ਅੱਜ ਦੀ ਬੇਟੀ
Aaj Di Beti
ਹੱਕਾਂ ਦੇ ਲਈ ਲੜ ਸਕਦੀ ਹੈ
ਆਪਣੇ ਪੈਰੀਂ ਖੜ੍ਹ ਸਕਦੀ ਹੈ
ਅੱਜ ਦੀ ਬੇਟੀ….
ਕੁਲ ਦਾ ਨਾਂ ਚਮਕਾ ਸਕਦੀ ਹੈ
ਚੌਗਿਰਦਾ ਮਹਿਕਾ ਸਕਦੀ ਹੈ
ਅੱਜ ਦੀ ਬੇਟੀ ...
ਵੱਡੀਆਂ ਜਿੱਤਾਂ ਜਿੱਤ ਸਕਦੀ ਹੈ
ਜੀਵਨ ਡੋਰੀ ਖਿੱਚ ਸਕਦੀ ਹੈ
ਅੱਜ ਦੀ ਬੇਟੀ…
ਹਰ ਖੇਤਰ ਵਿਚ ਛਾ ਸਕਦੀ ਹੈ
ਘਰ ਨੂੰ ਆਪ ਚਲਾ ਸਕਦੀ ਹੈ
ਅੱਜ ਦੀ ਬੇਟੀ…
ਬੋਝ ਕਿਸੇ 'ਤੇ ਹੁਣ ਨਾ ਬਣਦੀ
ਨਵੀਆਂ ਰਾਹਾਂ ਖ਼ੁਦ ਹੈ ਚੁਣਦੀ
ਅੱਜ ਦੀ ਬੇਟੀ….
0 Comments