Punjabi Moral Story 'ਚਲਾਕ ਕਾਂ'' 'Chalak Kaa' for Kids and Students of class 6, 7, 8, 9, 10.

 ਚਲਾਕ ਕਾਂ

ਇਕ ਜੰਗਲ ਵਿਚ ਇਕ ਬੜਾ ਹੀ ਗਿਆਨੀ ਚੂਹਾ ਰਹਿੰਦਾ ਸੀ। ਉਸਦੀ ਨੀਤੀ ਯੁਕਤ ਅਤੇ ਸੂਝ ਬੂਝ ਭਰੀ ਸਿੱਖਿਆ ਦਾ ਜੰਗਲ ਦੇ ਬਹੁਤ ਸਾਰੇ ਪਸ਼ੂ ਪੰਛੀ ਲਾਭ ਉਠਾ ਚੁੱਕੇ ਸਨ। ਇਕ ਵਾਰ ਉਸ ਜੰਗਲ ਵਿਚ ਇਕ ਕਾਂ ਆਇਆ। ਉਸਨੇ ਜਦੋਂ ਹਰ ਇਕ ਦੇ ਮੂੰਹ ਤੋਂ ਚੂਹੇ ਦੀ ਪ੍ਰਸੰਸਾ ਸੁਣੀ ਤਾਂ ਸੜ ਭੁੱਜ ਗਿਆ। ਉਸਨੇ ਸੋਚਿਆ ਕਿ ਇਸ ਚੂਹੇ ਅੱਗੇ ਮੇਰੀ ਕੁਟਿਲ ਬੁੱਧੀ ਨਹੀਂ ਚੱਲੇਗੀ। ਬਿਹਤਰ ਹੋਵੇਗਾ ਕਿ ਕਿਸੇ ਤਰੀਕੇ ਉਸ ਨੂੰ ਖ਼ਤਮ ਕੀਤਾ ਜਾਵੇ। ਪਰ ਕਿਵੇਂ ? ਉਹ ਬੜਾ ਗਿਆਨੀ ਹੈ। ਜੇਕਰ ਮੈਂ ਉਸ ਨਾਲ ਦੁਸ਼ਮਣੀ ਕਰਦਾ ਹਾਂ ਤਾਂ ਇਹ ਸਾਰਾ ਜੰਗਲ ਮੇਰਾ ਦੁਸ਼ਮਣ ਬਣ ਜਾਵੇਗਾ। ਉਹ ਇਸ ਨਾਲ ਤਾਂ ਮਿੱਤਰਤਾ ਕਰਨੀ ਚਾਹੀਦੀ ਹੈ।

ਇਹੋ ਸੋਚ ਕੇ ਕਾਂ ਚੂਹੇ ਕੋਲ ਆਇਆ ਅਤੇ ਬੋਲਿਆ—“ਭਰਾ ਚੂਹੇ, ਤੁਸੀਂ ਬੜੇ ਗਿਆਨੀ, ਨੇਕਦਿਲ ਅਤੇ ਸਮਝਦਾਰ ਹੋ। ਮੈਂ ਤੁਹਾਡੇ ਨਾਲ ਦੋਸਤੀ ਕਰਨ ਦਾ ਚਾਹਵਾਨ ਹਾਂ। ਮੇਰਾ ਇਸ ਜੰਗਲ ਵਿਚ ਕੋਈ ਦੋਸਤ ਨਹੀਂ, ਕੀ ਤੁਸੀਂ ਮੇਰੇ ਦੋਸਤ ਬਣਨਾ ਪਸੰਦ ਕਰੋਗੇ ?”

“ਭਰਾ ਕਾਂ, ਤੁਸੀਂ ਮੇਰੇ ਸ਼ਿਕਾਰੀ ਹੋ ਅਤੇ ਮੈਂ ਤੁਹਾਡਾ ਸ਼ਿਕਾਰ ਹਾਂ। ਸੋ ਮੇਰੀ ਤੇ ਤੁਹਾਡੀ ਮਿੱਤਰਤਾ ਕਿਵੇਂ ਨਿਭ ਸਕਦੀ ਹੈ। ਵਿਦਵਾਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਕੁਟਿਲ ਬੁੱਧੀ ਵਾਲਿਆਂ ਨਾਲ ਮਿੱਤਰਤਾ ਕਰਦੇ ਹਨ, ਉਹ ਸਾਰੀ ਜ਼ਿੰਦਗੀ ਹਾਨੀ ਵਿਚ ਹੀ ਰਹਿੰਦੇ ਹਨ। ਇਸ ਲਈ ਤੁਸੀਂ ਜਾਓ, ਮੈਂ ਤੁਹਾਡੇ ਨਾਲ ਮਿੱਤਰਤਾ ਨਹੀਂ ਕਰ ਸਕਦਾ।

