ਮੋਮੋਠਗਣੀ
Momothagni
ਮੋਮੋਠੱਗਣੀ ਨੇ ਝੱਟ ਮੁੰਡੇ ਨੂੰ ਗਰਦਨ ਤੋਂ ਫੜ ਲਿਆ। ਕਹਿੰਦੀ, “ਹੁਣ ਦੱਸ ਬੱਚਾ, ਘਰੇ ਜਾ ਕੇ ਤੈਨੂੰ ਖਾਊਂਗੀ।” ਅਤੇ ਉਸ ਨੂੰ ਛੇਤੀ ਨਾਲ ਬਗਲੀ ਵਿਚ ਬੰਦ ਕਰ ਲਿਆ। ਬਗਲੀ ਨੂੰ ਪਿੱਠ ਪਿੱਛੇ ਲਟਕਾ ਕੇ ਉਥੋਂ ਚੱਲਦੀ ਬਣੀ। ਗਰਮੀ ਬਹੁਤ ਸੀ। ਕੁਛ ਦੂਰ ਜਾ ਕੇ ਥੱਕ ਗਈ। ਉਸ ਨੇ ਆਪਣੀ ਬਗਲੀ ਦਰੱਖ਼ਤ ਦੀ ਜੜ੍ਹ ਨਾਲ ਰੱਖ ਲਈ ਅਤੇ ਆਪ ਦਰੱਖ਼ਤ ਨਾਲ ਹੀ ਢੋਹ ਲਾ ਕੇ ਲੇਟ ਗਈ। ਗਰਮੀ ਕਾਰਨ ਉਸ ਨੂੰ ਉਥੇ ਹੀ ਠੰਢੀ ਛਾਂ ਵਿਚ ਨੀਂਦ ਆ ਗਈ। ਮੁੰਡਾ ਵੀ ਚਲਾਕ ਨਿਕਲਿਆ। ਉਹ ਬਗਲੀ ਵਿਚੋਂ ਬਾਹਰ ਨਿਕਲਿਆ ਅਤੇ ਉਸ ਦੀ ਬਗਲੀ ਇੱਟਾਂ, ਰੋੜੇ ਅਤੇ ਸੂਲਾਂ ਕੰਡਿਆਂ ਨਾਲ ਭਰ ਦਿੱਤੀ। ਬਗਲੀ ਉਸੇ ਤਰ੍ਹਾਂ ਰੱਖ ਕੇ ਫਿਰ ਉਹ ਚੁੱਪ ਚਾਪ ਦੌੜ ਗਿਆ।
ਬੁੱਢੀ ਦੀ ਅੱਖ ਖੁੱਲ੍ਹੀ। ਉਸ ਨੇ ਪਾਣੀ ਪੀਤਾ ਅਤੇ ਫਿਰ ਬਗਲੀ ਲੈ ਕੇ ਤੁਰ ਪਈ। ਰਾਹ ਵਿਚ ਤੁਰਦਿਆਂ ਬਗਲੀ 'ਚੋਂ ਸੂਲਾਂ ਅਤੇ ਰੋੜੇ ਉਸ ਦੀਆਂ ਲੱਤਾਂ ਵਿਚ ਵੱਜਦੇ ਗਏ ਅਤੇ ਉਹ ਕਹਿੰਦੀ ਤੁਰੀ ਗਈ, “ਕੋਈ ਨ੍ਹੀਂ, ਮਾਰ ਲੈ ਗੋਡੇ ਤੂੰ, ਵੱਢ ਲੈ ਚੂੰਢੀਆਂ। ਮੇਰੇ ਪਿਓ ਦਿਆ ਸਾਲਿਆ, ਤੈਨੂੰ ਘਰੇ ਜਾ ਕੇ ਖਾਊਂ। ਘਰੇ ਚੀਰੂੰ ਤੇਰੀਆਂ ਹੱਡੀਆਂ।” ਇਉਂ ਕਰਦੀ ਉਹ ਘਰ ਪਹੁੰਚ ਗਈ। ਆਪਣੀ ਕੁੜੀ ਨੂੰ ਕਹਿੰਦੀ, “ਲੈ ਸਾਂਭ ਭੋਜਨ ਬੈਤਲੇ। ਮਸਾਂ ਲਿਆਈ ਆਂ ਤੇਰੇ ਲਈ ਚੀਜ਼। ਇਹਦਾ ਸਿਰ ਚੰਗੀ ਤਰ੍ਹਾਂ ਕੁੱਟੀ। ਚੂੰਢੀਆਂ ਵੱਢਦਾ ਆਇਐ ਮੇਰੇ।” ਜਦੋਂ ਕੁੜੀ ਨੇ ਬਗਲੀ ਖੋਲ੍ਹੀ ਤਾਂ ਦੋਵਾਂ ਮਾਵਾਂ ਧੀਆਂ ਦੇ ਪਿੱਸੂ ਪੈ ਗਏ। ਧੀ ਕਹਿੰਦੀ, “ਤੇਰਾ ਸਿਰ ਐ ਇਹਦੇ ਵਿਚ।” ਬੁੱਢੀ ਕਹਿੰਦੀ, “ਕੋਈ ਨੀਂ, ਫੇਰ ਫਸ ਜੂ ਕਿਤੇ। ਘਬਰਾ ਨਾ, ਮੈਂ ਉਹਦੀ ਖ਼ਬਰ ਲੈ ਕੇ ਛੱਡੂੰ।”
ਕੁਝ ਦਿਨਾਂ ਬਾਅਦ ਉਹ ਫੇਰ ਭੇਸ ਵਟਾ ਕੇ ਲੰਗੜੀ ਬਣ ਕੇ ਉਸ ਬੇਰੀ ਕੋਲ ਚਲੀ ਗਈ। ਉਹੀ ਮੁੰਡਾ ਫੇਰ ਬੇਰ ਖਾ ਰਿਹਾ ਸੀ। ਉਹ ਦੂਰ ਹੀ ਬੈਠ ਗਈ। ਫੇਰ ਉਸ ਨੇ ਘੱਗੀ ਆਵਾਜ਼ ਵਿਚ ਕਈ ਵਾਰ ਬੇਰ ਮੰਗੇ। ਮੁੰਡਾ ਕਹਿੰਦਾ, “ਚਲੀ ਜਾਹ ਇਥੋਂ। ਤੂੰ ਤਾਂ ਠੱਗਣੀ ਹੈ।” “ਵੇ ਕੌਣ ਸੀ ਪੁੱਤ ਮਰੇ ਆਲੀ ਉਹ। ਮੈਂ ਤਾਂ ਪੁੱਤ ਲੰਗੜੀ ਆਂ। ਜੇ ਦੋ ਬੇਰ ਦੇਣੇ ਹੈ ਤਾਂ ਦੇ ਦੇ, ਨਹੀਂ ਪੁੱਤ ਤੇਰੀ ਮਰਜ਼ੀ ਐ। ਮੇਰਾ ਕਿਹੜਾ ਜ਼ੋਰ ਐ ਤੇਰੇ 'ਤੇ।”
ਉਹ ਬੈਠੀ ਰਹੀ। ਫੇਰ ਲੇਟ ਗਈ। ਮੁੰਡੇ ਨੂੰ ਤਰਸ ਆ ਗਿਆ। ਉਹ ਫੇਰ ਭੁਲੇਖਾ ਖਾ ਗਿਆ। ਕਮਲਾ ਬੋਰ ਫੜਾਉਣ ਚਲਾ ਗਿਆ। ਮੋਮਠੱਗਣੀ ਨੇ ਝੱਟ ਬਾਂਹ ਫੜ ਲਈ। ਕਹਿੰਦੀ, “ਵੱਡਾ ਚਲਾਕ ਬਣਦੈਂ, ਅੱਜ ਖਾਊਂ ਤੈਨੂੰ ਭੁੰਨ ਕੇ।” ਉਸ ਨੂੰ ਬਗਲੀ ਵਿਚ ਪਾ ਕੇ ਉਪਰੋਂ ਬਗਲੀ ਦਾ ਘੁੱਟ ਕੇ ਮੂੰਹ ਬੰਨ੍ਹ ਲਿਆ। ਰਾਹ ਵਿਚ ਕਿਤੇ ਵੀ ਨਾ ਰੁਕੀ ਅਤੇ ਸਿੱਧੀ ਘਰ ਚਲੀ ਗਈ। ਕਹਿੰਦੀ, “ਲੈ ਧੀਏ, ਉਹ ਚਲਾਕ ਮੁੰਡਾ ਹੈ। ਚੰਗਾ ਸਵਾਦ ਜਿਹਾ ਮੀਟ ਬਣਾਈਂ, ਅੰਦਰੋਂ ਕੁੰਡਾ ਲਾ ਲੈ। ਮੈਂ ਪ੍ਰਤਾਪੀ ਕੇ ਜਾ ਕੇ ਆਈ।”
