Punjabi Moral Story “Sari Zindagi di Kamai”, "ਸਾਰੀ ਜ਼ਿੰਦਗੀ ਦੀ ਕਮਾਈ" Tenali Rama Story for Students of Class 5, 6, 7, 8, 9, 10 in Punjabi Language.

ਸਾਰੀ ਜ਼ਿੰਦਗੀ ਦੀ ਕਮਾਈ 
Sari Zindagi di Kamai



ਵੈਂਕਟ ਨਾਂ ਦਾ ਇਕ ਬਾਹਮਣ ਸੀ। ਉਸ ਨੇ ਬੜੀ ਮਿਹਨਤ ਨਾਲ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਸਨ। ਬੁਢਾਪੇ ਵਿਚ ਉਸ ਦੀ ਇਕ ਵਾਰ ਇੱਛਾ ਹੋਈ ਕਿ ਉਹ ਤੀਰਥ ਯਾਤਰਾ ਕਰੇ।

ਉਸ ਨੇ ਸੋਚਿਆਂ ਕਿ ਇਹ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਅਮਾਨਤ ਦੇ ਤੌਰ ਤੇ ਆਪਣੇ ਗੁਆਂਢੀ ਸੇਠ ਕੋਲ ਰੱਖ ਜਾਂਦਾ ਹਾਂ। ਵਾਪਸ ਆ ਸਕਿਆ ਤਾਂ ਜ਼ਿੰਦਗੀ ਦੇ ਬਾਕੀ ਦਿਨ ਸੌਖੇ ਲੰਘ ਜਾਣਗੇ। ਰਾਹ ਵਿਚ ਤਾਂ ਚੋਰਾਂ ਡਾਕੂਆਂ ਦਾ ਡਰ ਬਣਿਆ ਰਹਿੰਦਾ ਹੈ। ਪੂਰੀ ਜ਼ਿੰਦਗੀ ਦੀ ਕਮਾਈ ਕਿਧਰੇ ਇਕ ਪਲ ਵਿਚ ਹੀ ਨਾ ਲੁਟਾ ਬੈਠੀ।

ਇਹ ਸੋਚ ਕੇ ਉਹ ਰਾਘਵ ਕੋਲ ਗਿਆ ਤੇ ਬੋਲਿਆ, "ਸੇਠ ਜੀ, ਮੈਂ ਚਾਰ ਧਾਮ ਦੀ ਤੀਰਥ ਯਾਤਰਾ ਲਈ ਜਾ ਰਿਹਾ ਹਾਂ। ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਇਸ ਥੈਲੀ ਵਿਚ ਹੈ। ਤੁਸੀਂ ਮੇਰੀ ਅਮਾਨਤ ਰੱਖ ਲਵੋ। ਤੀਰਥ ਯਾਤਰਾ ਤੋਂ ਮੁੜ ਆਇਆ ਤਾਂ ਵਾਪਸ ਲੈ ਲਵਾਂਗਾ, ਨਹੀਂ ਤਾਂ ਇਹ ਪੈਸਾ ਤੁਹਾਡਾ ਹੋਵੇਗਾ।

ਤੁਸੀ ਬੇਫ਼ਿਕਰ ਹੋ ਕੇ ਤੀਰਥ ਯਾਤਰਾ ਲਈ ਜਾਵੋ, ਵੈਂਕਟ। ਤੁਹਾਡੇ ਪੈਸੇ ਮੇਰੇ ਕੋਲ ਬਿਲਕੁਲ ਸੁਰੱਖਿਅਤ ਹਨ। ਵਾਪਸ ਆਵੋਗੇ ਤਾਂ ਇਹ ਤੁਹਾਨੂੰ ਜਿਉਂ ਦੇ ਤਿਉਂ ਮਿਲ ਜਾਣਗੇ।” ਰਾਘਵ ਨੇ ਕਿਹਾ।

ਵੈੱਕਟ ਨੇ ਰਾਘਵ ਦਾ ਧੰਨਵਾਦ ਕੀਤਾ ਅਤੇ ਆਪਣੀ ਥੈਲੀ ਅਮਾਨਤ ਰੱਖ ਕੇ ਤੁਰ ਪਿਆ।

ਰਾਘਵ ਐਨਾ ਸ਼ਰੀਫ ਨਹੀਂ ਸੀ ਜਿੰਨਾ ਉਹ ਆਪਣੀਆਂ ਗੱਲਾਂ ਤੋਂ ਲੱਗਦਾ ਸੀ। ਵੈੱਕਟ ਦੇ ਜਾਣ ਮਗਰੋਂ ਉਸ ਨੇ ਥੈਲੀ ਨੂੰ ਖੋਲ੍ਹ ਕੇ ਦੇਖਿਆ।