“ਭਰਾ ਚੂਹੇ, ਮੈਂ ਤੁਹਾਡੇ ਦਰ 'ਤੇ ਬੈਠਾ ਹਾਂ। ਜੇਕਰ ਤੁਸੀਂ ਮੈਨੂੰ ਆਪਣਾ ਮਿੱਤਰ ਬਣਾਉਗੇ ਤਾਂ ਠੀਕ ਹੈ। ਨਹੀਂ ਤਾਂ ਮੈਂ ਇਥੇ ਹੀ ਮਰ ਜਾਵਾਂਗਾ।” “ਨਹੀਂ, ਮੈਂ ਆਪਣੇ ਕਿਸੇ ਦੁਸ਼ਮਣ ਨਾਲ ਮਿੱਤਰਤਾ ਨਹੀਂ ਕਰ ਸਕਦਾ।”

“ਭਰਾ, ਅੱਜ ਤਕ ਅਸੀਂ ਇਕ ਦੂਜੇ ਨੂੰ ਮਿਲੇ ਨਹੀਂ, ਫਿਰ ਨਫ਼ਰਤ ਕਿਉਂ ? ਇਸ ਦੁਸ਼ਮਣੀ ਦਾ ਮਤਲਬ ?”

“ਦੇਖੋ ਭਰਾ, ਦੁਸ਼ਮਣੀ ਦੋ ਪ੍ਰਕਾਰ ਦੀ ਹੁੰਦੀ ਹੈ। ਇਕ ਸੁਭਾਵਿਕ ਤੇ

ਦੂਸਰੀ ਖ਼ਤਰਨਾਕ। ਦੁਸ਼ਮਣੀ ਇਕ ਵਾਰ ਦੋਸ਼ਾਂ ਨਸ਼ਟ ਹੋ ਜਾਣ 'ਤੇ ਸਮਾਪਤ ਵੀ ਹੋ ਜਾਂਦੀ ਹੈ, ਪਰੰਤੂ ਜਨਮ ਜਾਤ ਦੁਸ਼ਮਣੀ ਜਾਨ ਲਏ ਬਿਨਾਂ ਨਹੀਂ ਮੁੱਕਦੀ।”

“ਭਰਾ, ਮੈਨੂੰ ਦੋਵਾਂ ਪ੍ਰਕਾਰ ਦੀ ਦੁਸ਼ਮਣੀ ਦੇ ਭੇਦ ਤਾਂ ਦੱਸੋ..ਤਾਂ ਜੋ ਮੈਂ ਵੀ ਆਪਣੇ ਦੁਸ਼ਮਣਾਂ ਦੀ ਪਹਿਚਾਣ ਕਰ ਸਕਾਂ ?''

“ਸੁਣੋ ! ਜੇਕਰ ਕਿਸੇ ਕਾਰਨ ਦੁਸ਼ਮਣੀ ਹੋ ਜਾਵੇ ਤਾਂ ਉਹ ਸਾਧਾਰਨ ਹੁੰਦੀ ਹੈ, ਉਹ ਉਸ ਕਾਰਨ ਦੇ ਦੂਰ ਹੋ ਜਾਣ ਨਾਲ ਖ਼ਤਮ ਹੋ ਜਾਂਦੀ ਹੈ। ਪਰੰਤੂ ਸੁਭਾਵਕ ਦੁਸ਼ਮਣੀ ਕਦੇ ਖ਼ਤਮ ਨਹੀਂ ਹੁੰਦੀ। ਜਿਵੇਂ ਕਿ ਮਾਸਾਹਾਰੀ ਤੇ ਸ਼ਾਕਾਹਾਰੀ ਦੀ, ਕੁੱਤੇ ਅਤੇ ਬਿੱਲੀ ਦੀ, ਅਮੀਰ ਤੇ ਗ਼ਰੀਬ ਦੀ, ਸਾਧੂ ਤੇ ਦੁਸ਼ਟ ਦੀ...ਕਿਉਂਕਿ ਇਨ੍ਹਾਂ ਦੇ ਸੁਭਾਅ ਦਾ ਅੰਤ ਨਹੀਂ ਹੁੰਦਾ ਭਾਵ ਇਹ ਇਕ ਦੂਸਰੇ ਨੂੰ ਵੇਖ ਕੇ ਸੜਦੇ ਹਨ।”

