ਬੇਈਮਾਨ ਸੂਦਖੋਰ
Baimaan Sudkhor
ਇਕ ਪਿੰਡ ਵਿਚ ਖਚੇੜੂਰਾਮ ਨਾਂ ਦਾ ਇਕ ਗ਼ਰੀਬ ਆਦਮੀ ਰਹਿੰਦਾ ਸੀ। ਉਹ ਗ਼ਰੀਬ ਜ਼ਰੂਰ ਸੀ ਪਰ ਅਕਲਮੰਦ ਬਹੁਤ ਸੀ। ਉਹਦੇ ਗੁਆਂਢ ਵਿਚ ਰਗੜੂਰਾਮ ਨਾਂ ਦਾ ਇਕ ਅਮੀਰ ਵਿਅਕਤੀ ਰਹਿੰਦਾ ਸੀ। ਉਹ ਥੋੜ੍ਹਾ ਬੇਈਮਾਨ ਕਿਸਮ ਦਾ ਆਦਮੀ ਸੀ ਅਤੇ ਵਿਆਜ਼ 'ਤੇ ਪੈਸਾ ਦੇਂਦਾ ਸੀ। ਉਹ ਜੀਹਨੂੰ ਵੀ ਵਿਆਜ਼ 'ਤੇ ਪੈਸਾ ਦੇਂਦਾ, ਆਪਣੀ ਚਲਾਕੀ ਨਾਲ ਉਹਦੀ ਜ਼ਮੀਨ-ਜਾਇਦਾਦ ਹੜੱਪ ਲੈਂਦਾ ਸੀ। ਇਕ ਵਾਰ ਖਚੇਤੂਰਾਮ ਨੇ ਆਪਣੀ ਧੀ ਦੇ ਵਿਆਹ ਲਈ ਉਹਦੇ ਕੋਲੋਂ ਦੋ ਹਜ਼ਾਰ ਰੁਪਏ ਉਧਾਰੇ ਲਏ।
ਕੁਝ ਦੇਰ ਬਾਅਦ ਰਗੜੂਰਾਮ ਨੇ ਉਹਦੇ ਕੋਲੋਂ ਪੈਸੇ ਮੰਗੇ। ਖਚੇੜੂਰਾਮ ਨੇ ਬੇਨਤੀ ਕੀਤੀ ਕਿ ਉਹਨੂੰ ਥੋੜ੍ਹੇ ਕੁ ਦਿਨਾਂ ਦਾ ਹੋਰ ਵਕਤ ਦਿੱਤਾ ਜਾਵੇ। ਰਗੜੂਰਾਮ ਨੇ ਆਖਿਆ—“ਠੀਕ ਹੈ।”
ਪਰ ਕੁਝ ਦਿਨਾਂ ਬਾਅਦ ਉਹ ਫਿਰ ਆ ਗਿਆ। ਇਸ ਵਾਰ ਵੀ ਖਚੇੜੂਰਾਮ ਨੇ ਤਰਲਾ ਕੀਤਾ। ਪਰ ਇਸ ਵਾਰ ਰਗੜੂਰਾਮ ਭੜਕ ਪਿਆ— “ਮੇਰਾ ਖ਼ਿਆਲ ਸੀ ਕਿ ਤੂੰ ਇਕ ਇਮਾਨਦਾਰ ਆਦਮੀ ਏਂ। ਪਰ ਹੁਣ ਮੈਨੂੰ ਪਤਾ ਲੱਗਾ ਹੈ ਕਿ ਮੇਰਾ ਸੋਚਣਾ ਗ਼ਲਤ ਸੀ। ਤੂੰ ਇਕ ਨੰਬਰ ਦਾ ਬੇਈਮਾਨ ਅਤੇ ਚਲਾਕ ਆਦਮੀ ਏਂ। ਦੂਜੇ ਦਾ ਮਾਲ ਖਾ ਜਾਣਾ ਚਾਹੁੰਦਾ ਏਂ। ਜੇਕਰ ਸਿੱਧੀ ਤਰ੍ਹਾਂ ਮੇਰੇ ਪੈਸੇ ਨਾ ਦਿੱਤੇ ਤਾਂ ਮੈਨੂੰ ਉਂਗਲੀ ਟੇਢੀ ਕਰਨੀ ਪਵੇਗੀ।”
ਖਚੇੜੂਰਾਮ ਨੇ ਆਖਿਆ–“ਸੇਠ ਜੀ ਹੌਸਲਾ ਰੱਖੋ, ਮੈਂ ਤੁਹਾਡੇ ਪੈਸੇ ਮੋੜ ਦਿਆਂਗਾ। ਮੈਂ ਬੇਈਮਾਨ ਨਹੀਂ ਹਾਂ, ਮੇਰੇ ਕੋਲ ਇਸ ਵਕਤ ਪੈਸੇ ਨਹੀਂ ਹਨ ।”
