ਕਾਵਾਂ ਦੀ ਗਿਣਤੀ
ਇਕ ਦਿਨ ਬਾਦਸ਼ਾਹ ਅਕਬਰ ਸਭ ਤੋਂ ਪਹਿਲਾਂ ਦਰਬਾਰ ਵਿਚ ਆ ਗਏ ਅਤੇ ਬਾਅਦ ਵਿਚ ਜਿੰਨੇ ਵੀ ਦਰਬਾਰੀ ਆਉਂਦੇ ਗਏ, ਉਨ੍ਹਾਂ ਕੋਲੋਂ ਇਕੋ ਹੀ ਸਵਾਲ ਪੁੱਛਦੇ ਗਏ ਕਿ ਦਿੱਲੀ ਵਿਚ ਕਾਵਾਂ ਦੀ ਸੰਖਿਆ ਕਿੰਨੀ ਹੈ ?
ਬਾਦਸ਼ਾਹ ਦਾ ਪ੍ਰਸ਼ਨ ਸੁਣ ਕੇ ਸਾਰੇ ਦਰਬਾਰੀ ਚੁੱਪ ਕਰ ਜਾਂਦੇ। ਕਿਸੇ ਨੇ ਕੋਈ ਜਵਾਬ ਨਾ ਦਿੱਤਾ। ਏਨੇ ਚਿਰ ਨੂੰ ਬੀਰਬਲ ਵੀ ਆ ਗਿਆ। ਬਾਦਸ਼ਾਹ ਨੇ ਆਪਣਾ ਪ੍ਰਸ਼ਨ ਦੋਬਾਰਾ ਪੁੱਛਿਆ।
ਬੀਰਬਲ ਫਟਾਫਟ ਬੋਲਿਆ—“ਮਹਾਰਾਜ ! ਪਿਛਲੇ ਸਾਲ ਮੈਂ ਕਾਵਾਂ ਦੀ ਗਿਣਤੀ ਕਰਵਾਈ ਸੀ। ਇਕੱਲੇ ਦਿੱਲੀ ਵਿਚ ਪੰਦਰਾਂ ਸੌ ਪੱਚਾਸੀ ਕਾਂ ਸਨ। ਬਾਦਸ਼ਾਹ ਅਕਕਰ ਬੋਲੇ-‘ਬੀਰਬਲ ! ਪਿਛਲੇ ਸਾਲ ਤੂੰ ਜਦੋਂ ਕਾਵਾਂ ਦੀ ਗਿਣਤੀ ਕਰਵਾਈ ਸੀ। ਮੈਨੂੰ ਤੇਰੀ ਮਰਦਮਸ਼ੁਮਾਰੀ ’ਤੇ ਸ਼ੱਕ ਹੋ ਰਿਹਾ ਹੈ।” ਬੀਰਬਲ ਨੇ ਆਖਿਆ-ਨਹੀਂ ਮਹਾਰਾਜ। ਇਹ ਗਣਨਾ ਬਿਲਕੁਲ ਠੀਕ ਹੈ ਕਿਉਂਕਿ ਇਹ ਗਣਨਾ ਮੈਂ ਖ਼ੁਦ ਕੀਤੀ ਸੀ।
ਬਾਦਸ਼ਾਹ ਨੇ ਆਖਿਆ—“ਜੇਕਰ ਇਹਦੇ ਵਿਚ ਜ਼ਰਾ ਵੀ ਘਾਟਾ- ਵਾਧਾ ਹੋਇਆ ਤਾਂ ਤੈਨੂੰ ਪੰਜ ਹਜ਼ਾਰ ਸੱਤ ਸੌ ਵੀਹ ਰੁਪਏ ਸਜ਼ਾ ਦੇ ਰੂਪ ਵਿਚ ਜੁਰਮਾਨਾ ਦੇਣਾ ਪਵੇਗਾ। ਤੇਰੇ ਕੋਲ ਸ਼ਾਮ ਤਕ ਦਾ ਵਕਤ ਹੈ।ਸੋਚ-ਸਮਝ ਕੇ ਉੱਤਰ ਦੇਵੀਂ।”
ਬੀਰਬਲ ਨੇ ਆਖਿਆ—“ਮੇਰੀ ਗਣਨਾ ਬਿਲਕੁਲ ਠੀਕ ਹੈ ਮਹਾਰਾਜ। ਜੇਕਰ ਦੁਬਾਰਾ ਗਿਣਤੀ ਕਰੋਗੇ ਤਾਂ ਵੀ ਏਨੇ ਹੀ ਕਾਂ ਹੋਣਗੇ। ਜਦ ਉਹ ਏਥੇ ਆਏ ਹੋਣਗੇ ਤਾਂ ਉਨ੍ਹਾਂ ਦੀ ਗਿਣਤੀ ਵਿਚ ਕੋਈ ਵੀ ਘਾਟ ਨਹੀਂ ਹੋਵੇਗੀ।”
0 Comments