ਚੂਹੇ ਦੀ ਗੱਲ ਸੁਣ ਕੇ ਕਾਂ ਬੋਲਿਆ–ਭਰਾ ! ਇਹ ਸਭ ਬੇਕਾਰ ਦੀਆਂ ਗੱਲਾਂ ਹਨ। ਮੇਰੀ ਗੱਲ ਸੁਣੋ...ਕਿਸੇ ਕਾਰਨ ਹੀ ਮਿੱਤਰਤਾ ਤੇ ਦੁਸ਼ਮਣੀ ਹੁੰਦੀ ਹੈ। ਸੰਸਾਰ ਵਿਚ ਬੁੱਧੀਮਾਨਾਂ ਨਾਲ ਮਿੱਤਰਤਾ ਹੀ ਕਰਨੀ ਚਾਹੀਦੀ ਹੈ, ਦੁਸ਼ਮਣੀ ਨਹੀਂ। ਇਸ ਲਈ ਤੁਹਾਨੂੰ ਮੇਰੇ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ। ਅਸੀਂ ਦੋਵੇਂ ਇਕੱਠੇ ਰਹਾਂਗੇ।”

ਭਰਾ ਨੀਤੀ ਦਾ ਸਾਰ ਸੁਣੋ..ਜਿਹੜੇ ਪਹਿਲੀ ਵਾਰ ਮਿਲਣ 'ਤੇ ਦੋਸਤੀ ਕਰਨਾ ਚਾਹੁੰਦਾ ਹੈ, ਉਹ ਉਸੇ ਪ੍ਰਕਾਰ ਮੌਤ ਨੂੰ ਬੁਲਾਉਂਦਾ ਹੈ ਜਿਵੇਂ ਖੱਚਰ ਗਰਭਵਤੀ ਹੋ ਕੇ ਮਰ ਜਾਂਦੀ ਹੈ।

“ਮੇਰੇ ਭਰਾ ਚੂਹੇ ਇਹ ਸਭ ਗੱਲਾਂ ਤਾਂ ਠੀਕ ਹਨ ਪਰ ਸੁਣੋ...' ਕਾਂ ਬੋਲਿਆ। ਪਰ ਚੂਹੇ ਨੇ ਉਸਦੀ ਗੱਲ ਕੱਟ ਦਿੱਤੀ ਤੇ ਕਿਹਾ—“ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ! ਦੁਪਹਿਰ ਤੋਂ ਪਹਿਲਾਂ ਵਾਲੀ ਛਾਂ ਪਹਿਲਾਂ ਲੰਬੀ ਅਤੇ ਫਿਰ ਛੋਟੀ ਹੁੰਦੀ ਹੈ। ਫਿਰ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ। ਦੁਪਹਿਰ ਤੋਂ ਬਾਅਦ ਦੀ ਛਾਂ ਹੌਲੀ-ਹੌਲੀ ਵਧਣ ਲੱਗਦੀ ਹੈ ਅਤੇ ਸੁਣੋ...ਸਹੁੰ ਖਾ ਕੇ ਮਿੱਤਰਤਾ ਕਰਨ ਵਾਲੇ ਦੁਸ਼ਮਣ ਤੇ ਕਦੇ ਵਿਸ਼ਵਾਸ ਨਾ ਕਰੋ...ਸੁਣਿਆ ਇਹ ਵੀ ਗਿਆ ਹੈ ਕਿ ਕਸਮ ਖਾਣ ਵਾਲੇ ਇੰਦਰ ਦੇਵਤਾ ਨੇ ਵ੍ਰਤ ਨੂੰ ਮਾਰ ਦਿੱਤਾ ਸੀ। ਚੰਗੇ ਕੰਮ ਕਰਕੇ ਮਿੱਤਰਤਾ ਕਰ ਲੈਣਾ ਚਾਣਕਯ ਨੀਤੀ ਹੈ।”

