Punjabi Kavita/Poem "Jinna Uncha Rutba Pauna Hai" "ਜਿਨ੍ਹਾਂ ਉੱਚਾ ਰੁਤਬਾ ਪਾਉਣਾ ਹੈ" for kids and Students in Punjabi Language.

ਜਿਨ੍ਹਾਂ ਉੱਚਾ ਰੁਤਬਾ ਪਾਉਣਾ ਹੈ 
Jinna Uncha Rutba Pauna Hai



ਜਿਨ੍ਹਾਂ ਉੱਚਾ ਰੁਤਬਾ ਪਾਉਣਾ ਹੈ, ਉਹ ਪੜ੍ਹਦੇ ਨੇ 

ਜਿਨ੍ਹਾਂ ਬਣਕੇ ਕੁਝ ਦਿਖਾਉਣਾ ਹੈ, ਉਹ ਪੜ੍ਹਦੇ ਨੇ


ਜੁੜਦੇ ਨੇ ਨਾਲ ਕਿਤਾਬਾਂ ਦੇ

ਖਿੜਦੇ ਨੇ ਵਾਂਗ ਗੁਲਾਬਾਂ ਦੇ

ਜਿਨ੍ਹਾਂ ਚੌਗਿਰਦਾ ਮਹਿਕਾਉਣਾ ਹੈ, ਉਹ ਪੜ੍ਹਦੇ ਨੇ...



ਮਿਹਨਤ ਦਾ ਪੱਲਾ ਫੜਦੇ ਨੇ

ਨਾ ਆਪਸ ਦੇ ਵਿਚ ਲੜਦੇ ਨੇ

ਜਿਨ੍ਹਾਂ ਦੇਸ਼ ਦਾ ਨਾਂ ਚਮਕਾਉਣਾ ਹੈ, ਉਹ ਪੜ੍ਹਦੇ ਨੇ...


ਇਕ ਪਲ ਨਾ ਵਿਹਲੇ ਬਹਿੰਦੇ ਨੇ

ਸਾਰਾ ਦਿਨ ਰੁੱਝੇ ਰਹਿੰਦੇ ਨੇ

ਜਿਨ੍ਹਾਂ ਜੀਵਨ ਸਫਲ ਬਣਾਉਣਾ ਹੈ, ਉਹ ਪੜ੍ਹਦੇ ਨੇ...


ਦੁਨੀਆਂ ਨੂੰ ਪਿੱਛੇ ਛੱਡ ਜਾਂਦੇ,

ਫਿਰ ਅਫ਼ਸਰ ਵੱਡੇ ਲੱਗ ਜਾਂਦੇ

ਜਿਨ੍ਹਾਂ ਆਪਣਾ ਰੋਹਬ ਜਮਾਉਣਾ ਹੈ, ਉਹ ਪੜ੍ਹਦੇ ਨੇ ...


Post a Comment

0 Comments