ਉਸ ਵਿਚ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਸਨ। ਘਰ ਆਇਆ ਮਾਲ ਵਾਪਸ ਚਲਾ ਜਾਵੇ, ਇਹ ਗੱਲ ਰਾਘਵ ਨੂੰ ਮਨਜ਼ੂਰ ਨਹੀਂ ਸੀ। ਉਸ ਨੇ ਸੋਨੇ ਦੀਆਂ ਮੋਹਰਾਂ ਹੜੱਪ ਕਰ ਜਾਣ ਦਾ ਫੈਸਲਾ ਕੀਤਾ।

ਥੈਲੀ ਖੋਲਣ ਕਾਰਣ ਜਿਹੜੀ ਮੋਰੀ ਉਸ ਵਿਚ ਹੋ ਗਈ ਸੀ, ਉਸ ਦਾ ਵੀ ਉਸ ਨੇ ਇਲਾਜ ਕਰ ਲਿਆ। ਰਾਘਵ ਵੈਂਕਟ ਦੀਆਂ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਹੜੱਪ ਕਰ ਗਿਆ।

ਦੋ ਤਿੰਨ ਸਾਲ ਮਗਰੋਂ ਵੈਂਕਟ ਤੀਰਥ ਯਾਤਰਾ ਤੋਂ ਮੁੜਿਆ ਤਾਂ ਸਿੱਧਾ ਰਾਘਵ ਸੇਠ ਕੋਲ ਗਿਆ। ਰਾਘਵ ਨੇ ਉਸ ਦੀ ਬੜੀ ਸੇਵਾ ਕੀਤੀ ਅਤੇ ਸੀਤੀ ਹੋਈ ਥੈਲੀ ਜਿਉਂ ਦੀ ਤਿਉਂ ਵੈਂਕਟ ਨੂੰ ਮੋੜ ਦਿੱਤੀ।

ਵੈੱਕਟ ਖੁਸ਼ੀ ਖੁਸ਼ੀ ਘਰ ਆਇਆ। ਥੈਲੀ ਖੋਲ੍ਹ ਕੇ ਉਹ ਹੈਰਾਨ ਰਹਿ ਗਿਆ। ਸੋਨੇ ਦੀਆਂ ਮੋਹਰਾਂ ਦੀ ਥਾਂ ਉਸ ਵਿਚ ਲੋਹੇ ਦੇ ਸਿੱਕੇ ਭਰੇ ਹੋਏ ਸਨ।

ਉਹ ਉਸੇ ਵੇਲੇ ਰਾਘਵ ਕੋਲ ਪਹੁੰਚਿਆ ਤੇ ਕਹਿਣ ਲੱਗਾ, “ਸੇਠ ਜੀ, ਇਸ ਥੈਲੀ ਵਿਚ ਮੇਰੀਆਂ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਸਨ, ਪਰ ਹੁਣ ਇਸ ਵਿਚ ਲੋਹੇ ਦੇ ਸਿੱਕੇ ਹਨ। ਮੈਂ ਤਾਂ ਤੁਹਾਡੇ ਉੱਪਰ ਵਿਸ਼ਵਾਸ ਕਰ ਕੇ ਇਹ ਅਮਾਨਤ ਤੁਹਾਡੇ ਕੋਲ ਰੱਖੀ ਸੀ। ਮੇਰੇ ਗਰੀਬ ਨਾਲ ਤੁਹਾਨੂੰ ਇਹ ਬੇਇਨਸਾਫੀ ਨਹੀਂ ਸੀ ਕਰਨੀ ਚਾਹੀਦੀ। 

“ਕੀ ਬਕਵਾਸ ਕਰ ਰਹੇ ਹੋ ? ਤੂੰ ਮੇਰੇ ਉਪਰ ਚੋਰੀ ਦਾ ਇਲਜ਼ਾਮ ਲਗਾ ਰਿਹਾ ਹੈਂ। ਮੈਂ ਤੇਰੀ ਥੈਲੀ ਜਿਉਂ ਦੀ ਤਿਉਂ ਵਾਪਸ ਕਰ ਦਿੱਤੀ। ਮੈਨੂੰ ਕੀ ਪਤਾ ਉਸ ਵਿਚ ਸੋਨੇ ਦੀਆਂ ਮੋਹਰਾਂ ਸਨ ਕਿ ਕੁਝ ਹੋਰ ਸੀ? ਰਾਘਵ ਨੇ ਅੱਖਾਂ ਲਾਲ ਕਰਦਿਆਂ ਕਿਹਾ।

