ਮਕਾਨ ਦਾ ਦਾਨ
Makan Da Daan
ਇਕ ਵਾਰੀ ਰਾਜਾ ਕ੍ਰਿਸ਼ਨਦੇਵ ਰਾਇ ਨੇ ਤੈਨਾਲੀ ਰਾਮ ਨੂੰ ਕਿਹਾ, "ਅਮੀਰ ਆਦਮੀ ਨੂੰ ਚਾਹੀਦਾ ਹੈ ਕਿ ਉਹ ਦਾਨ ਕਰਦਾ ਰਹੇ। ਜਿਹੜਾ ਦੂਜਿਆਂ ਲਈ ਕੁਝ ਨਹੀਂ ਕਰਦਾ ਉਹ ਵੀ ਕੋਈ ਬੰਦਾ ਹੈ ? ਐਨਾ ਅਮੀਰ ਹੈਂ, ਕਿਸੇ ਬਾਹਮਣ ਨੂੰ ਇਕ ਮਕਾਨ ਹੀ ਦੇ ਛਡ।"
ਜਿਵੇਂ ਤੁਸੀਂ ਚਾਹੋ।” ਤੈਨਾਲੀ ਰਾਮ ਨੇ ਕਿਹਾ।
ਉਸ ਨੇ ਇਕ ਸੋਹਣਾ ਤੇ ਛੋਟਾ ਜਿਹਾ ਮਕਾਨ ਬਣਾਇਆ ਜਿਸ ਦੇ ਚੁਫੇਰੇ ਫੁੱਲਾਂ ਦਾ ਬਾਗ਼ ਸੀ। ਉਸ ਦੇ ਮੁੱਖ ਦਰਵਾਜ਼ੇ ਉਪਰ ਉਸ ਨੇ ਇਹ ਐਲਾਨ ਲਿਖਵਾ ਦਿੱਤਾ, "ਇਹ ਮਕਾਨ ਉਸ ਬ੍ਰਾਹਮਣ ਨੂੰ ਦਿੱਤਾ ਜਾਵੇਗਾ ਜਿਸ ਨੂੰ ਆਪਣੀ ਹਾਲਤ ਉਪਰ ਸੰਤੁਸ਼ਟੀ ਹੋਵੇ।”
ਬੜੇ ਦਿਨਾਂ ਤਕ ਮਕਾਨ ਦਾ ਦਾਨ ਲੈਣ ਲਈ ਕੋਈ ਨਾ ਆਇਆ। ਅਖੀਰ ਇਕ ਬਾਹਮਣ ਨੇ ਆ ਕੇ ਤੈਲਾਲੀ ਰਾਮ ਨੂੰ ਕਿਹਾ, “ਮੈਂ ਆਪਣੀ ਹਾਲਤ ਉਪਰ ਸੰਤੁਸ਼ਟ ਹਾਂ, ਇਸ ਵਾਸਤੇ ਇਹ ਮਕਾਨ ਮੈਨੂੰ ਦਾਨ ਦੇ ਦਿਉ।"
“ਤੂੰ ਸਿਰਫ ਲਾਲਚੀ ਹੀ ਨਹੀਂ ਸਗੋਂ ਝੂਠਾ ਤੇ ਮੂਰਖ ਵੀ ਹੈ। ਤੁਹਾਨੂੰ ਸਿੱਧੇ-ਸਾਦੇ ਸ਼ਬਦਾਂ ਦਾ ਅਰਥ ਵੀ ਨਹੀਂ ਪਤਾ। ਜੇ ਤੈਨੂੰ ਆਪਣੀ ਹਾਲਤ ਉਪਰ ਤਸੱਲੀ ਹੁੰਦੀ ਤਾਂ ਤੂੰ ਇਹ ਮਕਾਨ ਮੰਗਣ ਲਈ ਆਉਂਦਾ ਹੀ ਕਿਉਂ ? ਤੈਨੂੰ ਮਕਾਨ ਦਾਨ ਕਰਕੇ ਆਪਣੇ ਬਚਨ ਤੋਂ ਫਿਰਨਾ ਪਵੇਗਾ ਅਤੇ ਫਿਰ ਇਹ ਦੁੱਖ ਵੀ ਬਣਿਆ ਰਹੇਗਾ ਕਿ ਮੈਂ ਮਕਾਨ ਦਾ ਦਾਨ ਇਕ ਮੂਰਖ ਬੰਦੇ ਨੂੰ ਦੇ ਦਿੱਤਾ। ਤੂੰ ਇਥੋਂ ਜਾ ਸਕਦਾ ਹੈ।”
0 Comments