ਲੈਣੇ ਜੇ ਸੁਰਗ ਦੇ ਝੂਟੇ
Lene Je Swarg De Jhute
ਲੈਣੇ ਜੇ ਸੁਰਗ ਦੇ ਝੂਟੇ
ਲਾ ਲੈ ਆਪਣੇ ਹੱਥੀਂ ਬੂਟੇ
ਕਿੰਨਾ ਦੂਸ਼ਿਤ ਚਾਰ ਚੁਫੇਰਾ
ਹੋ ਜਾਏ ਸਿਖਰ ਦੁਪਹਿਰੇ ਨ੍ਹੇਰਾ
ਰਹਿੰਦੇ ਸਾਹ ਸਾਰਾ ਦਿਨ ਸੂਤੇ
ਲੈਣੇ ਜੇ...
ਤੇਰੀ ਮੱਤ ਗਈ ਕਿਉਂ ਮਾਰੀ
ਫੇਰੇਂ ਰੁੱਖਾਂ ਉੱਤੇ ਆਰੀ
ਕਾਹਤੋਂ ਕਰਦੈਂ ਕੰਮ ਕਸੂਤੇ ?
ਲੈਣੇ ਜੇ...
ਜਿਹੜੀ ਮਰਜ਼ੀ ਕਰ ਲੈ ਸੇਵਾ
ਮਿਲਣਾ ਰੁੱਖ ਜਿਹਾ ਨਾ ਮੇਵਾ
ਭਾਵੇਂ ਮਾਂਜ ਲੈ ਬਰਤਨ ਜੂਠੇ
ਲੈਣੇ ਜੇ…
ਸਭ ਦਾ ਜੀਣਾ ਹੋਇਆ ਔਖਾ
‘ਰਾਜੀ’ ਸਾਂਭ ਅਜੇ ਵੀ ਮੌਕਾ
ਪਾਣੀ ਲੱਭੇਂਗਾ ਫੜ ਠੂਠੇ
ਲੈਣੇ ਜੇ...
0 Comments