Punjabi Moral Story “Tenali Rama di Imandari”, "ਤੈਨਾਲੀ ਰਾਮ ਦੀ ਇਮਾਨਦਾਰੀ " Tenali Rama Story for Students of Class 5, 6, 7, 8, 9, 10 in Punjabi Language.

ਤੈਨਾਲੀ ਰਾਮ ਦੀ ਇਮਾਨਦਾਰੀ 
Tenali Rama di Imandari



ਤੈਨਾਲੀ ਰਾਮ ਦੇ ਵਰਤਾਉ ਦੀ ਸ਼ਿਕਾਇਤ ਨੂਂ ਲੈ ਕੇ ਕੁਝ ਬਾਹਮਣ ਰਾਜਗੁਰੂ ਕੋਲ ਪਹੁੰਚੇ। ਰਾਜਗੁਰੂ ਤਾਂ ਪਹਿਲਾਂ ਹੀ ਤੈਨਾਲੀ ਰਾਮ ਤੋਂ ਬਦਲਾ ਲੈਣ ਦੀ ਤਾਕ ਵਿਚ ਸੀ ਕਿਉਂਕਿ ਉਸ ਨੇ ਰਾਜਗੁਰੂ ਦੀ ਪੋਲ ਵੀ ਖੋਲੀ ਸੀ। ਰਾਜਗੁਰੂ ਤੇ ਬ੍ਰਾਹਮਣਾਂ ਨੇ ਮਿਲ ਕੇ ਤੈਨਾਲੀ ਰਾਮ ਨੂੰ ਸਬਕ ਸਿਖਾਉਣ ਦੀ ਗੱਲ ਸੋਚੀ। ਫੈਸਲਾ ਇਹ ਹੋਇਆ ਕਿ ਰਾਜਗੁਰੂ ਤੈਨਾਲੀ ਰਾਮ ਨੂੰ ਆਪਣਾ ਚੇਲਾ ਬਣਾਉਣ ਦਾ ਬਹਾਨਾ ਕਰੇ ਅਤੇ ਰੀਤੀ ਅਨੁਸਾਰ ਉਸ ਦੇ ਸਰੀਰ ਨੂੰ ਦਾਗਿਆ ਝੁਲਸਿਆ ਜਾਵੇ। ਦਾਗਿਆ ਵੀ ਐਨੀ ਜ਼ੋਰ ਨਾਲ ਜਾਵੇ ਕਿ ਬੱਚੂ ਨੂੰ ਮਜ਼ਾ ਆ ਜਾਵੇ। ਜਦੋਂ ਇਉਂ ਤੈਨਾਲੀ ਰਾਮ ਤੋਂ ਬਦਲਾ ਲੈ ਲਿਆ ਜਾਵੇ ਤਾਂ ਰਾਜਗੁਰੂ ਉਸ ਨੂੰ ਇਹ ਕਹਿ ਕੇ ਆਪਣਾ ਚੇਲਾ ਬਣਾਉਣ ਤੋਂ ਮਨਾ ਕਰ ਦੇਣ ਕਿ ਉਹ ਇਕ ਨੀਚ ਜਾਤ ਦਾ ਬਾਹਮਣ ਹੈ।

ਉਨ੍ਹਾਂ ਇਕ ਸੋ ਅੱਠ ਬ੍ਰਾਹਮਣਾਂ ਨੇ ਇਹ ਗੱਲ ਆਪਣੇ ਤਕ ਹੀ ਸੀਮਿਤ ਰੱਖੀ ਅਤੇ ਰਾਜਗੁਰੂ ਨੇ ਵੀ। ਤੈਲਾਲੀ ਰਾਮ ਤੋਂ ਬਦਲਾ ਲੈਣ ਲਈ ਸਾਰੇ ਬੜੇ ਉਤਸੁਕ ਸਨ।

