ਕਾਲੀ ਬੱਦਲੀ
Kali Badli
ਅੰਬਰ ਦੇ ਵਿਚ ਕਾਲੀ ਬੱਦਲੀ ਫਿਰਦੀ ਗੋਤੇ ਖਾਂਦੀ ਹੈ
ਦਿਲ ਕਰਦਾ ਹੈ ਵੇਖੀ ਜਾਵਾਂ ਕਿੰਨਾ ਮਨ ਨੂੰ ਭਾਂਦੀ ਹੈ
ਲਾਉਂਦੀ ਪੰਛੀਆਂ ਵਾਂਗ ਉਡਾਰੀ
ਇਹ ਤਾਂ ਲਗਦੀ ਬਹੁਤ ਪਿਆਰੀ
ਜਿਧਰ ਨੂੰ ਵੀ ਹਵਾ ਹੋ ਜਾਵੇ,
ਉਧਰ ਨੂੰ ਉਡ ਜਾਂਦੀ ਹੈ ...
ਅੰਬਰ ਦੇ ਵਿਚ…..
ਇਸ ਬੱਦਲੀ ਵਿਚ ਭਰਿਆ ਪਾਣੀ
ਇਸ ਨੇ ਵਰਖਾ ਹੈ ਵਰਸਾਣੀ
ਸਾਉਣ ਮਹੀਨੇ ਕੁਦਰਤ ਦੇਖੋ,
ਗੀਤ ਖ਼ੁਸ਼ੀ ਦੇ ਗਾਂਦੀ ਹੈ
ਅੰਬਰ ਦੇ ਵਿਚ….
ਇਹ ਤਾਂ ਕਿਣਮਿਣ-ਕਿਣਮਿਣ ਕਰਦੀ
ਆਸਮਾਨ ਵਿਚ ਫਿਰਦੀ ਤਰਦੀ
ਮੁੜ-ਮੁੜ ਸਾਡੇ ਕੋਠੇ ਉਤੇ
ਆ ਕੇ ਇਹ ਮੀਂਹ ਪਾਂਦੀ ਹੈ
ਅੰਬਰ ਦੇ ਵਿਚ….
0 Comments