ਪਰ ਸੇਠ ਜੀ...।” "ਪਰ...ਪਰ ਕੁਝ ਨਹੀਂ, ਚਲਾ ਜਾਂ ਇਥੋਂ ਨਹੀਂ ਤਾਂ ਧੱਕੇ ਮਾਰ ਕੇ ਬਾਹਰ ਕੱਢ ਆਂਗਾ। ਮੈਨੂੰ ਚੋਰ ਦੱਸਦਾ ਹੈ। ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਠਗਣ ਦੀ ਇਹ ਵਧੀਆ ਚਾਲ ਹੈ। ਰਾਘਵ ਚੀਕਣ ਲੱਗਾ।

ਵੈੱਕਟ ਆਪਣਾ ਉਤਰਿਆ ਜਿਹਾ ਮੂੰਹ ਲੈ ਕੇ ਵਾਪਸ ਆ ਗਿਆ। ਉਹ ਸੋਚਣ ਗਾ ਕਿ ਸਾਰੀ ਜ਼ਿੰਦਗੀ ਦੀ ਕਮਾਈ ਵਾਪਸ ਲੈਣ ਲਈ ਉਸ ਨੂੰ ਕੀ ਕਰਨਾ ਚਾਹੀਦਾ ਤੇ ਬੜਾ ਸੋਚਣ ਵਿਚਾਰਨ ਮਗਰੋਂ ਉਸ ਨੇ ਰਾਜਾ ਕ੍ਰਿਸ਼ਨਦੇਵ ਰਾਇ ਦੇ ਦਰਬਾਰ ਵਿਚ ਬੇਨਤੀ ਕਰਨ ਦਾ ਫੈਸਲਾ ਕੀਤਾ।

ਰਾਜਾ ਕਿਸ਼ਨ ਦੇਵ ਰਾਇ ਨੇ ਜਦੋਂ ਵੈਂਕਟ ਦੀ ਦੁੱਖ ਭਰੀ ਕਹਾਣੀ ਸੁਣੀ ਤਾਂ ਸਮਝ ਨਾ ਸਕੇ ਕਿ ਸਮੱਸਿਆ ਨੂੰ ਕਿਵੇਂ ਨਜਿਠਿਆ ਜਾਵੇ। ਉਨ੍ਹਾਂ ਨੇ ਸੋਚਿਆ ਕਿ ਇਸ ਕੰਮ ਲਈ ਤੈਨਾਲੀ ਰਾਮ ਹੀ ਸਾਰਿਆਂ ਤੋਂ ਢੁੱਕਵਾਂ ਬੰਦਾ ਹੈ।

ਉਨ੍ਹਾਂ ਨੇ ਤੈਨਾਲੀ ਰਾਮ ਨੂੰ ਕਿਹਾ, “ਮੈਨੂੰ ਲੱਗਦਾ ਹੈ ਕਿ ਵੈਂਕਟ ਸੱਚ ਬੋਲ ਰਿਹਾ ਹੈ ਅਤੇ ਉਸ ਲਾਲਚੀ ਰਾਘਵ ਨੇ ਇਸ ਨਾਲ ਬੇਇਨਸਾਫੀ ਕੀਤੀ ਹੈ। ਲੋੜ ਹੈ ਤਾਂ ਸਬੂਤ ਦੀ। ਇਸ ਕੰਮ ਨੂੰ ਤੂੰ ਹੀ ਕਰ ਸਕਦਾ ਹੈ।”

ਤੈਨਾਲੀ ਰਾਮ ਬੋਲਿਆ, "ਤੁਸੀਂ ਫਿਕਰ ਨਾ ਕਰੋ ਮਹਾਰਾਜ, ਇਹ ਸਮੱਸਿਆ ਹੁਣ ਹੱਲ ਹੋਈ ਸਮਝੋ।”

ਤੈਨਾਲੀ ਰਾਮ ਨੇ ਵੈਂਕਟ ਦੀ ਥੈਲੀ ਨੂੰ ਬੜੇ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਸਾਰੀ ਗੱਲ ਸਮਝ ਆ ਗਈ।

