ਬੱਦਲ ਆਵੇ
Badal Aaawe
ਬੱਦਲ ਆਵੇ ਮੀਂਹ ਲਿਆਵੇ
ਮੌਸਮ ਸੋਹਣਾ ਹੁੰਦਾ ਜਾਵੇ
ਪਾਣੀ ਦੇ ਨਾਲ ਗਲੀਆਂ ਭਰੀਆਂ
ਝੂਮਣ ਫ਼ਸਲਾਂ ਹਰੀਆਂ ਹਰੀਆਂ
ਸਾਰੀ ਧਰਤੀ ਹੀ ਲਹਿਰਾਵੇ
ਬੱਦਲ ਆਵੇ…
ਘਟਾਂ ਕਾਲੀਆਂ ਮੋਰ ਬੋਲਦਾ
ਲਾ ਕੇ ਪੂਰਾ ਜ਼ੋਰ ਬੋਲਦਾ
ਖ਼ੁਸ਼ੀਆਂ ਦੇ ਉਹ ਗੀਤ ਸੁਣਾਵੇ
ਬੱਦਲ ਆਵੇ...
ਝੜੀ ਸਾਉਣ ਦੀ ਜਦ ਵੀ ਲੱਗੇ
ਮੀਂਹ 'ਚ ਨਹਾ ਕੇ ਦਿਲ ਨਾ ਰੱਜੇ
ਨਹਾਉਣ ਤੋਂ ਕੋਈ ਨਾ ਹਟਾਵੇ
ਬੱਦਲ ਆਵੇ...
ਤੇਜ਼-ਤੇਜ਼ ਕਦੇ ਆਉਣ ਛਰ੍ਹਾਏ
ਵਗਦੀ ਪੌਣ ਵੀ ਮਾਰੇ ਫਰਾਟੇ
ਕੁਦਰਤ ਸਾਰੀ ਖ਼ੁਸ਼ੀ ਮਨਾਵੇ
ਬੱਦਲ ਆਵੇ
0 Comments