਤਾਰੇ ਵੰਡਦੇ ਲੋਅ
ਇਹਦੇ ਠੰਡੇ ਮਿੱਠੇ ਪਾਣੀ ਨੇ
ਪਸ਼ੂ, ਪੰਛੀ ਸਾਡੇ ਹਾਣੀ ਨੇ
ਸਾਨੂੰ ਨਾਲ ਇਨ੍ਹਾਂ ਦੇ ਮੋਹ
ਇੱਥੇ ਪੌਣਾਂ ਦੇਣ ਸੁਗੰਧੀਆਂ
ਸਾਨੂੰ ਰੀਤਾਂ ਸਾਡੀਆਂ ਚੰਗੀਆਂ
ਕੋਈ ਸਕਦਾ ਨਹੀਓਂ ਖੋਹ
ਇਹਦੇ ਖੇਤਾਂ ਵਿਚ ਸਿਆੜ ਨੇ
ਇਹਦੇ ਛੋਂਹਦੇ ਅੰਬਰ ਪਹਾੜ ਨੇ
ਕਿਤੇ ਚਸ਼ਮੇ, ਕਿਧਰੇ ਚੋਅ
0 Comments