Punjabi Moral Story 'ਅਪਰਾਧੀ ਸਾਗਰ' 'Apradhi Sagar' for Kids and Students of class 6, 7, 8, 9, 10.

 ਅਪਰਾਧੀ ਸਾਗਰ

“ਇਹ ਸਾਗਰ ਖ਼ੂਨੀ ਹੈ, ਹਤਿਆਰਾ ਹੈ, ਅਸੀਂ ਇਹਦੇ ਕੋਲੋਂ ਬਦਲਾ ਲੈ ਕੇ ਰਹਾਂਗੇ।” ਟਟਹਿਰੀ ਨੇ ਆਪਣੇ ਮਿੱਤਰਾਂ-ਮੋਰ, ਸਾਰਸ, ਬਗਲੇ ਆਦਿ ਨੂੰ ਸੱਦ ਕੇ ਆਖਿਆ।

ਮੋਰ ਨੇ ਉੱਠ ਕੇ ਉਸ ਨੂੰ ਆਖਿਆ—“ਵੇਖੋ ਭਰਾਵੋ, ਜੋਸ਼ ਵਿਚ ਆ ਕੇ ਕੋਈ ਵੀ ਕੰਮ ਨਹੀਂ ਹੁੰਦਾ। ਜੋਸ਼ ਵਿਚ ਤਾਂ ਪ੍ਰਾਣੀ ਅੰਨ੍ਹਾ ਹੋ ਜਾਂਦਾ ਹੈ। ਜੋਸ਼ ਨਾਲ ਹੋਸ਼ ਵੀ ਰਹੇ ਤਾਂ ਸਫ਼ਲਤਾ ਦਾ ਰਾਹ ਨਿਕਲ ਹੀ ਆਉਂਦਾ ਹੈ।” ਸਾਡਾ ਕਹਿਣਾ ਏ ਕਿ ਇਹ ਸਾਗਰ ਖ਼ੂਨੀ ਹੈ, ਇਹਨੇ ਸਾਡੇ ਬੱਚਿਆਂ ਨੂੰ ਖਾਧਾ ਹੈ, ਕੀ ਇਹ ਘੱਟ ਦੁੱਖ ਵਾਲੀ ਗੱਲ ਹੈ ?”

“ਤੁਸੀਂ ਠੀਕ ਕਹਿੰਦੇ ਓ ਮਿੱਤਰ...ਅਸੀਂ ਤੁਹਾਡਾ ਦੁਖ ਚੰਗੀ ਤਰ੍ਹਾਂ ਸਮਝਦੇ ਹਾਂ।”

“ਫਿਰ ਕੋਈ ਉਪਾਅ ਵੀ ਤਾਂ ਕਰੋ। ਤੁਸੀਂ ਸਾਡੇ ਮਿੱਤਰ ਹੋ, ਮੁਸੀਬਤ ਵਿਚ ਮਿੱਤਰ ਹੀ ਮਿੱਤਰ ਦੇ ਕੰਮ ਆਉਂਦਾ ਹੈ।” ਟਟਹਿਰੀ ਨੇ ਆਖਿਆ।

“ਤੁਸੀਂ ਠੀਕ ਕਹਿੰਦੇ ਹੋ, ਅਸੀਂ ਜਿੰਨਾ ਹੋ ਸਕਿਆ ਤੁਹਾਡੀ ਸਹਾਇਤਾ ਕਰਾਂਗੇ। ਇਸ ਕੰਮ ਲਈ ਅਸੀਂ ਗਰੜ ਕੋਲ ਚੱਲਦੇ ਹਾਂ। ਉਸ ਨਾਲ ਮੇਰੀ ਬੜੀ ਪੁਰਾਣੀ ਮਿੱਤਰਤਾ ਹੈ, ਫਿਰ ਗਰੜ ਭਗਵਾਨ ਵਿਸ਼ਨੂੰ ਦਾ ਵਾਹਨ ਹੈ। ਉਹ ਸਾਨੂੰ ਭਗਵਾਨ ਵਿਸ਼ਨੂੰ ਕੋਲ ਲੈ ਜਾਵੇਗਾ। ਬਸ ਵਿਸ਼ਨੂੰ ਜੀ ਹੀ ਇਸ ਸਾਗਰ ਨੂੰ ਸਜ਼ਾ ਦੇ ਸਕਦੇ ਹਨ। ਕਿਉਂਕਿ ਬੁੱਧੀਮਾਨਾਂ ਨੇ ਕਿਹਾ ਹੈ ਕਿ ਮਨ ਮਿਲੇ ਮਿੱਤਰ, ਗੁਣਵਾਨ ਨੌਕਰ, ਸ਼ਕਤੀਸ਼ਾਲੀ ਸਵਾਮੀ ਨੂੰ ਹੀ ਪ੍ਰਾਣੀ ਆਪਣਾ ਦੁੱਖ ਦੱਸ ਕੇ ਸੁਖੀ ਹੁੰਦਾ ਹੈ।