ਚੂਹੇ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਕੇ ਕਾਂ ਸਮਝ ਗਿਆ ਕਿ ਇਹ ਗਿਆਨੀ ਹੈ, ਇੰਜ ਕਾਬੂ ਨਹੀਂ ਆਉਣਾ। ਇਸ ਨਾਲ ਤਾਂ ਜ਼ਿਦ ਕਰਕੇ ਹੀ ਮਿੱਤਰਤਾ ਕੀਤੀ ਜਾ ਸਕਦੀ ਹੈ। ਇਹੀ ਸੋਚ ਕੇ ਦੁਸ਼ਟ ਕਾਂ ਬੋਲਿਆ-‘ਭਰਾ, ਬੇਸ਼ੱਕ ਤੁਸੀਂ ਮੇਰੇ ਨਾਲ ਦੋਸਤੀ ਨਾ ਕਰੋ...ਪਰ ਏਨੀ ਤਾਂ ਕਿਰਪਾ ਕਰੋ ਕਿ ਖੁੱਡ ਦੇ ਅੰਦਰੋਂ ਹੀ ਮੇਰੇ ਨਾਲ ਗੱਲ ਕਰ ਲਿਆ ਕਰੋ। ਮੈਂ ਵੀ ਊਚ-ਨੀਚ ਦੀਆਂ ਚਾਰ ਗੱਲਾਂ ਸਿੱਖ ਲਵਾਂਗਾ।”

ਭਰਾ ਕਾਂ, ਤੁਸੀਂ ਭੁੱਲ ਕੇ ਵੀ ਮੇਰੀ ਖੁੱਡ ਦੇ ਅੰਦਰ ਪੈਰ ਨਾ ਰੱਖਣਾ। ਵਿਦਵਾਨ ਕਹਿ ਗਏ ਹਨ ਕਿ ਦੁਸ਼ਮਣ ਪਹਿਲੇ ਹੌਲੀ-ਹੌਲੀ ਸਰਕਦਾ ਹੈ...ਫਿਰ ਜ਼ੋਰ ਨਾਲ ਖਿੱਚਦਾ ਹੈ। ਜਿਵੇਂ ਕਾਮੀ ਪੁਰਸ਼ ਨਾਰੀ 'ਤੇ ਹੌਲੀ ਹੌਲੀ ਡੋਰੇ ਪਾਉਂਦਾ ਹੈ।

ਕਾਂ ਚੂਹੇ ਦੀ ਗੱਲ ਸੁਣ ਕੇ ਸੜ ਗਿਆ। ਪਰ ਉਪਰੋਂ ਦੀ ਮੁਸਕਰਾਉਂਦੇ ਹੋਏ ਬੋਲਿਆ-ਦੇਖੋ ਭਰਾ, ਮੈਂ ਤੇਰੇ ਨਾਲ ਮਿੱਤਰਤਾ ਕਰਨਾ ਚਾਹੁੰਦਾ ਹਾਂ, ਤੁਸੀਂ ਜੋ ਵੀ ਕਹੋਗੇ, ਮੈਂ ਉਹੀ ਗੱਲ ਮੰਨ ਲਵਾਂਗਾ। ਜੇਕਰ ਹੁਣ ਵੀ ਤੁਸੀਂ ਮੇਰੇ ਨਾਲ ਮਿੱਤਰਤਾ ਨਹੀਂ ਕਰੋਗੇ ਤਾਂ ਮੈਂ ਆਪਣਾ ਸਿਰ ਮਾਰ-ਮਾਰ ਕੇ ਜਾਨ ਦੇ ਦੇਵਾਂਗਾ।”

ਉਸਦੀ ਇਹ ਧਮਕੀ ਸੁਣ ਕੇ ਚੂਹੇ ਸੋਚਿਆ ਕਿ ਜੇਕਰ ਅਜਿਹਾ ਹੋ ਗਿਆ ਤਾਂ ਇਸਦੀ ਹੱਤਿਆ ਦਾ ਪਾਪ ਮੇਰੇ ਸਿਰ ਲੱਗ ਜਾਏਗਾ। ਜੇਕਰ ਅਜਿਹੀ ਗੱਲ ਹੈ ਤਾਂ ਮੈਨੂੰ ਤੁਹਾਡੀ ਦੋਸਤੀ ਸਵੀਕਾਰ ਹੈ।

