ਗਾਈਏ ਗੀਤ ਪਿਆਰੇ ਬੱਚਿਓ
Gaaiye Geet Piyare Bachiyu
ਆਪਾਂ ਰਲ ਮਿਲ ਸਾਰੇ ਬੱਚਿਓ
ਗਾਈਏ ਗੀਤ ਪਿਆਰੇ ਬੱਚਿਓ
ਮਿੱਠਾ ਬੋਲ ਕੇ ਮਹਿਕ ਖਿੰਡਾਈਏ
ਜੱਗ 'ਤੇ ਨਵੀਆਂ ਪੈੜਾਂ ਪਾਈਏ
ਬਣੀਏ ਚੰਨ ਤੇ ਤਾਰੇ ਬੱਚਿਓ
ਗਾਈਏ ਗੀਤ……
ਪੰਛੀਆਂ ਤੋਂ ਇਹ ਸਿੱਖਿਆ ਲਈਏ
ਕੁਦਰਤ ਦੇ ਸਦਾ ਨੇੜੇ ਰਹੀਏ
ਮਾਣੀਏ ਖ਼ੂਬ ਨਜ਼ਾਰੇ ਬੱਚਿਓ
ਗਾਈਏ ਗੀਤ…….
ਆਪਸ ਦੇ ਵਿਚ ਪਿਆਰ ਵਧਾਉਣਾ
ਆਪਾਂ ਤਾਂ ਉਹ ਗੀਤ ਹੈ ਗਾਉਣਾ
ਤਪਦਾ ਮਨ ਜੋ ਠਾਰੇ ਬੱਚਿਓ !
ਗਾਈਏ ਗੀਤ…….
0 Comments