ਯੋਜਨਾ ਅਨੁਸਾਰ ਰਾਜਗੁਰੂ ਨੇ ਇਕ ਦਿਨ ਤੈਨਾਲੀ ਰਾਮ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਉਸ ਦੀ ਭਗਤੀ ਭਾਵਨਾ ਤੇ ਗਿਆਨ ਨੂੰ ਦੇਖ ਕੇ ਉਹ ਉਸ ਨੂੰ ਆਪਣਾ ਚੇਲਾ ਬਣਾਉਣਾ ਚਾਹੁੰਦਾ ਹੈ। ਤੈਨਾਲੀ ਰਾਮ ਨੂੰ ਸ਼ੱਕ ਹੋ ਗਿਆ ਕਿ ਦਾਲ ਵਿਚ ਜ਼ਰੂਰ ਕੁਝ ਕਾਲਾ ਹੈ, ਪਰ ਉਹ ਨਾਟਕ ਕਰਦਾ ਰਿਹਾ ਕਿ ਰਾਜਗੁਰੂ ਤੋਂ ਉਹ ਬੜਾ ਖੁਸ਼ ਹੈ।

ਤੈਨਾਲੀ ਰਾਮ ਨੇ ਬੜੀ ਉਤਸੁਕਤਾ ਨਾਲ ਪੁੱਛਿਆ, “ਤੁਸੀਂ ਕਦੋਂ ਮੈਨੂੰ ਆਪਣਾ ਚੇਲਾ ਸਵੀਕਾਰ ਕਰੋਗੇ ?"

"ਅਗਲਾ ਸ਼ੁਕਰਵਾਰ ਚੰਗਾ ਦਿਨ ਹੈ। ਇਸ਼ਨਾਨ ਕਰਕੇ ਤੈਨੂੰ ਕੀਮਤੀ ਕਪੜੇ ਪਾਉਣੇ ਪੈਣਗੇ ਜਿਹੜੇ ਤੈਨੂੰ ਮੇਰੇ ਵਲੋਂ ਭੇਟ ਕੀਤੇ ਜਾਣਗੇ। ਭੇਟ ਵਜੋਂ ਮੈਂ ਤੈਨੂੰ ਸੋਨੇ ਦੀਆਂ ਸੋ ਮੋਹਰਾਂ ਵੀ ਦੇਵਾਂਗਾ। ਇਸ ਤੋਂ ਮਗਰੋਂ ਰੀਤੀ ਅਨੁਸਾਰ ਤੈਨੂੰ ਪਵਿੱਤਰ ਸੰਖ ਤੇ ਲੋਹੇ ਦੇ ਚੱਕਰ ਨਾਲ ਦਾਗਿਆ ਜਾਵੇਗਾ। ਇਉਂ ਤੂੰ ਮੇਰਾ ਚੇਲਾ ਬਣ ਜਾਵੇਂਗਾ।” ਰਾਜਗੁਰੂ ਨੇ ਕਿਹਾ।

ਤੈਨਾਲੀ ਰਾਮ ਠੀਕ ਹੈਂ ਕਹਿ ਕੇ ਚਲਾ ਗਿਆ। ਉਸ ਨੇ ਸਾਰੀ ਗੱਲ ਆਪਣੀ ਪਤਨੀ ਨੂੰ ਸੁਣਾਈ ਤੇ ਕਿਹਾ, “ਜ਼ਰੂਰੀ ਇਸ ਨੀਚ ਦੇ ਦਿਲ ਵਿਚ ਕੋਈ ਚਾਲ ਹੈ।

ਪਤਨੀ ਕਹਿਣ ਲੱਗੀ ਕਿ ਤੁਸੀਂ ਉਸ ਦਾ ਚੇਲਾ ਬਣਨਾ ਸਵੀਕਾਰ ਹੀ ਕਿਉਂ ਕੀਤਾ ?"

"ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ। ਰਾਜਗੁਰੁ ਜੇ ਸੇਰ ਹੈ ਤਾਂ ਮੈਂ ਸਵਾ ਸੇਰ ਹਾਂ।” ਤੈਨਾਲੀ ਰਾਮ ਨੇ ਕਿਹਾ।

"ਤੁਸੀਂ ਕੀ ਕਰਨ ਬਾਰੇ ਸੋਚਿਆ ਹੈ ?"

