ਜੇ ਨਾ ਵਾਤਾਵਰਨ ਬਚਾਇਆ
Je Na Vatavaran Bachiya
ਦੂਸ਼ਿਤ ਹੋ ਰਹੇ ਧਰਤੀ, ਪਾਣੀ, ਚੱਲਦਾ ਨਾ ਕੋਈ ਚਾਰਾ
ਜੇ ਨਾ ਵਾਤਾਵਰਨ ਬਚਾਇਆ, ਹੋਊ ਕਿਵੇਂ ਗੁਜ਼ਾਰਾ
ਜਿਸ ਮਿੱਟੀ ਵਿਚ ਖੇਡੇ ਜਾਂ ਅਸੀਂ ਉਹਦੀ ਕਦਰ ਨਾ ਪਾਈ
ਥਾਂ-ਥਾਂ ਉੱਤੇ ਧਰਤੀ ਦੇ ਵਿਚ ਜਾਵੋ ਜ਼ਹਿਰ ਰਲਾਈ
ਇਕ ਦਿਨ ਸਾਨੂੰ ਪੈ ਜਾਵੇਗਾ ਕਰਜ਼ ਚੁਕਾਉਣਾ ਭਾਰਾ
ਜੇ ਨਾ ਵਾਤਾਵਰਨ ਬਚਾਇਆ…
ਸਾਰੇ ਪਾਸੇ ਰੁਲਦਾ ਫਿਰਦਾ ਪਾਕ ਪਵਿੱਤਰ ਪਾਣੀ
ਇਹਦੇ ਵਿਚ ਹੈ ਜਾਨ ਅਸਾਡੀ, ਕਦਰ ਅਸੀਂ ਨਾ ਜਾਣੀ
ਕੀ ਪੀਵੋਗੇ ਜੇਕਰ ਹੋ ਗਿਆ, ਪਾਣੀ ਦੂਸ਼ਿਤ ਸਾਰਾ
ਜੇ ਨਾ ਵਾਤਾਵਰਨ ਬਚਾਇਆ ...
ਧੂੰਆਂ ਤੇ ਜ਼ਹਿਰੀਲੀਆਂ ਗੈਸਾਂ ਵਿਚ ਹਵਾ ਦੇ ਰਲੀਆਂ
ਸੁੱਕਦੇ ਜਾਵਣ ਰੁੱਖ ਵਿਚਾਰੇ ਮੁੱਕਣ ਛਾਵਾਂ ਮੱਲੀਆਂ
ਪਹਿਲਾਂ ਵਰਗੀ ਜ਼ਿੰਦਗਾਨੀ ਦਾ ਹੁਣ ਨਾ ਰਿਹਾ ਨਜ਼ਾਰਾ
ਜੇ ਨਾ ਵਾਤਾਵਰਨ ਬਚਾਇਆ ...
ਸਾਰੇ ਜਣੇ ਰਲ ਕਰੀਏ ਆਪਾਂ ਪਰਿਆਵਣ ਦੀ ਰਾਖੀ
ਅੱਜ ਤੋਂ ਪਿੱਛੋਂ ਰੁੱਖ ਕੱਟਣ ਦੀ ਕਰੀਏ ਨਾ ਗੁਸਤਾਖ਼ੀ
ਵਾਤਾਵਰਨ ਬਚਾਵਣ ਦਾ ਅਸੀਂ ਰਲਕੇ ਲਾਈਏ ਨਾਅਰਾ
ਜੇ ਨਾ ਵਾਤਾਵਰਨ ਬਚਾਇਆ ...
0 Comments