“ਜੇਕਰ ਤੂੰ ਬੇਈਮਾਨ ਨਹੀਂ ਏਂ ਤਾਂ ਮੇਰੇ ਨਾਲ ਅਦਾਲਤ ਵਿਚ ਚੱਲ। ਜੱਜ ਦੇ ਸਾਹਮਣੇ ਮੈਨੂੰ ਲਿਖ ਕੇ ਦੇ ਕਿ ਪੈਸਿਆਂ ਬਦਲੇ ਤੂੰ ਆਪਣਾ ਮਕਾਨ ਮੇਰੇ ਕੋਲ ਗਿਰਵੀ ਰੱਖਿਆ ਹੈ।”
ਖਚੇੜੂਰਾਮ ਨੇ ਆਖਿਆ—“ਸੇਠ ਜੀ, ਅਦਾਲਤ ਜਾਣ ਦੀ ਕੀ ਲੋੜ ਹੈ ? ਮੇਰੇ 'ਤੇ ਵਿਸ਼ਵਾਸ ਰੱਖੋ। ਮੈਂ ਤੁਹਾਡੇ ਪੈਸੇ ਛੇਤੀ ਵਾਪਸ ਕਰ ਦਿਆਂਗਾ।” ਪਰ ਰਗੜੂਰਾਮ ਨੇ ਖਚੇੜੂਰਾਮ ਦੀ ਇਕ ਨਾ ਸੁਣੀ। ਉਹ ਆਪਣੀ ਇਸ ਜ਼ਿਦ 'ਤੇ ਅੜਿਆ ਰਿਹਾ ਕਿ ਖਚੇਤੂਰਾਮ ਅਦਾਲਤ ਜਾ ਕੇ ਦਸਤਾਵੇਜ਼ 'ਤੇ ਦਸਤਖ਼ਤ ਕਰ ਦੇਵੇ।
ਅਸਲ ਵਿਚ ਉਹ ਉਹਦਾ ਮਕਾਨ ਹਥਿਆਉਣਾ ਚਾਹੁੰਦਾ ਸੀ। ਖਚੇੜੂਰਾਮ ਉਹਦੇ ਮਨ ਵਿਚਲੀ ਗੱਲ ਸਮਝ ਗਿਆ। ਉਹਨੇ ਵੀ ਉਹਨੂੰ ਸਬਕ ਸਿਖਾਉਣ ਬਾਰੇ ਸੋਚਿਆ ਅਤੇ ਬੋਲਿਆ–“ਠੀਕ ਹੈ, ਮੈਂ ਅਦਾਲਤ ਚੱਲਣ ਨੂੰ ਤਿਆਰ ਹਾਂ। ਪਰ ਉਥੇ ਜਾਣ ਵਾਸਤੇ ਨਾ ਤਾਂ ਮੇਰੇ ਕੋਲ ਪੈਸੇ ਹਨ ਤੇ ਨਾ ਹੀ ਘੋੜਾ ਹੈ ਅਤੇ ਢੰਗ ਦੇ ਕੱਪੜੇ ਵੀ ਨਹੀਂ ਹਨ।
ਰਗਤੂਰਾਮ ਨੇ ਆਖਿਆ—ਮੈਂ ਤੈਨੂੰ ਆਪਣਾ ਘੋੜਾ ਅਤੇ ਕੱਪੜੇ ਦੇਂਦਾ ਹਾਂ, ਤੂੰ ਜਾਣ ਲਈ ਤਿਆਰ ਹੋ ਜਾ।”
“ਪਰ ਪੱਗ ਜੁੱਤੀਆਂ...।"
ਉਹ ਸਾਰਾ ਕੁਝ ਮੈਂ ਦੇ ਦੇਂਦਾ ਹਾਂ। ਕੱਪੜੇ, ਪੱਗ, ਜੁੱਤੀ, ਘੋੜਾ। ਸਾਰਾ ਕੁਝ ਲੈ ਲਾ ਅਤੇ ਅਦਾਲਤ ਚੱਲ।”
ਅਦਾਲਤ ਜਾ ਕੇ ਖੜੂ ਨੇ ਕਾਗ਼ਜ਼ ਭਰ ਦਿੱਤੇ। ਛੇਤੀ ਹੀ ਉਹਨੂੰ ਪੇਸ਼ ਹੋਣ ਦਾ ਸੱਦਾ ਆ ਗਿਆ। ਜੱਜ ਨੇ ਪੁੱਛਿਆ–“ਕੀ ਗੱਲ ਹੈ ?''
