ਮਾਂ ਆਖਦੀ
Maa Aakhdi
ਮਾਂ ਆਖਦੀ ਰੋਜ਼ ਵਾਰ-ਵਾਰ
ਪੁੱਤਰਾ ਪੜ੍ਹ ਲੈ ਅੱਖਰ ਚਾਰ
ਵਿੱਦਿਆ ਜੀਣ ਦਾ ਢੰਗ ਸਿਖਾਵੇ
ਜ਼ਿੰਦਗੀ ਨੂੰ ਹੋਰ ਰੁਸ਼ਨਾਵੇ
ਵਿੱਦਿਆ ਦੱਸਦੀ ਕਾਰ ਵਿਹਾਰ... ਮਾਂ ਆਖਦੀ..
ਆਪਣੇ ਪੈਰਾਂ ਉਪਰ ਖੜਨਾ
ਛੱਡ ਦੂਜਿਆਂ ਦੇ ਨਾਲ ਲੜਨਾ
ਹਰ ਬੰਦੇ ਨਾਲ ਕਰਨਾ ਪਿਆਰ ...ਮਾਂ ਆਖਦੀ...
ਸੋਚ ਦਾ ਵੀ ਕਰਨਾ ਹੈ ਵਿਕਾਸ
ਜੀਵਨ ਤੋਂ ਨਾ ਹੋਣਾ ਨਿਰਾਸ਼
ਪੜ੍ਹਕੇ ਪਾਉਣੇ ਨੇ ਅਧਿਕਾਰ ...ਮਾਂ ਆਖਦੀ..
ਆਪਣੀ ਹਸਤੀ ਨੂੰ ਚਮਕਾਉਣਾ
ਉਚੀਆਂ ਮੰਜ਼ਲਾਂ ਨੂੰ ਹੈ ਪਾਉਣਾ
ਮਿਹਨਤ ਲਈ ਰਹੀਏ ਤਿਆਰ ...ਮਾਂ ਆਖਦੀ...
ਗੁਰੂਆਂ ਵੀ ਇਹੋ ਸਿਖਾਇਆ
ਹੱਕ ਨਹੀਂ ਖਾਣਾ ਪਰਾਇਆ
ਦੂਜਿਆਂ 'ਤੇ ਨਹੀਂ ਬਣਨਾ ਭਾਰ ...ਮਾਂ ਆਖਦੀ...
ਗੁਣੀ ਬੰਦੇ ਹੁੰਦੇ ਨੇ ਜਿਹੜੇ
ਦੁਨੀਆਂ ਆਉਂਦੀ ਉਨ੍ਹਾਂ ਨੇੜੇ
ਆਪਣਾ ਜਾਪੇ ਸਭ ਸੰਸਾਰ ...ਮਾਂ ਆਖਦੀ...
0 Comments