"ਮੈਨੂੰ ਪਤਾ ਲੱਗਾ ਕਿ ਜਿਨ੍ਹਾਂ ਇਕ ਸੌ ਅੱਠ ਬਾਹਮਣਾਂ ਨੂੰ ਮੈਂ ਆਪਣੇ ਘਰ ਨਿਉਤਾ ਦਿੱਤਾ ਸੀ ਉਨ੍ਹਾਂ ਦੀ ਰਾਜਗੁਰੂ ਦੇ ਘਰ ਕੋਈ ਸਭਾ ਹੋਈ ਹੈ। ਅਸਲੀ ਗੱਲ ਦਾ ਪਤਾ ਲਾਉਣ ਦਾ ਇਕ ਢੰਗ ਮੇਰੇ ਕੋਲ ਹੈ। ਇਨ੍ਹਾਂ ਬਾਹਮਣਾਂ ਵਿਚੋਂ ਇਕ ਦਾ ਨਾਂ ਸੋਮਿਆਜੁਲ ਹੈ। ਉਸ ਦੇ ਘਰ ਬੱਚਾ ਹੋਣ ਵਾਲਾ ਹੈ ਪਰ ਉਸ ਕੋਲ ਖਰਚੇ ਲਈ ਇਕ ਪੈਸਾ ਵੀ ਨਹੀਂ। ਮੈਂ ਸੋਨੇ ਦੀਆਂ ਦਸ ਮੋਹਰਾਂ ਦੇ ਕੇ ਸੋਮਿਆਜ਼ਲ ਤੋਂ ਸਾਰੀ ਗੱਲ ਪਤਾ ਕਰ ਲਵਾਂਗਾ। ਫਿਰ ਦੇਖਣਾਂ, ਇਸ ਰਾਜਗੁਰੂ ਦੇ ਪੁੱਤਰ ਦੀ ਮੈਂ ਕੀ ਹਾਲਤ ਕਰਦਾ ਹਾਂ। ਤੈਨਾਲੀ ਰਾਮ ਨੇ ਕਿਹਾ।

ਫਿਰ ਤੈਨਾਲੀ ਰਾਮ ਸੋਮਿਆਜਲ ਨੂੰ ਮਿਲਿਆ ਤੇ ਉਸ ਨੂੰ ਕਿਹਾ - "ਮੈਨੂੰ ਪਤਾ ਲੱਗਾ ਹੈ ਕਿ ਤੈਨੂੰ ਰਾਜਗੁਰੂ ਤੋਂ ਸੋਨੇ ਦੀਆਂ ਮੋਹਰਾਂ ਮਿਲੀਆਂ ਹਨ।"

"ਉਸ ਕੰਜੂਸ ਤੋਂ ? ਪੱਥਰ ਵਿਚੋਂ ਪਾਣੀ ਕੱਢਣਾ ਸੌਖਾ ਹੈ ਪਰ ਰਾਜਗੁਰੂ ਤੋਂ ਇਕ ਪੈਸਾ ਵੀ ਕੱਢਵਾਉਣਾ ਔਖਾ ਹੈ।" ਸੋਮਿਆਜੁਲ ਨੇ ਕਿਹਾ, "ਉਸ ਅਕ੍ਰਿਤਘਣ ਲਈ ਕੋਈ ਆਪਣੀ ਜਾਨ ਵੀ ਦੇ ਦੇਵੇ ਤਾਂ ਵੀ ਉਹ ਕਿਸੇ ਦੇ ਕੰਮ ਨਹੀਂ ਆਉਣ ਵਾਲਾ।

