Punjabi Story Lakadhara "ਲੱਕੜਹਾਰਾ "for Students and Kids in Punjabi Language.

ਲੱਕੜਹਾਰਾ 
Lakadhara

ਇਕ ਪਿੰਡ ਵਿਚ ਭਾਈ ਇਕ ਲੱਕੜਹਾਰਾ ਰਹਿੰਦਾ ਸੀ। ਘਰ ਵਿਚ ਉਹ ਤੇ ਉਸ ਦੀ ਬੁੱਢੀ ਮਾਂ ਰਹਿੰਦੇ ਸਨ ਅਤੇ ਗ਼ਰੀਬੀ ਦੇ ਦਿਨ ਕੱਟ ਰਹੇ ਸਨ। ਲੱਕੜਹਾਰਾ ਹਰ ਰੋਜ਼ ਜੰਗਲਾਂ ਵਿਚ ਲੱਕੜਾਂ ਕੱਟਣ ਜਾਂਦਾ ਸੀ ਅਤੇ ਲੱਕੜਾਂ ਵੇਚ ਕੇ ਰੋਟੀ ਕਮਾ ਲੈਂਦਾ ਸੀ। ਇਕ ਦਿਨ ਜੰਗਲ ਵਿਚ ਉਸ ਨੂੰ ਅੰਗਿਆਰ ਵਾਂਗੂੰ ਦਗਦੀ ਇਕ ਚੀਜ਼ ਮਿਲੀ। ਇਹ ਤਾਂ ਲਾਲ ਸੀ—ਲੱਖਾਂ ਦਾ ਲਾਲ। ਲੱਕੜਹਾਰਾ ਬੇਹੱਦ ਖ਼ੁਸ਼ ਹੋਇਆ। ਉਸ ਨੂੰ ਆਪਣੀ ਗ਼ਰੀਬੀ ਖ਼ਤਮ ਹੋ ਗਈ ਜਾਪੀ। ਉਸ ਨੇ ਲਾਲ ਨੂੰ ਕੱਪੜੇ ਦੀਆਂ ਕਈ ਤਹਿਆਂ ਵਿਚ ਲੁਕੋ ਲਿਆ ਅਤੇ ਫਿਰ ਲੱਕੜਾਂ ਦੀ ਭਰੀ ਵਿਚ ਬੰਨ੍ਹ ਲਿਆ। ਕਾਹਲੀ ਨਾਲ ਉਸ ਨੇ ਲੱਕੜਾਂ ਚੁੱਕ ਕੇ ਸਿਰ 'ਤੇ ਰੱਖੀਆਂ ਅਤੇ ਆਪਣੇ ਰਾਹ ਪੈ ਗਿਆ।

ਘਰ ਜਾ ਕੇ ਉਸ ਨੇ ਆਪਣੀ ਮਾਂ ਨੂੰ ਅੰਦਰ ਬੁਲਾਇਆ ਅਤੇ ਕੱਪੜੇ ਵਿਚੋਂ ਲਾਲ ਕੱਢ ਕੇ ਉਸ ਨੂੰ ਦਿਖਾਇਆ। ਬੁੱਢੀ ਦਾ ਪੱਬ ਨਾ ਲੱਗੇ ਧਰਤੀ 'ਤੇ। ਫੇਰ ਉਸ ਨੇ ਆਪਣੀ ਮਾਂ ਨੂੰ ਕਿਹਾ, “ਮਾਂ, ਇਸ ਨੂੰ ਕੋਠੀ ਅੰਦਰ ਸਾਂਭ ਦੇ। ਇਹ ਲਾਲ ਹੈ, ਲੱਖਾਂ ਦਾ ਲਾਲ। ਇਸ ਦਾ ਕਿਸੇ ਨੂੰ ਪਤਾ ਨਾ ਲੱਗੇ। ਦੇਖੀਂ, ਕਿਸੇ ਗੁਆਂਢਣ ਨੂੰ ਅੰਦਰ ਨਾ ਵੜਨ ਦੇਈਂ।” ਉਹ ਆਪ ਹਰ ਰੋਜ਼ ਲੱਕੜਾਂ ਲੈਣ ਜਾਂਦਾ ਰਿਹਾ ਤਾਂਕਿ ਲੋਕਾਂ ਨੂੰ ਕਿਧਰੇ ਲਾਲ ਦਾ ਸ਼ੱਕ ਨਾ ਪੈ ਜਾਵੇ।