ਉਸ ਨੇ ਨਗਰ ਦੇ ਸਾਰੇ ਦਰਜੀਆਂ ਨੂੰ ਬੁਲਾ ਕੇ ਕਿਹਾ, "ਬਿਲਕੁਲ ਇਹੋ ਜਿਹੀ ਥੈਲੀ ਅਸੀਂ ਸਿਲਾਉਣਾ ਚਾਹੁੰਦੇ ਹਾਂ। ਜਿਸ ਦੀ ਥੈਲੀ ਠੀਕ ਲੱਗੇਗੀ ਉਸ ਨੂੰ ਇਕ ਸੌ ਸੋਨੇ ਦੀਆਂ ਮੋਹਰਾਂ ਇਨਾਮ ਮਿਲਣਗੀਆਂ।”

ਕੁਝ ਹੀ ਦੇਰ ਵਿਚ ਦਰਜੀਆਂ ਨੇ ਆਪੋ-ਆਪਣੀਆਂ ਸੀਤੀਆਂ ਥੈਲੀਆਂ ਤੈਨਾਲੀ ਰਾਮ ਨੂੰ ਪਹੁੰਚਾ ਦਿੱਤੀਆਂ।

ਤੈਨਾਲੀ ਰਾਮ ਨੇ ਧਿਆਨ ਨਾਲ ਦੇਖਿਆ। ਉਪਰੋਂ ਦੇਖਣ ਨੂੰ ਤਾਂ ਸਾਰੀਆਂ ਥੈਲੀਆਂ ਉਸ ਥੈਲੀ ਵਰਗੀਆਂ ਹੀ ਲੱਗਦੀਆਂ ਸਨ ਪਰ ਧਿਆਨ ਨਾਲ ਦੇਖਿਆਂ ਪਤਾ ਲੱਗਦਾ ਸੀ ਕਿ ਲਗਭਗ ਸਾਰੀਆਂ ਵਿਚ ਕੋਈ ਨਾ ਕੋਈ ਕਮੀ ਰਹਿ ਗਈ ਸੀ। ਸਿਰਫ ਇਕ ਥੈਲੀ ਹੀ ਇਹੋ ਜਿਹੀ ਸੀ ਜਿਹੜੀ ਬਿਲਕੁਲ ਦਿਖਾਈ ਗਈ ਥੈਲੀ ਵਰਗੀ ਸੀ। ਕਿਧਰੇ ਵੀ ਕੋਈ ਫਰਕ ਨਹੀਂ ਸੀ। ਇਥੋਂ ਤਕ ਕਿ ਜਦੋਂ ਤੈਨਾਲਿ ਰਾਮ ਨੇ ਵੈਂਕਟ ਦੇ ਸਾਹਮਣੇ ਦੋਵੇਂ ਥੈਲੀਆਂ ਰੱਖੀਆਂ ਤਾਂ ਉਹ ਆਪਣੀ ਥੈਲੀ ਵੀ ਨਾ ਪਛਾਣ ਸਕਿਆ।

"ਇਹ ਗੱਲ ਹੈ !" ਤੈਨਾਲੀ ਰਾਮ ਮੁਸਕਰਾਇਆ "ਇਨ੍ਹਾਂ ਵਿਚੋਂ ਕੋਈ ਵੀ ਥੈਲੀ ਤੇਰੀ ਨਹੀਂ।”

"ਜੀ...? ਵੈਂਕਟ ਹੈਰਾਨ ਸੀ। "ਹੁਣੇ ਪਤਾ ਲੱਗ ਜਾਵੇਗਾ।” ਤੈਨਾਲੀ ਰਾਮ ਨੇ ਕਿਹਾ।

ਉਸ ਨੇ ਨਵੀਂ ਥੈਲੀ ਸੀਣ ਵਾਲੇ ਦਰਜੀ ਨੂੰ ਪੁੱਛਿਆ, "ਇਹ ਜਿਹੜੀ ਦੂਜੀ ਥੈਲੀ ਮੇਰੇ ਹੱਥ ਵਿਚ ਹੈ, ਉਹ ਵੀ ਕੀ ਤੂੰ ਹੀ ਸੀਤੀ ਹੈ ?"

