ਗਾਲ੍ਹਾਂ ਦਾ ਨਵਾਂ ਤਰੀਕਾ
ਬੀਰਬਲ ਦੇ ਦੁਸ਼ਮਣ ਜ਼ਿਆਦਾਤਰ ਗੁਪਤ ਸਨ। ਇਕ ਵਾਰ ਕਿਸੇ ਦੁਸ਼ਮਣ ਨੇ ਰਸਤੇ ਵਿਚ ਕਿਸੇ ਕੰਧ 'ਤੇ ਇਕ ਕਾਗ਼ਜ਼ ਚਿਪਕਾ ਦਿੱਤਾ, ਜੀਹਦੇ ਵਿਚ ਬੀਰਬਲ ਵਾਸਤੇ ਗਾਲ੍ਹਾਂ ਲਿਖੀਆਂ ਹੋਈਆਂ ਸਨ।
ਉਸ ਰਸਤੇ ਥਾਣੀਂ ਜਿਹੜਾ ਵੀ ਲੰਘਦਾ, ਉਹਨੂੰ ਹੀ ਗਾਲ੍ਹਾਂ ਕੱਢਣ ਦਾ ਨਵਾਂ ਤਰੀਕਾ ਵੇਖਣ ਨੂੰ ਮਿਲਦਾ। ਉਥੇ ਬੀਰਬਲ ਦੇ ਦੁਸ਼ਮਣ ਅਤੇ ਦੋਸਤ ਦੋਹਾਂ ਦੀ ਭੀੜ ਇਕੱਠੀ ਹੋ ਜਾਂਦੀ।
ਉਧਰ ਬੀਰਬਲ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਕੁਝ ਆਦਮੀਆਂ ਨੂੰ ਨਾਲ ਲੈ ਕੇ ਉਥੇ ਪਹੁੰਚ ਗਿਆ।
ਗਾਲਾਂ ਵਾਲਾ ਕਾਗ਼ਜ਼ ਥੋੜ੍ਹਾ ਉਚਾਈ 'ਤੇ ਚਿਪਕਾਇਆ ਹੋਇਆ ਸੀ ਇਸ ਕਰਕੇ ਉਹਨੂੰ ਪੜ੍ਹਨ ਵਿਚ ਕਾਫ਼ੀ ਦੇਰ ਲੱਗਦੀ ਸੀ। ਬੀਰਬਲ ਨੂੰ ਇਹ ਠੀਕ ਨਾ ਲੱਗਾ।ਉਹਨੇ ਤੁਰੰਤ ਨੌਕਰਾਂ ਨੂੰ ਹੁਕਮ ਦਿੱਤਾ ਕਿ ਇਸਨੂੰ ਇਥੋਂ ਪੁੱਟ ਕੇ ਹੋਰ ਥੱਲੇ ਚਿਪਕਾ ਦਿਉ। ਬੀਰਬਲ ਇਕੱਠੀ ਹੋਈ ਭੀੜ ਨੂੰ ਸੰਬੋਧਿਤ ਕਰਕੇ ਕਹਿਣ ਲੱਗਾ‘ਇਹ ਕਾਗ਼ਜ਼ ਸਾਡੇ ਲੋਕਾਂ ਲਈ ਵਰਤਮਾਨ ਅਤੇ ਭਵਿੱਖ ਦਾ ਇਕਰਾਰਨਾਮਾ ਹੈ। ਇਹ ਬਹੁਤ ਉੱਚਾ ਚਿਪਕਿਆ ਹੋਇਆ ਸੀ, ਇਸ ਕਰਕੇ ਮੈਂ ਇਹਨੂੰ ਥੋੜ੍ਹਾ ਥੱਲੇ ਕਰ ਦਿੱਤਾ ਹੈ ਤਾਂ ਜੋ ਸਾਰੇ ਥੋੜ੍ਹਾ ਆਸਾਨੀ ਨਾਲ ਪੜ੍ਹ ਸਕਣ। ਮੈਂ ਆਪਣੇ ਦੁਸ਼ਮਣਾਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਹੁਣ ਉਹ ਮੇਰੇ ਨਾਲ ਆਪਣੀ ਮਨਮਾਨੀ ਨਾ ਕਰਨ। ਮੈਂ ਵੀ ਉਨ੍ਹਾਂ ਨਾਲ ਆਪਣੀ ਇੱਛਾ ਅਨੁਸਾਰ ਕੰਮ ਕਰ ਸਕਦਾ ਹਾਂ।
0 Comments