ਪਰ ਉਸ ਦੀ ਮਾਂ ਨੂੰ ਚੈਨ ਕਿਥੇ। ਉਹ ਹਰ ਘੰਟੇ ਘੰਟੇ ਬਾਅਦ ਕੋਠੀ ਖੋਲ੍ਹਦੀ ਅਤੇ ਲਾਲ ਨੂੰ ਦੇਖ ਲੈਂਦੀ। ਅੱਗ ਦੇ ਅੰਗਾਰੇ ਵਾਂਗ ਦਗ਼ਦਾ ਸੀ। ਕੋਠੀ ਵਿਚ ਲਾਲ ਰੰਗ ਦਾ ਚਾਨਣ ਸੀ। ਉਹ ਦਿਨ ਵਿਚ ਕਈ ਵਾਰ ਦੇਖਦੀ ਅਤੇ ਖ਼ੁਸ਼ ਹੁੰਦੀ ਉਹ ਰਾਤ ਨੂੰ ਵੀ ਜ਼ਰੂਰ ਕੋਠੀ ਖੋਲ੍ਹ ਕੇ ਦੇਖਦੀ। ਕੋਠੀ ਅੰਦਰ ਮੂੰਹ ਕਰ ਕੇ ਤੱਕਦੀ ਰਹਿੰਦੀ। ਇਕ ਦਿਨ ਗੁਆਂਢਣ ਨੇ ਉਸ ਨੂੰ ਕੋਠੀ ਅੰਦਰ ਤੱਕਦੇ ਦੇਖਿਆ ਤਾਂ ਉਸ ਨੂੰ ਸ਼ੱਕ ਹੋ ਗਿਆ। ਅਗਲੇ ਦਿਨ ਉਹ ਬੁੱਢੀ ਕੋਲ ਆਈ ਅਤੇ ਕਿਸੇ ਬਹਾਨੇ ਗੱਲ ਦੱਸਦਾ ਰੋਣ ਲੱਗ ਪਿਆ। ਬੁੱਢੀ ਵੀ ਸੋਚੀਂ ਪੈ ਗਈ। ਫਿਰ ਬੁੱਢੀ ਨੂੰ ਇਕ ਵਿਉਂਤ ਸੁੱਝੀ। ਕਹਿੰਦੀ, “ਪੁੱਤ, ਤੂੰ ਆਪਣੀ ਮਾਸੀ ਕੋਲ ਜਾਹ ਅਤੇ ਜਾ ਕੇ ਆਪਣਾ ਦੁੱਖ ਦੱਸ ਦੇਈਂ। ਉਹ ਤੇਰਾ ਕੋਈ ਪ੍ਰਬੰਧ ਕਰ ਸਕਦੀ ਹੈ।” ਲੱਕੜਹਾਰੇ ਨੇ ਤਾਂ ਆਪਣੀ ਮਾਸੀ ਨੂੰ ਜਾ ਸਲਾਮ ਬੁਲਾਈ। ਉਹ ਕੋਲ ਬੈਠ ਗਈ ਅਤੇ ਲੱਗੜਹਾਰੇ ਨੂੰ ਉਦਾਸ ਦੇਖ ਕੇ ਦੁੱਖ ਪੁੱਛਿਆ। ਲੱਕੜਹਾਰੇ ਨੇ ਆਪਣੀ ਵਿਥਿਆ ਕਹਿ ਸੁਣਾਈ। ਉਸ ਦੀ ਮਾਸੀ ਨੇ ਇਸ਼ਨਾਨ ਕੀਤਾ ਅਤੇ ਫੇਰ ਇਕ ਥਾਲ ਅਤੇ ਇਕ ਚਾਕੂ ਲੈ ਕੇ ਆ ਗਈ। ਉਸ ਨੇ ਚਾਕੂ ਨਾਲ ਆਪਣੀ ਸੱਜੀ ਚੀਚੀ ਨੂੰ ਚੀਰਾ ਦਿੱਤਾ ਅਤੇ ਖ਼ੂਨ ਦਾ ਇਕ ਤੁਪਕਾ ਥਾਲ ਵਿਚ ਸੁੱਟ ਲਿਆ। ਫਿਰ ਉਹ ਜ਼ੋਰ ਨਾਲ ਹੱਸੀ ਅਤੇ ਥਾਲ ਵਿਚ ਲਾਲ ਬਣ ਗਿਆ। ਲੱਕੜਹਾਰਾ ਖ਼ੁਸ਼ ਹੋ ਗਿਆ ਅਤੇ ਉਸ ਨੇ ਲਾਲ ਨੂੰ ਲਿਜਾ ਕੇ ਰਾਜੇ ਨੂੰ ਦੇ ਦਿੱਤਾ।

