ਪੜ੍ਹਨ ਸਕੂਲ ਚੱਲੇ ਨੇ
Padhan School Chale Ne
ਪਾਈ ਜੋਟੀਆਂ ਸਕੂਲ ਵੱਲ ਜਾਂਵਦੇ
ਦੇਖੋ ਰਾਹਾਂ ਵਿਚ ਟਹਿਲਦੇ ਨੇ ਜਾਂਵਦੇ
ਪਾ ਕੇ ਵਰਦੀਆਂ ਕਰਕੇ ਤਿਆਰ,
ਰੀਝਾਂ ਨਾਲ ਮਾਵਾਂ ਘੱਲੇ ਨੇ
ਫੜ ਹੱਥਾਂ ਵਿਚ ਫੱਟੀਆਂ ਤੇ ਬਸਤੇ,
ਪੜ੍ਹਨ ਸਕੂਲੇ ਚੱਲੇ ਨੇ
ਜਦੋਂ ਜਾ ਕੇ ਜਮਾਤਾਂ ਵਿਚ ਬੈਠਦੇ
ਇੰਜ ਲੱਗੇ ਜਿਵੇਂ ਫੁੱਲ ਹੋਣ ਮਹਿਕਦੇ
ਕਦੇ ਲੜਦੇ ਤੇ ਕਦੇ 'ਕੱਠੇ ਪੜ੍ਹਦੇ,
ਸ਼ੌਂਕ ਇਨ੍ਹਾਂ ਦੇ ਅਵੱਲੇ ਨੇ
ਫੜ ਹੱਥਾਂ ਵਿਚ…
ਕਈ ਬੈਠੇ ਕਰੀ ਜਾਂਦੇ ਨੇ ਸ਼ਰਾਰਤਾਂ
ਕਈ ਆਪੋ ਵਿਚ ਪਾਉਂਦੇ ਨੇ ਬੁਝਾਰਤਾਂ
ਜੱਫੇ ਭਰਦੇ ਘਸੁੰਨ ਮੁੱਕੀ ਮਾਰਦੇ
ਇਹ ਹੁੰਦੇ ਦੇਖੋ ਉੱਤੇ ਥੱਲੇ ਨੇ
ਫੜ ਹੱਥਾਂ ਵਿਚ...
ਕੰਮ ਘਰ ਦਾ ਨਾ ਜਿਹੜੇ ਜਾਣ ਕਰਕੇ
ਘੂਰ ਖਾ ਕੇ ਉਹੋ ਰੋਂਦੇ ਅੱਖਾਂ ਭਰਕੇ
ਕਦੇ ਰੁੱਸਦੇ ਤੇ ਝੱਟ ਮੰਨ ਜਾਂਦੇ ਨੇ
ਇਹ ਖਾਰ ਰੱਖਦੇ ਨਾ ਪੱਲੇ ਨੇ
ਫੜ ਹੱਥਾਂ ਵਿਚ….
0 Comments