ਹੁਸ਼ਿਆਰ ਬਾਲਕ
Hoshiar Balak
ਇਕ ਹੈ ਬਾਲਕ ਬਹੁਤ ਹੁਸ਼ਿਆਰ
ਸਾਰੇ ਉਸ ਨੂੰ ਕਰਨ ਪਿਆਰ
ਰੋਜ਼ ਸਵੇਰੇ ਪੈਂਦਾ ਜਾਗ
ਮੰਮੀ ਮਾਰਨ ਜਦੋਂ ਆਵਾਜ਼
ਉਠ ਜਾਂਦਾ ਹੈ ਛਾਲਾਂ ਮਾਰ
ਇਕ ਹੈ ਬਾਲਕ ...
ਪਹਿਲਾਂ ਦੰਦਾਂ ਨੂੰ ਚਮਕਾਉਂਦਾ
ਉਸ ਤੋਂ ਪਿੱਛੋਂ ਉਹ ਨਹਾਉਂਦਾ
ਫਿਰ ਹੋ ਜਾਂਦਾ ਹੈ ਤਿਆਰ
ਇਕ ਹੈ ਬਾਲਕ ...
ਠੀਕ ਸਮੇਂ 'ਤੇ ਸਕੂਲੇ ਜਾਵੇ
ਪ੍ਰਾਰਥਨਾ ਵਿਚ ਸ਼ਬਦ ਗਾਵੇ
ਹਾਜ਼ਰ ਹੁੰਦਾ ਹੈ ਹਰ ਵਾਰ
ਇਕ ਹੈ ਬਾਲਕ..
ਅਸੀਂ ਵੀ ਬਣੀਏ ਬੀਬੇ ਰਾਣੇ
ਸਾਰੇ ਲੋਕੀਂ ਕਹਿਣ ਸਿਆਣੇ
ਗੱਲਾਂ ਸਾਡੀਆਂ ਕਰੇ ਸੰਸਾਰ
ਇਕ ਹੈ ਬਾਲਕ….
0 Comments