ਅਗਲੇ ਦਿਨ ਰਾਜੇ ਦੀ ਧੀ ਫੇਰ ਸੈਰ ਕਰਨ ਗਈ ਤਾਂ ਚਕਵੀ ਕਹਿੰਦੀ, “ਚਕਵਿਆ, ਕਹਿ ਬਾਤ ਘਟੇ ਰਾਤ।” ਚਕਵਾ ਕਹਿੰਦਾ, “ਕੀ ਬਾਤ ਕਹਾਂ। ਅੱਗੇ ਰਾਜੇ ਦੀ ਧੀ ਸੈਰ ਕਰਨ ਆਉਂਦੀ, ਚਾਰੇ ਖੂੰਜੇ ਚਾਰੇ ਦੀਵੇ ਧਰੇ। ਫੇਰ ਸੈਰ ਕਰਨ ਆਈ ਤਾਂ ਇਕ ਲਾਲ ਅਤੇ ਤਿੰਨ ਦੀਵੇ ਧਰ ਕੇ। ਅੱਜ ਸੈਰ ਕਰਨ ਆਈ ਐ ਤਾਂ ਦੋ ਖੂੰਜੇ ਲਾਲ ਅਤੇ ਦੋ ਖੂੰਜੇ ਦੀਵੇ। ਰਾਜੇ ਦੀ ਧੀ ਤਾਂ ਮੈਂ ਫੇਰ ਜਾਣਾ ਜੇ ਚਾਰੇ ਖੂੰਜੇ ਚਾਰ ਲਾਲ ਧਰੇ।”

ਉਹ ਫੇਰ ਉਥੋਂ ਹੀ ਕਿਸ਼ਤੀ ਮੋੜ ਕੇ ਲੈ ਗਈ। ਘਰ ਜਾ ਕੇ ਫੇਰ ਖਣਪੱਟੀ ਲੈ ਕੇ ਪੈ ਗਈ। ਰਾਜੇ ਦੇ ਪੁੱਛਣ 'ਤੇ ਉਸ ਨੇ ਚੁਕਵੇ ਦੀ ਕਹੀ ਗੱਲ ਦੱਸੀ ਅਤੇ ਦੋ ਹੋਰ ਲਾਲਾਂ ਦੀ ਮੰਗ ਕੀਤੀ। ਰਾਜੇ ਨੇ ਫੇਰ ਲੱਕੜਹਾਰੇ ਨੂੰ ਫੜ ਲਿਆ। ਕੋਈ ਗੱਲ ਨਾ ਸੁਣੀ। ਬੱਸ ਹੁਕਮ ਕਰ ਦਿੱਤਾ ਕਿ ਸੱਤ ਦਿਨ ਦੇ ਅੰਦਰ ਅੰਦਰ ਲਾਲ ਲਿਆ ਦੇ, ਨਹੀਂ ਤਾਂ ਬੱਚੇ ਸਮੇਤ ਘਾਣੀ ਪੀੜ ਦਿੱਤੀ ਜਾਵੇਗੀ। ਵਿਚਾਰੇ ਲੱਕੜਹਾਰੇ ਨੇ ਮਿੰਨਤਾਂ ਕਰ ਕੇ 30 ਦਿਨ ਦੀ ਮੋਹਲਤ ਲੈ ਲਈ।

