ਜੰਗ
Jung
ਇਕ ਨੇ ਹਾਰੀ ਦੂਜੇ ਜਿੱਤੀ
ਦੋਵਾਂ ਨੂੰ ਜੰਗ ਨਫ਼ਰਤ ਦਿੱਤੀ
ਪਿਆ ਹਮੇਸ਼ਾ ਘਾਟਾ ਸਾਨੂੰ
ਦਿੰਦਾ ਹੈ ਇਤਿਹਾਸ ਗਵਾਹੀ
ਜੰਗ ਨੇ ਦਿੱਤੀ ਸਦਾ ਮਨੁੱਖ ਨੂੰ
ਲੁੱਟ-ਖੋਹ, ਨਫ਼ਰਤ ਅਤੇ ਤਬਾਹੀ
ਹੋਈ ਜਦ ਵੀ ਕਦੇ ਲੜਾਈ
ਬੰਦੇ ਨੂੰ ਕਦੇ ਰਾਸ ਨਾ ਆਈ
ਮੇਰੇ ਉੱਤੇ ਖ਼ੂਨ ਨਾ ਛਿੜਕੋ
ਧਰਤੀ ਮਾਂ ਵੀ ਦਏ ਦੁਹਾਈ
ਆਪਸ ਦੇ ਵਿਚ ਲੜ-ਲੜ ਮਰਦੇ,
ਕੈਸੀ ਕਰਦੇ ਬੇਪਰਵਾਹੀ.....ਜੰਗ ਨੇ ਦਿੱਤੀ…
ਬੰਦੇ ਨੂੰ ਜਦ ਬੰਦਾ ਮਾਰੇ
ਉੱਜੜ ਜਾਂਦੇ ਮਹਿਲ ਮੁਨਾਰੇ
ਮਿੱਟੀ ਦੇ ਇਕ ਟੁਕੜੇ ਖ਼ਾਤਰ
ਜਾਨਾਂ ਦੇ ਗਏ ਕਿੰਨੇ ਸਾਰੇ
ਬੰਜਰ ਹੋਜੂ ਸੋਹਣੀ ਧਰਤੀ,
ਉਗੇਗੀ ਫਿਰ ਇਥੇ ਕਾਹੀ…. ਜੰਗ ਨੇ ਦਿੱਤੀ…
ਲੱਖਾਂ ਗੱਭਰੂ ਵਾਰਨ ਜਾਨਾਂ
ਕਿੱਡਾ ਭਰਦੇ ਹਾਂ ਹਰਜਾਨਾ
ਇਕ ਦੂਜੇ ਵੱਲ ਕਰਨ ਬੰਦੂਕਾਂ
ਹੈ ਇਨ੍ਹਾਂ ਦਾ ਗਲਤ ਨਿਸ਼ਾਨਾ
ਵੈਰੀ ਨਾ ਬਣੋ ਇਸ ਜੀਵਨ ਦੇ
ਕਰਨੀ ਛੱਡੋ ਇਹ ਕੋਤਾਹੀ .... ਜੰਗ ਨੇ ਦਿੱਤੀ
0 Comments