ਪੰਜਾਬੀ ਪੱਤਰ - ਸੰਪਾਦਕ ਨੂੰ ਪੱਤਰ ਲਿਖ ਕੇ ਨੋਟਿਸ-ਬੋਰਡਾਂ 'ਤੇ ਇਸ਼ਤਿਹਾਰ ਲਾਉਣ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।

ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਨੋਟਿਸ-ਬੋਰਡਾਂ 'ਤੇ ਇਸ਼ਤਿਹਾਰ ਲਾਉਣ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਨਵਾਂ ਜ਼ਮਾਨਾ',

ਜਲੰਧਰ।


ਵਿਸ਼ਾ : ਨੋਟਿਸ-ਬੋਰਡਾਂ ਤੇ ਇਸ਼ਤਿਹਾਰ ਲਾਉਣ ਦੀ ਸਮੱਸਿਆ।


ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਇੱਕ ਮਹੱਤਵਪੂਰਨ ਸਮੱਸਿਆ ਬਾਰੇ ਤੁਹਾਡੇ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ।

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਨਵੀਆਂ ਉਸਾਰੀਆਂ ਗਈਆਂ ਕਲੋਨੀਆਂ ਵਿੱਚ ਸੜਕਾਂ 'ਤੇ ਨੋਟਿਸ ਬੋਰਡ ਲਾਏ ਗਏ ਹਨ ਜਿਨ੍ਹਾਂ 'ਤੇ ਵੱਖ-ਵੱਖ ਮੁਹੱਲਿਆਂ ਦੇ ਮਕਾਨਾਂ ਦੇ ਨੰਬਰਾਂ ਦਾ ਵੇਰਵਾ ਦੇਣ ਤੋਂ ਬਿਨਾਂ ਉਸ ਮੁਹੱਲੇ/ਕਲੋਨੀ ਵਿਚਲੀਆਂ ਮਹੱਤਵਪੂਰਨ ਥਾਂਵਾਂ; ਜਿਵੇਂ ਡਾਕਖ਼ਾਨੇ, ਬੈਂਕ, ਸਕੂਲ ਆਦਿ ਬਾਰੇ ਵੀ ਵੇਰਵਾ ਦਿੱਤਾ ਹੁੰਦਾ ਹੈ। ਇਸ ਤਰ੍ਹਾਂ ਮੁਹੱਲੇ ਵਿਚਲੇ ਕਿਸੇ ਮਕਾਨ ਜਾਂ ਇੱਥੇ ਸਥਿਤ ਕਿਸੇ ਬੈਂਕ, ਸਕੂਲ ਆਦਿ ਨੂੰ ਲੱਭਣਾ ਅਸਾਨ ਹੋ ਜਾਂਦਾ ਹੈ। ਅਸਲ ਵਿੱਚ ਇਹ ਸਹੂਲਤ ਹਰ ਸ਼ਹਿਰ ਦੇ ਹਰ ਮੁਹੱਲੇ ਵਿੱਚ ਹੋਣੀ ਚਾਹੀਦੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਨੋਟਿਸ ਬੋਰਡਾਂ ਦੀ ਦੁਰਵਰਤੋਂ ਹੋ ਰਹੀ ਹੈ।

ਆਮ ਦੇਖਣ ਵਿੱਚ ਆਉਂਦਾ ਹੈ ਕਿ ਇਹਨਾਂ ਨੋਟਿਸ ਬੋਰਡਾਂ ਉੱਤੇ ਕਈ ਤਰ੍ਹਾਂ ਦੇ ਇਸ਼ਤਿਹਾਰ ਚਿਪਕਾ ਦਿੱਤੇ ਜਾਂਦੇ ਹਨ ਜਿਸ ਨਾਲ ਲੋਕਾਂ ਦੀ ਸਹੂਲਤ ਲਈ ਲਾਏ ਇਹਨਾਂ ਨੋਟਿਸ ਬੋਰਡਾਂ ਦਾ ਉਦੇਸ਼ ਖ਼ਤਮ ਹੋ ਕੇ ਰਹਿ ਜਾਂਦਾ ਹੈ। ਉਂਞ ਵੀ ਨੋਟਿਸ ਬੋਰਡਾਂ ਉੱਤੇ ਲੱਗੇ ਇਹ ਇਸ਼ਤਿਹਾਰ ਚੰਗੇ ਨਹੀਂ ਲੱਗਦੇ। ਇਹ ਇਸ਼ਤਿਹਾਰ ਇਹਨਾਂ ਨੂੰ ਲਾਉਣ ਵਾਲੇ ਲੋਕਾਂ ਦੇ ਸਵਾਰਥ ਅਤੇ ਉਹਨਾਂ ਦੀ ਗੈਰ-ਜ਼ਿੰਮੇਵਾਰੀ ਨੂੰ ਪ੍ਰਗਟਾਉਂਦੇ ਹਨ ਜਿਹੜੇ ਨਿੱਜੀ ਹਿੱਤ ਲਈ ਦੂਜਿਆਂ ਨੂੰ ਪ੍ਰਾਪਤ ਹੋ ਰਹੀ ਸਹੂਲਤ ਨੂੰ ਖ਼ਤਮ ਕਰ ਦਿੰਦੇ ਹਨ।ਲੋੜ ਇਸ ਗੱਲ ਦੀ ਹੈ ਕਿ ਇਹਨਾਂ ਬੋਰਡਾਂ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਅਜਿਹੇ ਲੋਕਾਂ ਨੂੰ ਅਖ਼ਬਾਰਾਂ ਜਾਂ ਪ੍ਰਚਾਰ ਦੇ ਹੋਰ ਮਾਧਿਅਮਾਂ ਰਾਹੀਂ ਸਖ਼ਤ ਤਾੜਨਾ ਕਰਨੀ ਚਾਹੀਦੀ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹਨਾਂ ਨੋਟਿਸ ਬੋਰਡਾਂ ਦੀ ਦੁਰਵਰਤੋਂ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਆਸ ਹੈ ਤੁਸੀਂ ਇਸ ਪੱਤਰ ਨੂੰ ਛਾਪ ਕੇ ਇਸ ਵਿਚਲੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੋਗੇ। ਧੰਨਵਾਦ ਸਹਿਤ,


ਤੁਹਾਡਾ ਵਿਸ਼ਵਾਸਪਾਤਰ,

ਐੱਸ. ਐੱਸ. ਰੰਧਾਵਾ

11, ਗਰੀਨ ਪਾਰਕ,

... ਸ਼ਹਿਰ |

ਮਿਤੀ : 28 ਫਰਵਰੀ, 20





Post a Comment

0 Comments