ਲੱਕੜਹਾਰਾ ਫੇਰ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਿਆ। ਸਾਰੇ ਪਿੰਡ ਨੂੰ ਪਤਾ ਲੱਗ ਗਿਆ ਅਤੇ ਉਹ ਉਹਨਾਂ 'ਤੇ ਤਰਸ ਕਰਨ ਲੱਗੇ। ਕਈ ਦਿਨ ਸੋਗ ਪਿਆ ਰਿਹਾ। ਆਖ਼ਰ ਉਸ ਦੀ ਮਾਂ ਨੇ ਦੁਬਾਰਾ ਫਿਰ ਉਸ ਦੀ ਮਾਸੀ ਕੋਲ ਭੇਜ ਦਿੱਤਾ। ਉਹ ਟੁੱਟੇ ਦਿਲ ਨਾਲ ਪੈਰ ਘੜੀਸਦਾ ਤੁਰਿਆ ਗਿਆ। ਉਸ ਨੂੰ ਵਿਹੜੇ ਵਿਚ ਦੇਖ ਕੇ ਉਸ ਦੀ ਮਾਸੀ ਪਹਿਲਾਂ ਰੋਈ ਤੇ ਫੇਰ ਹੱਸੀ। ਲੱਕੜਹਾਰੇ ਨੇ ਉਸ ਤੋਂ ਕਾਰਨ ਪੁੱਛਿਆ। ਉਹ ਕਹਿੰਦੀ, “ਮੈਂ ਰੋਈ ਤਾਂ ਇਸ ਕਰਕੇ ਕਿ ਐਤਕੀਂ ਤੇਰੀ ਮੁਸ਼ਕਿਲ ਦਾ ਮੇਰੇ ਕੋਲ ਕੋਈ ਹੱਲ ਨਹੀਂ। ਪਰ ਪਿੱਛੋਂ ਮੇਰਾ ਹਾਸਾ ਇਸ ਲਈ ਨਿਕਲਿਆ ਕਿ ਤੇਰੀ ਦੂਜੀ ਮਾਸੀ ਤੇਰੀ ਮੁਸ਼ਕਿਲ ਹੱਲ ਕਰ ਦੇਵੇਗੀ।” ਉਸ ਨੇ ਲੱਕੜਹਾਰੇ ਨੂੰ ਚਾਹ-ਪਾਣੀ ਪਿਲਾ ਕੇ ਦੱਸਿਆ ਕਿ ਫਲਾਣੇ ਮਾਰੂਥਲ ਵਿਚ ਤੇਰੀ ਮਾਸੀ ਰਹਿੰਦੀ ਹੈ। ਉਸ ਨੇ 100 ਹਾਥੀ ਰੱਖੇ ਹੋਏ ਹਨ। ਤੂੰ ਫਲਾਣੇ ਪਿੰਡ ਦੇ ਬਾਹਰ ਉੱਚੇ ਟਿੱਬੇ 'ਤੇ ਬੈਠ ਜਾਈਂ। ਫੇਰ ਹਾਥੀਆਂ ਦਾ ਵੱਡਾ ਕਾਫ਼ਲਾ ਆਏਗਾ। ਇਕ ਇਕ ਕਰਕੇ ਲੰਘਣਗੇ ਅਤੇ ਸਭ ਤੋਂ ਪਿਛਲੇ ਹਾਥੀ 'ਤੇ ਤੇਰੀ ਮਾਸੀ ਬੈਠੀ ਹੋਊਗੀ। ਬੱਸ ਤੂੰ ਉਸ ਨੂੰ ਮੇਰੀ ਇਹ ਚਿੱਠੀ ਫੜਾ ਦੇਵੀ ਅਤੇ ਹੋਰ ਕੁਝ ਨਾ ਬੋਲੀਂ।