ਬੁੱਢੀ ਗੁਆਂਢੀਆਂ ਦੇ ਘਰ ਚਲੀ ਗਈ। ਕੁੜੀ ਨੇ ਮੁੰਡੇ ਨੂੰ ਕੱਢਿਆ ਅਤੇ ਉੱਖਲੀ ਵਿਚ ਰੱਖ ਲਿਆ। ਦੂਜੇ ਹੱਥ ਵਿਚ ਘੋਟਾ ਫੜ ਲਿਆ। ਪਰ ਉਹ ਮੁੰਡੇ ਦੇ ਕਾਲੇ ਵਾਲ ਦੇਖ ਕੇ ਰੁਕ ਗਈ। ਕਹਿੰਦੀ, “ਆਹ ਦੱਸ ਵੇ, ਤੇਰੇ ਵਾਲ ਇੰਨੇ ਕਾਲੇ ਅਤੇ ਲੰਬੇ ਕਿਵੇਂ ਹੋਏ ਨੇ।” ਉਹ ਕਹਿਣ ਲੱਗਾ ਕਿ “ਇਕ ਵਾਰ ਮੇਰੀ ਮਾਂ ਨੇ ਮੇਰਾ ਸਿਰ ਉੱਖਲੀ ਵਿਚ ਰੱਖ ਕੇ ਮੇਰੇ ਵਾਲ ਪੋਲੇ ਪੋਲੇ ਘੰਟੇ ਨਾਲ ਕੁੱਟੇ ਸਨ।” ਕਹਿੰਦੀ, “ਵੀਰਾ, ਮੇਰੇ ਵੀ ਵਾਲ ਕਾਲੇ ਕਰ ਦੇ ਫੇਰ।” ਮੁੰਡੇ ਨੇ ਕੁੜੀ ਦਾ ਸਿਰ ਮੱਲਕ ਦੇ ਕੇ ਉੱਖਲੀ ਵਿਚ ਰੱਖ ਕੇ ਘੋਟਾ ਮਾਰਿਆ ਅਤੇ ਮਾਰ ਦਿੱਤੀ। ਫਟਾਫਟ ਕੁੜੀ ਦੇ ਕੱਪੜੇ ਲਾਹ ਕੇ ਆਪ ਪਾ ਲਏ ਅਤੇ ਕੁੜੀ ਨੂੰ ਚੀਰ ਕੇ ਰਿੰਨ੍ਹ ਦਿੱਤਾ। ਫੇਰ ਬੂਹੇ ਦਾ ਕੁੰਡਾ ਖੋਲ੍ਹ ਦਿੱਤਾ। ਮੋਮੋਠੱਗਣੀ ਆ ਕੇ ਮੰਜੇ 'ਤੇ ਜਾ ਬੈਠੀ। ਮੁੰਡੇ ਨੇ ਤੁਰੰਤ ਉਸ ਨੂੰ ਰੋਟੀ ਵਾਲੀ ਥਾਲੀ ਲਿਆ ਕੇ ਫੜਾ ਦਿੱਤੀ। ਜਦੋਂ ਮੋਮੋਠੱਗਣੀ ਨੇ ਮਾਸ ਦੀ ਇਕ ਬੋਟੀ ਖਾ ਲਈ ਤਾਂ ਉਹ ਉੱਚੀ ਉੱਚੀ ਹੱਸਿਆ ਅਤੇ ਬੋਲਿਆ :
“ਇਕ ਬੁੜ੍ਹੀ ਧੀਓ ਖਾਣੀ
ਲਿਆ ਇਕ ਬੁੜ੍ਹੀ ਧੀਓ ਖਾਣੀ।”
ਬੁੱਢੀ ਇਕਦਮ ਮੰਜੇ ਤੋਂ ਉੱਠੀ ਪਰ ਉਹ ਤੇਜ਼ ਕਦਮੀਂ ਘਰੋਂ ਨਿਕਲ ਕੇ ਦੌੜ ਗਿਆ। ਗਲੀ ਦਾ ਮੋੜ ਮੁੜ ਕੇ ਪੱਤਰਾ ਵਾਚ ਗਿਆ ਅਤੇ ਘਰ ਜਾ ਕੇ ਆਪਣੀ ਮਾਂ ਦੇ ਗਲ ਲੱਗ ਕੇ ਸਾਰੀ ਗੱਲ ਸੁਣਾਈ।
0 Comments