ਤੈਨਾਲੀ ਰਾਮ ਨੇ ਜੇਬ ਵਿਚੋਂ ਸੋਨੇ ਦੀਆਂ ਦਸ ਮੋਹਰਾਂ ਕੱਢੀਆਂ ਤੇ ਸੋਮਿਆਜ਼ਲ ਨੂੰ ਕਿਹਾ, "ਜੇ ਤੁਸੀਂ ਮੈਨੂੰ ਇਹ ਦੱਸ ਦਿਉ ਕਿ ਰਾਜਗੁਰੂ ਦੇ ਘਰ ਹੋਈ ਗੁਪਤ ਸਭਾ ਵਿਚ ਕੀ ਗੱਲਾਂ ਹੋਈਆਂ ਤਾਂ ਮੈਂ ਇਹ ਮੋਹਰਾਂ ਤੁਹਾਨੂੰ ਦੇ ਦਿਆਂਗਾ।"

“ਨਹੀਂ..ਨਹੀਂ, ਮੈਂ ਇਹ ਦੱਸ ਦਿੱਤਾ ਤਾਂ ਮੈਂ ਕਿਸੇ ਪਾਸੇ ਦਾ ਨਹੀਂ ਰਹਾਂਗਾ। ਸੋਮਿਆਜ਼ੁਲ ਨੇ ਕਿਹਾ।

"ਮੈਂ ਵਾਅਦਾ ਕਰਦਾ ਹਾਂ ਕਿ ਇਹ ਗੱਲ ਮੈਂ ਆਪਣੇ ਤਕ ਹੀ ਸੀਮਿਤ ਰੱਖਾਂਗਾ। ਤੈਨਾਲੀ ਰਾਮ ਨੇ ਕਿਹਾ - "ਸੋਚ, ਤੇਰੀ ਪਤਨੀ ਇਸ ਵੇਲੇ ਕਿੰਨੀ ਨਾਜੁਕ ਹਾਲਤ ਵਿਚ ਹੈ ਅਤੇ ਫਿਰ ਮੈਂ ਤਾਂ ਬਾਹਮਣ ਹਾਂ। ਮਦਦ ਮੰਗਣ ਆਏ ਬੰਦੇ ਨੂੰ ਵਾਪਸ ਨਿਰਾਸ ਭੇ ਜਣਾ ਸਾਡੀ ਪਰੰਪਰਾ ਦੇ ਵਿਰੁੱਧ ਹੈ। ਮੈਂ ਮੁਆਫੀ ਚਾਹੁੰਦਾ ਹਾਂ ਕਿ ਉਸ ਦਿਨ ਹੋਰ ਲੋਕਾਂ ਦੇ ਨਾਲ ਮੈਂ ਤੁਹਾਡੇ ਸਰੀਰ ਨੂੰ ਵੀ ਦਗਵਾ ਦਿੱਤਾ। ਖੈਰ, ਇਹ ਦਸ ਸੋਨੇ ਦੀਆਂ ਮੋਹਰਾਂ ਤਾਂ ਲੈ ਲਵੋ, ਬਾਕੀ ਜਿਵੇਂ ਤੁਹਾਡੀ ਮਰਜ਼ੀ।“

ਇਹ ਕਹਿ ਕੇ ਨਾਲੀ ਰਾਮ ਨੇ ਸੋਨੇ ਦੀਆਂ ਮੋਹਰਾਂ ਸੋਮਿਆਜ਼ਲ ਨੂੰ ਦੇ ਦਿੱਤੀਆਂ।

ਸੋਮਿਆਜ਼ਲ ਸੋਨੇ ਦੀਆਂ ਮੋਹਰਾਂ ਲੈ ਕੇ ਬੜਾ ਖੁਸ਼ ਹੋਇਆ ਅਤੇ ਉਸ ਦੇ ਤੈਨਾਲੀ ਰਾਮ ਨੂੰ ਸਾਰੀ ਗੱਲ ਦੱਸ ਦਿੱਤੀ। ਉਸ ਨੇ ਕਿਹਾ, “ਦੇਖਣਾ, ਕਿਸੇ ਨੂੰ ਵੀ ਇਹ ਨਾ ਪਤਾ ਲੱਗੇ ਕਿ ਇਹ ਭੇਤ ਮੈਂ ਖੋਲਿਆ ਹੈ।