ਕਈ ਦਿਨਾਂ ਵਿਚ ਉਹ ਤੁਰਦਾ ਤੁਰਦਾ ਮਾਰੂਥਲ ਪਹੁੰਚ ਗਿਆ। ਉਹ ਉੱਚੇ ਟਿੱਬੇ 'ਤੇ ਬੈਠ ਗਿਆ। ਹਾਥੀਆਂ ਦੀ ਲੰਬੀ ਕਤਾਰ ਆਈ। ਸਭ ਤੋਂ ਪਿਛਲੇ ਹਾਥੀ `ਤੇ ਸੱਜੀ ਧੱਜੀ ਉਸ ਦੀ ਮਾਸੀ ਬੈਠੀ ਸੀ। ਜਦੋਂ ਨੇੜੇ ਆਈ ਤਾਂ ਉਸ ਨੇ ਡਰਦੇ ਡਰਦੇ ਨੇ ਚਿੱਠੀ ਫੜਾ ਦਿੱਤੀ। ਉਸ ਨੇ ਹਾਥੀ ਰੋਕ ਲਿਆ। ਖੋਲ੍ਹ ਕੇ ਚਿੱਠੀ ਪੜ੍ਹੀ ਅਤੇ ਲੱਕੜਹਾਰੇ ਨੂੰ ਆਪਣੇ ਹਾਥੀ ਉਪਰ ਹੀ ਬਿਠਾ ਲਿਆ।

ਘਰ ਜਾ ਕੇ ਉਸ ਨੇ ਲੱਕੜਹਾਰੇ ਦੀ ਸਾਰੀ ਗੱਲ ਸੁਣੀ। ਉਹ ਖ਼ੁਦ ਸੋਚੀਂ ਪੈ ਗਈ। ਸਾਰੀ ਰਾਤ ਉਹ ਗੱਲਾਂ ਕਰਦੇ ਰਹੇ। ਅਗਲੇ ਦਿਨ ਸਵੇਰੇ ਉੱਠ ਕੇ ਉਸ ਨੇ ਲੱਕੜਹਾਰੇ ਨੂੰ ਦੋ ਲਾਲ ਦਿੱਤੇ ਅਤੇ ਉਸ ਦੇ ਕੰਨ ਵਿਚ ਘੁਸਰ ਮੁਸਰ ਕੀਤੀ। ਤੁਰਨ ਲੱਗੇ ਨੂੰ ਫੇਰ ਉਸ ਦੀ ਮਾਸੀ ਨੇ ਕਿਹਾ, “ਪੁੱਤ, ਯਾਦ ਰੱਖੀਂ, ਭੁੱਲ ਨਾ ਜਾਈਂ।”

ਲੱਕੜਹਾਰਾ ਵਾਪਸ ਚੱਲ ਪਿਆ। ਰਾਜੇ ਵੱਲੋਂ ਦਿੱਤੇ ਸਮੇਂ ਤੋਂ ਕੇਵਲ ਇਕ ਦਿਨ ਪਹਿਲਾਂ ਲੱਕੜਹਾਰੇ ਨੇ ਦੋਵੇਂ ਲਾਲ ਰਾਜੇ ਨੂੰ ਦੇ ਦਿੱਤੇ। ਰਾਜੇ ਦੀ ਧੀ ਕਿਸ਼ਤੀ ਸਜਾਉਣ ਲੱਗੀ ਪਰ ਲੱਕੜਹਾਰਾ ਅਤੇ ਉਸ ਦੀ ਮਾਂ ਪਿੰਡ ਛੱਡ ਕੇ ਸਦਾ ਸਦਾ ਲਈ ਕਿਧਰੇ ਜਾ ਰਹੇ ਸਨ, ਜਿਥੇ ਨਾ ਰਾਜਾ ਹੋਵੇ ਨਾ ਪਰਜਾ। ਚੱਲ ਭਾਈ ਇਹੋ ਜਿਹੇ ਤਾਂ ਹੁੰਦੇ ਸੀ ਅਗਲੇ ਰਾਜੇ।


Post a Comment

0 Comments