“ਸ੍ਰੀਮਾਨ ਜੀ! ਮੇਰਾ ਦੋਸਤ ਰਗੜੂਰਾਮ ਪਾਗਲ ਹੋ ਗਿਆ ਹੈ ਅਤੇ ਚਾਹੁੰਦਾ ਹੈ ਕਿ ਮੈਂ ਆਪਣਾ ਮਕਾਨ ਉਹਦੇ ਨਾਂ ਲਿਖ ਦਿਆਂ। ਇਸੇ ਗੱਲ ਕਰਕੇ ਉਹ ਤੰਗ ਕਰ ਰਿਹਾ ਹੈ।
“ਉਏ ਖਚੇੜੂ।” ਰਗੜੂਰਾਮ ਉਹਦੀਆਂ ਗੱਲਾਂ ਸੁਣ ਕੇ ਘਬਰਾ ਗਿਆ— “ਤੂੰ ਇਹ ਕਿਉਂ ਨਹੀਂ ਦੱਸਦਾ ਕਿ ਤੂੰ ਮੇਰੇ ਕੋਲੋਂ ਪੈਸੇ ਲਏ ਹਨ।” ਵੇਖੋ ਸ੍ਰੀਮਾਨ ਜੀ ! ਇਕ ਹੋਰ ਝੂਠ...।”
ਝੂਠ ? ਮੈਂ ਝੂਠ ਬੋਲ ਰਿਹਾ ਜਾਂ ਤੂੰ...?’”
“ਸ੍ਰੀਮਾਨ ! ਇਹ ਪਾਗਲ ਹੋ ਗਿਆ ਹੈ। ਕਦੀ ਕਹਿੰਦਾ ਹੈ ਕਿ ਮੈਂ ਇਹਦਾ ਦੇਣਦਾਰ ਹਾਂ। ਕਦੀ ਕਹਿੰਦਾ ਹੈ ਕਿ ਮੇਰਾ ਮਕਾਨ ਇਹਦਾ ਹੈ। ਇਥੋਂ ਤਕ ਕਿ ਮੇਰਾ ਘੋੜਾ, ਕੱਪੜੇ, ਪੱਗ ਅਤੇ ਜੁੱਤੀਆਂ...।”
“ਹਾਂ...ਹਾਂ...ਇਹ ਸਾਰਾ ਕੁਝ ਤਾਂ ਮੇਰਾ ਹੀ ਹੈ। ਜਿਹੜੇ ਘੋੜੇ 'ਤੇ ਬਹਿ ਕੇ ਤੂੰ ਏਥੇ ਆਇਆ ਏਂ...ਉਹ ਮੇਰਾ ਹੀ ਹੈ...ਤੇਰੇ ਕੱਪੜੇ...ਪੱਗ...ਜੁੱਤੀਆਂ... ਇਹ ਸਾਰਾ ਕੁਝ ਮੇਰਾ ਹੈ।”
“ਹੁਣ ਤੁਸੀਂ ਹੀ ਦੱਸੋ ਸ੍ਰੀਮਾਨ ਜੀ !” ਖਚੇੜੂ ਨੇ ਆਖਿਆ
“ਲਗਦਾ ਹੈ ਸੇਠ ਰਗੜੂਰਾਮ ਦਾ ਦਿਮਾਗ਼ ਸੱਚਮੁੱਚ ਹੀ ਖ਼ਰਾਬ ਹੋ ਗਿਆ ਹੈ। ਇਹਨੂੰ ਪਾਗਲਖਾਨੇ ਭੇਜ ਦਿੱਤਾ ਜਾਵੇ।” ਜੱਜ ਨੇ ਜਿਵੇਂ ਹੀ ਫ਼ੈਸਲਾ ਸੁਣਾਇਆ, ਰਗੜੂਰਾਮ ਸਿਰ ਫੜ ਕੇ ਰੋਣ-ਪਿੱਟਣ ਲੱਗ ਪਿਆ।
0 Comments