ਹੱਥ ਉਪਰ ਵਾਲ
Hath Upar Baal
ਇਕ ਦਿਨ ਬਾਦਸ਼ਾਹ ਨੇ ਬੀਰਬਲ ਕੋਲੋਂ ਪੁੱਛਿਆ ਕਿ ਮੇਰੇ ਹੱਥ ਉੱਪਰ ਵਾਲ ਕਿਉਂ ਨਹੀਂ ਉੱਗਦੇ।
ਬੀਰਬਲ ਨੇ ਆਖਿਆ ਕਿ ਤੁਸੀਂ ਗਰੀਬਾਂ ਅਤੇ ਪੰਡਤਾਂ ਨੂੰ ਰੋਜ਼ ਦਾਨ ਦੇਂਦੇ ਹੋ। ਇਸ ਕਰਕੇ ਤੁਹਾਡੇ ਹੱਥ ਉੱਪਰ ਵਾਲ ਨਹੀਂ ਉੱਗਦੇ।
ਬਾਦਸ਼ਾਹ ਆਪਣੀ ਤਾਰੀਫ਼ ਸੁਣ ਕੇ ਮਨ ਹੀ ਮਨ ਖ਼ੁਸ਼ ਹੋਏ ਪਰ ਅਗਲੇ ਹੀ ਪਲ ਉਨ੍ਹਾਂ ਨੂੰ ਫਿਰ ਮਜ਼ਾਕ ਸੁੱਝਿਆ ਅਤੇ ਉਹ ਠੀਕ ਸਮੇਂ ਦਾ ਇੰਤਜ਼ਾਰ ਕਰਨ ਲੱਗ ਪਏ ਤਾਂ ਜੋ ਬੀਰਬਲ ਨੂੰ ਉਹਦੀ ਕਹੀ ਹੋਈ ਗੱਲ ਕਰਕੇ ਨਿਰਉੱਤਰਕੀਤਾਜਾਸਕੇ ।ਇਕ ਵਾਰ ਫਿਰ ਅਜਿਹਾ ਮੌਕਾ ਆਇਆ ਤਾਂ ਬਾਦਸ਼ਾਹ ਸੋਚ ਸਮਝ ਕੇ ਬੀਰਬਲ ਨੂੰ ਕਹਿਣ ਲੱਗੇ—“ਬੀਰਬਲ, ਤੇਰੇ ਹੱਥਾਂ ਉੱਪਰ ਵੀ ਵਾਲ ਨਹੀਂ ਹਨ।”
ਬੀਰਬਲ ਨੇ ਜਵਾਬ ਦਿੱਤਾ ਕਿ ਦਾਨ ਲੈਣ ਕਰਕੇ ਮੇਰੇ ਹੱਥਾਂ ਉੱਪਰੋਂ ਵਾਲ ਝੜ ਗਏ ਹਨ। ਬੀਰਬਲ ਦਾ ਜਵਾਬ ਸੁਣ ਕੇ ਬਾਦਸ਼ਾਹ ਨੂੰ ਕੋਈ ਗੱਲ ਨਾ ਸੁੱਝੀ। ਬਾਦਸ਼ਾਹ ਨੇ ਮੁੜ ਪ੍ਰਸ਼ਨ ਕੀਤਾ ਕਿ ਸਾਡੇ ਦਰਬਾਰ ਵਿਚ ਹੋਰਨਾਂ ਲੋਕਾਂ ਦੇ ਹੱਥਾਂ ਉੱਪਰ ਵੀ ਵਾਲ ਨਹੀਂ ਹਨ।
ਬੀਰਬਲ ਕਹਿਣ ਲੱਗਾ ਕਿ ਇਹਦਾ ਜਵਾਬ ਸਪੱਸ਼ਟ ਹੀ ਹੈ ਕਿਉਂਕਿ ਤੁਸੀਂ ਜਦੋਂ ਮੈਨੂੰ ਤੇ ਹੋਰਨਾਂ ਪੰਡਤਾਂ ਨੂੰ ਦਾਨ ਦੇਂਦੇ ਹੋ ਤਾਂ ਇਹ ਵਿਚਾਰੇ ਆਪਣੇ ਹੱਥ ਮਲਦੇ ਰਹਿੰਦੇ ਹਨ। ਇਸ ਕਰਕੇ ਇਨ੍ਹਾਂ ਦੇ ਹੱਥਾਂ ਉੱਪਰ ਵੀ ਵਾਲ ਨਹੀਂ ਉੱਗਦੇ। ਬੀਰਬਲ ਦੀ ਗੱਲ ਸੁਣ ਕੇ ਬਾਦਸ਼ਾਹ ਮਨ ਹੀ ਮਨ ਬਹੁਤ ਖ਼ੁਸ਼ ਹੋਏ ਅਤੇ ਉਸਦੀ ਹਾਜ਼ਰ ਜਵਾਬੀ ਦੀ ਪ੍ਰਸੰਸਾ ਕਰਨ ਲੱਗੇ।
0 Comments