ਉਸ ਸਮੇਂ ਇਹ ਸਾਰੇ ਪੰਛੀ ਇਕੱਠੇ ਹੋ ਕੇ ਗਰੜ ਕੋਲ ਗਏ। ਮੋਰ ਨੇ ਆਪਣੇ ਮਿੱਤਰ ਗਰੜ ਨੂੰ ਟਟਹਿਰੀ ਦੀ ਦੁਖ ਭਰੀ ਕਹਾਣੀ ਸੁਣਾਈ ਕਿ ਕਿਵੇਂ ਸਾਗਰ ਨੇ ਇਸ ਵਿਚਾਰੀ ਦੇ ਬੱਚਿਆਂ ਨੂੰ ਖਾ ਲਿਆ। ਹੁਣ ਸਾਗਰ ਤੱਟ `ਤੇ ਰਹਿਣ ਵਾਲੇ ਸਾਰੇ ਪੰਛੀਆਂ ਨੂੰ ਇਹ ਡਰ ਪੈਦਾ ਹੋ ਗਿਆ ਹੈ ਕਿ ਇਹ ਸਾਗਰ ਇਕ ਦਿਨ ਉਨ੍ਹਾਂ ਸਾਰਿਆਂ ਦੇ ਬੱਚਿਆਂ ਨੂੰ ਖਾ ਜਾਵੇਗਾ। ਜੇਕਰ ਸਾਗਰ ਹੀ ਅਜਿਹਾ ਪਾਪ ਕਰੇਗਾ ਤਾਂ ਉਸ ਨੂੰ ਵੇਖ ਕੇ ਇਹ ਲੋਕ ਖੁੱਲ੍ਹ ਕੇ ਪਾਪ ਕਰਨਗੇ।

ਗਰੜ ਜੀ ਨੇ ਭਗਵਾਨ ਵਿਸ਼ਨੂੰ ਕੋਲ ਜਾ ਕੇ ਸਾਗਰ ਦੇ ਅੱਤਿਆਚਾਰ ਦੀ ਪੂਰੀ ਕਹਾਣੀ ਕਹਿ ਸੁਣਾਈ ਤੇ ਉਹਨੇ ਆਖਿਆ ਕਿ ਤੁਸੀਂ ਇਸ ਸਮੇਂ ਸਾਗਰ ਨੂੰ ਸੁਕਾ ਕੇ ਉਸ ਨੂੰ ਉਸਦੇ ਪਾਪਾਂ ਦੀ ਸਜ਼ਾ ਦਿਉ ਤਾਂ ਜੋ ਕੱਲ੍ਹ ਨੂੰ ਕੋਈ ਦੂਸਰਾ ਪਾਪ ਕਰਨ ਦੀ ਹਿੰਮਤ ਨਾ ਕਰ ਸਕੇ। ਵੈਸੇ ਤਾਂ ਤੁਹਾਡੀ ਦਿੱਤੀ ਸ਼ਕਤੀ ਨਾਲ ਇਹ ਕੰਮ ਮੈਂ ਵੀ ਕਰ ਸਕਦਾ ਸਾਂ ਪਰ ਮੈਂ ਤੁਹਾਡਾ ਕੰਮ ਕਿਵੇਂ ਕਰ ਸਕਦਾ ਹਾਂ। ਤੁਸੀਂ ਤਾਂ ਸ਼ਕਤੀਸ਼ਾਲੀ ਹੋ, ਨਿਆਂ ਤੇ ਅਨਿਆਂ ਦਾ ਫ਼ੈਸਲਾ ਤੁਹਾਡੇ ਹੱਥਾਂ ਵਿਚ ਹੈ। ਪਾਪੀ ਨੂੰ ਉਸਦੇ ਪਾਪ ਦੀ ਸਜ਼ਾ ਦੇਣਾ ਪ੍ਰਭੂ ਦੇ ਹੱਥਾਂ ਵਿਚ ਹੀ ਸੋਭਾ ਦਿੰਦੀ ਹੈ। ਫਿਰ ਵਿਦਵਾਨਾਂ ਨੇ ਵੀ ਕਿਹਾ ਹੈ ਕਿ ਉਹ ਕੰਮ ਕਦੀ ਨਾ ਕਰੋ ਜੀਹਦੇ ਕਰਨ ਨਾਲ ਤੁਹਾਡੇ ਸਵਾਮੀ ਨੂੰ ਦੁਖ ਪਹੁੰਚੇ।