ਤੁਸੀਂ ਬਿਲਕੁਲ ਨਿਸਚਿੰਤ ਰਹੋ।” ਤੈਨਾਲੀ ਰਾਮ ਨੇ ਕਿਹਾ।

ਘਰ ਆ ਕੇ ਤੈਨਾਲੀ ਰਾਮ ਨੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ। ਪਤਨੀ ਨੇ ਕਿਹਾ, "ਕੁਝ ਵੀ ਹੋਵੇ ਸੋਨੇ ਦੀਆਂ ਦਸ ਮੋਹਰਾਂ ਦਾ ਨੁਕਸਾਨ ਤਾਂ ਹੋਇਆ ਹੀ ਹੈ।"

"ਤੂੰ ਵੇਖਦੀ ਜਾ, ਦਸ ਸੋਨੇ ਦੀਆਂ ਮੋਹਰਾਂ ਜਾਣ ਨਾਲ ਕਿੰਨੀਆਂ ਸੋਨੇ ਦੀਆਂ ਮੋਹਰਾਂ ਆਉਣਗੀਆਂ।” ਹੱਸਦਿਆਂ ਤੈਨਾਲੀ ਰਾਮ ਨੇ ਕਿਹਾ।

ਸ਼ੁਕਰਵਾਰ ਵਾਲੇ ਦਿਨ ਤੈਨਾਲੀ ਰਾਮ ਉਠਿਆ, ਇਸ਼ਨਾਨ ਕੀਤਾ ਅਤੇ ਰਾਜਗੁਰੂ ਦੇ ਦਿੱਤੇ ਹੋਏ ਰੇਸ਼ਮ ਦੇ ਕਪੜੇ ਪਾਏ ਜਿਨ੍ਹਾਂ ਦੀ ਕੀਮਤ ਲੱਗਭਗ ਹਜ਼ਾਰ ਰੁਪਏ ਹੋਵੇਗੀ। ਰਾਜਗੁਰੂ ਨੇ ਉਸ ਨੂੰ ਸੋਨੇ ਦੀਆਂ ਸੌ ਮੋਹਰਾਂ ਦਿੱਤੀਆਂ।

ਹੁਣ ਦਾਗਣ ਦੀ ਰੀਤ ਪੂਰੀ ਕਰਨ ਦੀ ਵਾਰੀ ਸੀ। ਸੰਖ ਤੇ ਲੋਹੇ ਦਾ ਚੱਕਰ ਅੱਗ ਵਿਚ ਤੱਪ ਰਹੇ ਸਨ। ਰਾਜਗੁਰੂ ਤੇ ਬਾਹਮਣ ਦਿਲ ਹੀ ਦਿਲ ਵਿਚ ਖੁਸ਼ ਹੋ ਰਹੇ ਸਨ ਕਿ ਪੁੱਤਰਾ ਅੱਜ ਤਾਂ ਆ ਹੀ ਗਿਆ ਹੈਂ ਝਾਸੇ ਵਿਚ। ਜਿਉਂ ਹੀ ਸੰਖ ਤੇ ਲੋਹ ਚੱਕਰ ਦਾਗਣ ਲਈ ਤਿਆਰ ਹੋ ਗਏ, ਤੈਨਾਲੀ ਰਾਮ ਨੇ ਪੰਜਾਹ ਸੋਨੇ ਦੀਆਂ ਮੋਹਰਾਂ ਰਾਜਗੁਰੂ ਨੂੰ ਵਾਪਸ ਕੀਤੀਆਂ ਅਤੇ ਇਹ ਕਹਿੰਦਾ ਭੱਜ ਗਿਆ ਕਿ, “ਅੱਧਾ ਹੀ ਬਹੁਤ ਹੈ। ਬਾਕੀ ਦਾ ਅੱਧਾ ਮੈਂ ਵਾਪਸ ਕਰ ਦਿੱਤਾ ਹੈ।"

ਰਾਜਗੁਰੂ ਤੇ ਬਾਹਮਣ ਲੋਹੇ ਦਾ ਚੱਕਰ ਤੇ ਸੰਖ ਲੈ ਕੇ ਉਸ ਦੇ ਪਿੱਛੇ ਦੌੜੇ। ਰਸਤੇ ਵਿਚ ਹੋਰ ਵੀ ਬੜੀ ਭੀੜ ਇਕੱਠੀ ਹੋ ਗਈ ਸੀ।