ਚੂਹੇ ਅਤੇ ਕਾਂ ਦੀ ਦੋਸਤੀ ਦਿਨ ਪ੍ਰਤੀਦਿਨ ਵਧਣ ਲੱਗੀ। ਉਨ੍ਹਾਂ ਦਿਨਾਂ 'ਚ ਜੰਗਲ ਵਿਚ ਸੋਕਾ ਪੈ ਗਿਆ। ਬਰਸਾਤ ਨਾ ਹੋਣ ਕਰਕੇ ਬਿਮਾਰੀਆਂ ਅਤੇ ਭੁੱਖ ਮਰੀ ਫੈਲਣ ਲੱਗੀ। ਇਕ ਦਿਨ ਕਾਂ ਉਦਾਸ ਜਿਹਾ ਹੋ ਕੇ ਚੂਹੇ ਕੋਲ ਗਿਆ ਤੇ ਬੋਲਿਆ-‘ਭਰਾ ਹੁਣ ਤਾਂ ਇਥੇ ਰਹਿਣਾ ਮੁਸ਼ਕਿਲ ਹੈ। ਅਕਾਲ ਦੇ ਕਾਰਨ ਖਾਣ ਨੂੰ ਕੁਝ ਨਹੀਂ ਮਿਲਦਾ। ਇਸ ਸਾਲ ਵਰਖਾ ਨਾ ਹੋਣ ਕਾਰਨ ਸਾਰਾ ਤਲਾਬ ਸੁੱਕ ਗਿਆ ਹੈ। ਪੀਣ ਦਾ ਪਾਣੀ ਵੀ ਕਿਤੇ ਨਹੀਂ ਹੈ।

“ਤਾਂ ਤੁਸੀਂ ਕਿਥੇ ਜਾਓਗੇ ?”

“ਦੂਰ ਸੰਘਣੇ ਜੰਗਲ ਵਿਚ ਇਕ ਬਹੁਤ ਵੱਡਾ ਤਲਾਬ ਹੈ, ਉਥੇ ਮੇਰਾ ਇਕ ਦੋਸਤ ਕੱਛੂਕੰਮਾ ਰਹਿੰਦਾ ਹੈ। ਉਥੇ ਪਹਾੜ ਅਤੇ ਝਰਨਾ ਹੈ। ਸੋਕਾ ਪੈਣ ਦਾ ਸਵਾਲ ਹੀ ਨਹੀਂ ਹੈ।”

“ਜੇਕਰ ਅਜਿਹੀ ਗੱਲ ਹੈ ਤਾਂ ਮੈਂ ਤੁਹਾਡੇ ਨਾਲ ਹੀ ਚੱਲਦਾ ਹਾਂ।” ਪਰ ਤੁਸੀਂ ਉਥੇ ਕਿਸ ਤਰ੍ਹਾਂ ਜਾਓਗੇ...ਉਹ ਜਗ੍ਹਾ ਤਾਂ ਬੜੀ ਦੂਰ ਹੈ।” “ਕੀ ਤੁਸੀਂ ਮੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਨਹੀਂ ਲਿਜਾ ਸਕਦੇ ?” “ਹਾਂ...!” ਕਾਂ ਦੀਆਂ ਅੱਖਾਂ ਚਮਕਣ ਲੱਗੀਆਂ। ਉਹ ਬੋਲਿਆ, “ਹਾਲਾਂਕਿ ਇਹ ਕੰਮ ਬੇਹੱਦ ਕਸ਼ਟਦਾਇਕ ਹੈ ਪਰ ਤੁਹਾਡੇ ਵਰਗੇ ਗਿਆਨੀ ਮਿੱਤਰ ਲਈ ਜਾਨ ਵੀ ਹਾਜ਼ਰ ਹੈ। ਚਲੋ ਮੈਂ ਤੁਹਾਨੂੰ ਹੁਣੇ ਲੈ ਚੱਲਦਾ ਹਾਂ।” ਕਾਂ ਉਸ ਨੂੰ ਲੈ ਕੇ ਚੱਲ ਪਿਆ। ਉਸਨੇ ਉੱਚੀ ਜਗ੍ਹਾ ਉੱਡ ਕੇ ਚੂਹੇ ਨੂੰ ਪਹਾੜ ਤੇ ਸੁੱਟ ਦਿੱਤਾ ਅਤੇ ਉੱਤੋਂ ਡਿੱਗਣ ਨਾਲ ਚੂਹੇ ਦੀ ਮੌਤ ਹੋ ਗਈ। ਤਦ ਕਿਤੇ ਜਾ ਕੇ ਕਾਂ ਨੂੰ ਸ਼ਾਂਤੀ ਮਿਲੀ।



Post a Comment

0 Comments