Punjabi Moral Story 'ਮੌਕਾਪ੍ਰਸਤ'' 'Maukaprast' for Kids and Students of class 6, 7, 8, 9, 10.

 ਮੌਕਾਪ੍ਰਸਤ

ਬਹੁਤ ਪੁਰਾਣੀ ਗੱਲ ਹੈ। ਇਕ ਵਾਰ ਰਾਜੇ ਦੀ ਚੋਣ ਵਾਸਤੇ ਪਸ਼ੂਆਂ ਤੇ ਪੰਛੀਆਂ ਵਿਚਕਾਰ ਯੁੱਧ ਹੋ ਗਿਆ। ਇਨ੍ਹਾਂ ਵਿਚੋਂ ਚਮਗਿੱਦੜਾਂ ਨੇ ਬੜੀ ਸਵਾਰਥੀ ਭੂਮਿਕਾ ਨਿਭਾਈ। ਚਮਗਿੱਦੜ ਪੰਛੀਆਂ ਵਾਂਗ ਉੱਡ ਸਕਦੇ ਹਨ ਪਰ ਪੰਛੀਆਂ ਵਾਂਗ ਆਂਡੇ ਨਹੀਂ ਦੇਂਦੇ ਸਨ। ਇਸ ਲਈ ਜਦੋਂ ਪੰਛੀਆਂ ਦਾਦਲ ਜਿੱਤਦਾ ਤਾਂ ਉਹ ਪੰਛੀਆਂ ਵਿਚ ਸ਼ਾਮਿਲ ਹੋ ਜਾਂਦੇ ਤੇ ਕਹਿੰਦੇ-ਅਸੀਂ ਤਾਂ ਪੰਛੀ ਹਾਂ..ਮਾਰੋ ਇਨ੍ਹਾਂ ਜਾਨਵਰਾਂ ਨੂੰ।

ਜਦੋਂ ਪਸ਼ੂ ਜਿੱਤਣ ਲੱਗਦੇ ਤਾਂ ਉਹ ਪਸ਼ੂਆਂ ਵਿਚ ਸ਼ਾਮਿਲ ਹੋ ਜਾਂਦੇ ਤੇ ਆਖਦੇ—“ਅਸੀਂ ਤਾਂ ਪਸ਼ੂ ਹਾਂ। ਅਸੀਂ ਇਨ੍ਹਾਂ ਪੰਛੀਆਂ ਵਾਂਗ ਆਂਡੇ ਥੋੜੇ ਹੀ ਦੇਂਦੇ ਹਾਂ...ਮਾਰੋ ਇਨ੍ਹਾਂ ਨੂੰ।”

ਅੰਤ ਵਿਚ ਯੁੱਧ ਖ਼ਤਮ ਹੋਇਆ।

ਪਸ਼ੂਆਂ ਤੇ ਪੰਛੀਆਂ ਨੇ ਆਪਸ ਵਿਚ ਸੰਧੀ ਕਰ ਲਈ। ਉਹ ਇਕ ਦੂਜੇ ਦੇ ਦੋਸਤ ਬਣ ਗਏ। ਪਰ ਇਸ ਯੁੱਧ ਦੌਰਾਨ ਦੋਵੇਂ ਹੀ ਚਮਗਿੱਦੜਾਂ ਦੀ ਚਲਾਕੀ ਸਮਝ ਚੁੱਕੇ ਸੀ। ਜਦ ਚਮਗਿੱਦੜ ਪਸ਼ੂ ਦਲ ਵਿਚ ਆਏ ਤਾਂ ਪਸ਼ੂਆਂ ਨੇ ਉਨ੍ਹਾਂ ਨੂੰ ਦੁਰਕਾਰਿਆ—“ਭੱਜ ਜਾਓ...ਤੁਸੀਂ ਪੰਛੀ ਹੋ...ਪੰਛੀਆਂ ਵੱਲੋਂ ਅਸੀਂ ਮਰ ਰਹੇ ਸਾਂ।”

ਜਦ ਪੰਛੀਆਂ ਦੇ ਦਲ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਵੀ ਦੁਰਕਾਰਿਆ- ਭੱਜ ਜਾਓ..ਤੁਸੀਂ ਤਾਂ ਪਸ਼ੂ ਹੋ...ਸਾਡੀ ਤਰ੍ਹਾਂ ਆਂਡੇ ਨਹੀਂ ਦੇਂਦੇ। ਮੌਕਾਪ੍ਸਤੋ...ਭੱਜ ਜਾਓ ਇਥੋ।”

ਦੋਹਾਂ ਪੱਖਾਂ ਨੇ ਚਮਗਿੱਦੜਾਂ ਨੂੰ ਦੁਰਕਾਰ ਦਿੱਤਾ। ਸਵਾਰਥੀ ਚਮਗਿੱਦੜ ਇਕੱਲੇ ਰਹਿ ਗਏ।

ਉਦੋਂ ਤੋਂ ਚਮਗਿੱਦੜ ਉਥੋਂ ਦੂਰ ਚਲੇ ਗਏ ਤੇ ਸ਼ਰਮ ਦੇ ਮਾਰੇ ਹਨੇਰੀ ਕੋਠੜੀ ਵਿਚ ਲੁਕ ਗਏ। ਇਸ ਕਰਕੇ ਉਹ ਹਨੇਰੀ ਕੋਠੜੀ ਵਿਚ ਹੀ ਰਹਿੰਦੇ ਹਨ। ਸਿਰਫ਼ ਸ਼ਾਮ ਦੇ ਧੁੰਦਲਕੇ 'ਚ ਹੀ ਬਾਹਰ ਨਿਕਲਦੇ ਹਨ।



Post a Comment

0 Comments