ਤੈਨਾਲੀ ਰਾਮ ਦੌੜ ਕੇ ਰਾਜੇ ਕੋਲ ਪਹੁੰਚਿਆ ਤੇ ਕਹਿਣ ਲੱਗਾ, 'ਮਹਾਰਾਜ ਜਦੋਂ ਸਮਾਰੋਹ ਚਲ ਰਿਹਾ ਸੀ ਤਾਂ ਮੈਨੂੰ ਅਚਾਨਕ ਧਿਆਨ ਆਇਆ ਕਿ ਮੈਂ ਤਾਂ ਰਾਜਗੁਰੂ ਦਾ ਚੇਲਾ ਬਣਨ ਦੇ ਯੋਗ ਹੀ ਨਹੀਂ ਹਾਂ ਕਿਉਂਕਿ ਮੈਂ ਵੈਦਕੀ ਬਾਹਮਣ ਨਹੀਂ, ਨਿਯੋਗੀ ਬ੍ਰਾਹਮਣ ਹਾਂ। ਇਸ਼ਨਾਨ ਤੇ ਰੇਸ਼ਮੀ ਕਪੜੇ ਪਹਿਨਣ ਦੀ ਰੀਤ ਪੂਰੀ ਕਰਨ ਦੀਆਂ ਪੰਜਾਹ ਸੋਨੇ ਦੀਆਂ ਮੋਹਰਾਂ ਮੈਂ ਰਖ ਲਈਆਂ ਹਨ ਅਤੇ ਬਾਕੀ ਦੀਆਂ ਪੰਜਾਹ ਰਾਜਗੁਰੂ ਨੂੰ ਵਾਪਸ ਕਰ ਦਿੱਤੀਆਂ ਹਨ ਜਿਹੜੀਆਂ ਉਨ੍ਹਾਂ ਨੇ ਮੈਨੂੰ ਦਾਗਣ ਦੀ ਰੀਤ ਪੂਰੀ ਕਰਨ ਦੀਆਂ ਦਿੱਤੀਆਂ ਸਨ।”

ਰਾਜਗੁਰੂ ਨੂੰ ਰਾਜੇ ਸਾਹਮਣੇ ਮੰਨਣਾ ਪਿਆ ਕਿ ਨਿਯੋਗੀ ਬਾਹਮਣ ਹੋਣ ਕਾਰਣ ਤੈਨਾਲੀ ਰਾਮ ਉਸ ਦਾ ਚੇਲਾ ਨਹੀਂ ਬਣ ਸਕਦਾ। ਉਸ ਨੇ ਇਹ ਵੀ ਬਹਾਨਾ ਬਣਾਇਆ ਕਿ ਉਹ ਤੈਨਾਲੀ ਰਾਮ ਦੇ ਨਿਯੋਗੀ ਬਾਹਮਣ ਹੋਣ ਦੀ ਗੱਲ ਭੁੱਲ ਹੀ ਗਿਆ ਸੀ। ਅਸਲੀ ਗੱਲ ਰਾਜੇ ਨੂੰ ਕਿਵੇਂ ਦੱਸਦਾ ?

“ਤੈਨਾਲੀ ਰਾਮ ਦੀ ਇਮਾਨਦਾਰੀ ਪ੍ਰਸੰਸਾ ਯੋਗ ਹੈ। ਉਸ ਨੂੰ ਜ਼ਰੂਰ ਇਨਾਮ ਮਿਲਣਾ ਚਾਹੀਦਾ ਹੈ। ਰਾਜੇ ਨੇ ਕਿਹਾ ਅਤੇ ਤੈਨਾਲੀ ਰਾਮ ਨੂੰ ਸੋਨੇ ਦੀਆਂ ਇਕ ਹਜ਼ਾਰ ਮੋਹਰਾਂ ਦਾ ਇਨਾਮ ਦਿੱਤਾ।


Post a Comment

0 Comments