ਭਗਵਾਨ ਵਿਸ਼ਨੂੰ ਨੇ ਗਰੜ ਦੇ ਮੂੰਹੋਂ ਇਹ ਬਾਣੀ ਸੁਣੀ ਤਾਂ ਹੱਸ ਕੇ ਬੋਲਿਆ-‘ਗਰੜ ਜੀ, ਤੁਸੀਂ ਬਿਲਕੁਲ ਠੀਕ ਆਖਿਆ ਹੈ। ਕਿਉਂਕਿ ਮੈਂ ਹੀ ਤੁਹਾਨੂੰ ਇਹ ਗਿਆਨ ਦਿੱਤਾ ਸੀ ਕਿ ਭਗਤ ਅਤੇ ਸੇਵਕ ਦੁਆਰਾ ਦਿੱਤੇ ਗਏ ਪਾਪ ਦੀ ਸਜ਼ਾ ਉਸਦੇ ਸੁਆਮੀ ਤੋਂ ਮਿਲਦੀ ਹੈ। ਤੁਸੀਂ ਸਾਰੇ ਮੇਰੀ ਪਰਜਾ ਹੋ, ਤੁਹਾਡਾ ਦੁਖ ਮੇਰਾ ਦੁਖ ਹੈ। ਮੈਂ ਹੁਣੇ ਸਾਗਰ ਨੂੰ ਇਸ ਅਨਿਆਂ ਦੀ ਸਜ਼ਾ ਦੇਵਾਂਗਾ। ਉਹ ਤੁਹਾਡੀ ਮਿੱਤਰ ਟਟਹਿਰੀ ਦੇ ਆਂਡੇ ਵਾਪਸ ਕਰ ਦੇਵੇਗਾ।”

ਉਸੇ ਸਮੇਂ ਭਗਵਾਨ ਵਿਸ਼ਨੂੰ ਨੇ ਆਪਣੇ ਅਗਨੀ ਬਾਣ ਨੂੰ ਧਨੁਸ਼ 'ਤੇ ਚੜ੍ਹਾਇਆ ਤੇ ਸਾਗਰ ਨੂੰ ਆਖਿਆ–‘ਹੇ ਪਾਪੀ ! ਇਸ ਜੀਵ ਦੇ ਆਂਡੇ ਵਾਪਸ ਕਰ ਦੇ, ਨਹੀਂ ਤਾਂ ਤੈਨੂੰ ਸਦਾ ਲਈ ਸੁਕਾ ਦੇਵਾਂਗਾ।”

ਉਸੇ ਸਮੇਂ ਸਾਗਰ ਭਗਵਾਨ ਵਿਸ਼ਨੂੰ ਸਾਹਮਣੇ ਪ੍ਰਗਟ ਹੋਇਆ।ਉਹਨੇ ਹੱਥ ਜੋੜ ਕੇ ਆਪਣੇ ਕੀਤੇ ਦੀ ਮਾਫ਼ੀ ਮੰਗੀ ਤੇ ਟਟਹਿਰੀ ਦੇ ਆਂਡੇ ਤੁਰਤ ਵਾਪਸ ਕਰ ਦਿੱਤੇ।



Post a Comment

0 Comments