Punjabi Moral Story 'ਅੱਧੀ ਰਹੇ ਨਾ ਪੂਰੀ'' 'Khargosh ate kachukama' for Kids and Students of class 6, 7, 8, 9, 10.

 ਖ਼ਰਗੋਸ਼ ਤੇ ਕੱਛੂਕੰਮਾ

ਜੰਗਲ ਵਿਚ ਰਹਿਣ ਵਾਲਾ ਕੱਛੂਕੰਮਾ ਹਮੇਸ਼ਾ ਹੌਲੀ-ਹੌਲੀ ਤੁਰਦਾ ਸੀ। ਕੱਛੂਕੰਮੇ ਦੀ ਤੋਰ ਵੇਖ ਕੇ ਖ਼ਰਗੋਸ਼ ਹੱਸਦਾ ਤੇ ਉਹਦੇ 'ਤੇ ਵਿਅੰਗ ਕਰਦਾ—“ਕੱਛੂ ਦਾਦਾ ! ਤੁਸੀਂ ਕਿਸੇ ਦੇ ਵਿਆਹ ਲਈ ਘਰੋਂ ਤੁਰੋ ਤਾਂ ਸਾਲਗ੍ਰਿਹਾਂ ਵਾਲੇ ਦਿਲ ਪਹੁੰਚੋਗੇ।

ਕੱਛੂਕੰਮਾ ਉਹਦਾ ਵਿਅੰਗ ਸੁਣ ਕੇ ਚੁੱਪ ਕਰ ਜਾਂਦਾ।

ਪਰ ਇਕ ਦਿਨ ਉਹਨੇ ਖ਼ਰਗੋਸ਼ ਨਾਲ ਦੌੜ ਦੀ ਸ਼ਰਤ ਲਾ ਲਈ। ਜੰਗਲ ਦੇ ਸਾਰੇ ਜਾਨਵਰ ਇਕੱਠੇ ਹੋ ਗਏ।

ਮਿੱਥੇ ਸਮੇਂ 'ਤੇ ਖ਼ਰਗੋਸ਼ ਤੇ ਕੱਛੂਕੰਮਾ ਦੌੜੇ। ਖ਼ਰਗੋਸ਼ ਕੱਛੂਕੰਮੇ ਤੋਂ ਕਾਫ਼ੀ ਅੱਗੇ ਲੰਘ ਗਿਆ।

ਆਪਣੀ ਜਿੱਤ ਨਿਸ਼ਚਿਤ ਵੇਖ ਕੇ ਖ਼ਰਗੋਸ਼ ਸੋਚਣ ਲੱਗਾ-“ਕੱਛੂਕੰਮਾ ਹਾਲੇ ਬਹੁਤ ਪਿੱਛੇ ਹੈ। ਇਥੋਂ ਤਕ ਤਾਂ ਉਹ ਕੱਲ੍ਹ ਹੀ ਪਹੁੰਚੇਗਾ। ਬਹੁਤ ਹੌਲੀ-ਹੌਲੀ ਤੁਰਦਾ ਹੈ। ਓਨੀ ਦੇਰ ਮੈਂ ਇਸ ਦਰਖ਼ਤ ਹੇਠਾਂ ਬਹਿ ਕੇ ਥੋੜ੍ਹਾ ਆਰਾਮ ਕਰ ਲੈਂਦਾ ਹਾਂ। ਜਦੋਂ ਕੱਛੂਕੰਮਾ ਨੇੜੇ ਆਉਂਦਾ ਨਜ਼ਰ ਆਵੇਗਾ ਤਾਂ ਮੈਂ ਉਸ ਤੋਂ ਅੱਗੇ ਨਿਕਲ ਜਾਵਾਂਗਾ ਤੇ ਸ਼ਰਤ ਜਿੱਤ ਲਵਾਂਗਾ।” ਖ਼ਰਗੋਸ਼ ਦਰਖ਼ਤ ਦੀ ਛਾਂ ਥੱਲੇ ਆਰਾਮ ਕਰਨ ਲੱਗ ਪਿਆ। ਕੱਛੂਕੰਮਾ ਅਜੇ ਵੀ ਕਾਫ਼ੀ ਪਿੱਛੇ ਸੀ।

ਠੰਡੀ-ਠੰਡੀ ਹਵਾ ਵਗਣ ਕਰਕੇ ਖ਼ਰਗੋਸ਼ ਨੂੰ ਨੀਂਦ ਆ ਗਈ। ਜਦੋਂ ਉਹਦੀ ਅੱਖ ਖੁੱਲ੍ਹੀ ਤਾਂ ਉਹਨੇ ਵੇਖਿਆ ਕਿ ਕੱਛੂਕੰਮਾ ਅੱਗੇ ਲੰਘ ਕੇ ਜੇਤੂ ਰੇਖਾ ਨੂੰ ਪਾਰ ਕਰਕੇ ਮੁਸਕਰਾ ਰਿਹਾ ਹੈ।

ਖ਼ਰਗੋਸ਼ ਸ਼ਰਤ ਹਾਰ ਗਿਆ ਤੇ ਉਹਦਾ ਸਿਰ ਸ਼ਰਮ ਨਾਲ ਝੁਕ ਗਿਆ। ਨਿਰੰਤਰ ਯਤਨ ਕੀਤੇ ਜਾਣ ਤਾਂ ਕੱਛੂਕੰਮੇ ਵਾਂਗ ਸਫ਼ਲਤਾ ਮਿਲਣ ਵਿਚ ਕੋਈ ਸ਼ੱਕ ਨਹੀਂ ਰਹਿੰਦਾ।



Post a Comment

0 Comments