ਦਰਜੀ ਦੇਖਦਿਆਂ ਹੀ ਝੱਟ ਬੋਲਿਆ, "ਜੀ ਹਾਂ, ਇਹ ਥੈਲੀ ਵੀ ਮੈਂ ਹੀ ਸੀਤੀ ਹੈ। "ਕਦੋਂ ਤੇ ਕਿਸ ਨੇ ਸਿਲਾਈ ਸੀ ਇਹ ਥੈਲੀ ?" ਤੈਨਾਲੀ ਰਾਮ ਨੇ ਪੁੱਛਿਆ।

ਯਾਦ ਕਰਦਿਆਂ ਦਰਜੀ ਬੋਲਿਆ, "ਕੋਈ ਤਿੰਨ ਕੁ ਸਾਲ ਪਹਿਲਾਂ ਰਾਘਵ ਸੇਠ ਨੇ ਇਕ ਥੈਲੀ ਮੈਨੂੰ ਦੇ ਕੇ ਕਿਹਾ ਸੀ ਕਿ ਬਿਲਕੁਲ ਇਹੋ ਜਿਹੀ ਇਕ ਖੇਲੀ ਬਣਾ ਦਿਉ। ਉਦੋਂ ਹੀ ਇਹ ਥੈਲੀ ਮੈਂ ਸੀਤੀ ਸੀ।”

ਤੈਨਾਲੀ ਰਾਮ ਨੇ ਉਸੇ ਵੇਲੇ ਸੇਠ ਰਾਘਵ ਨੂੰ ਬੁਲਾ ਕੇ ਉਸ ਤੋਂ ਵੈਂਕਟ ਦੀਆਂ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਬਾਰੇ ਪੁੱਛਿਆ। ਪਹਿਲਾਂ ਤਾਂ ਰਾਘਵ ਨੇ ਸਾਫ ਮਨ੍ਹਾਂ ਕਰ ਦਿੱਤਾ ਪਰ ਜਦੋਂ ਦਰਜੀ ਨੂੰ ਉਸ ਦੇ ਸਾਹਮਣੇ ਖੜਾ ਕੀਤਾ ਗਿਆ ਤਾਂ ਉਸ ਦੀ ਗੀ ਬੱਝ ਗਈ। ਰਾਘਵ ਨੇ ਆਪਣਾ ਅਪਰਾਧ ਮੰਨ ਲਿਆ।

ਤੈਨਾਲੀ ਰਾਮ ਨੇ ਕਿਹਾ, "ਵੈਂਕਟ ਦੀਆਂ ਜਿਹੜੀਆਂ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਤੂੰ ਹੜੱਪ ਗਿਆ ਸੀ ਉਹ ਤਾਂ ਤੈਨੂੰ ਦੇਣੀਆਂ ਹੀ ਪੈਣਗੀਆਂ। ਇਸ ਤੋਂ ਇਲਾਵਾ ਉਸ ਨੂੰ ਧੋਖਾ ਦੇਣ ਅਤੇ ਦਰਬਾਰ ਵਿਚ ਝੂਠ ਬੋਲਣ ਦੀ ਸਜ਼ਾ ਦੇ ਤੌਰ ਤੇ ਚਾਰ ਸੌ ਸੋਨੇ ਦੀਆਂ ਮੋਹਰਾਂ ਅਤੇ ਦਰਜੀ ਦੇ ਇਨਾਮ ਦੀ ਰਕਮ ਇਕ ਸੌ ਸੋਨੇ ਦੀਆਂ ਮੋਹਰਾਂ ਵੀ ਤੈਨੂੰ ਦੇਣੀਆਂ ਪੈਣਗੀਆਂ।

ਇਉਂ ਧੋਖੇਬਾਜ ਰਾਘਵ ਨੂੰ ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਦੇ ਬਦਲੇ ਪੰਦਰਾਂ ਸੋ ਸੋਨੇ ਦੀਆਂ ਮੋਹਰਾਂ ਤੋਂ ਹੱਥ ਧੋਣਾ ਪਿਆ ਅਤੇ ਰਾਜ ਵਿਚ ਜਿਹੜੀ ਉਸ ਦੀ ਬੇਇਜ਼ਤੀ ਹੋਈ ਉਹ ਵੱਖਰੀ। ਤੈਨਾਲੀ ਰਾਮ ਦੇ ਇਨਸਾਫ ਨਾਲ ਰਾਜਾ ਕ੍ਰਿਸ਼ਨਦੇਵ ਰਾਇ ਬੜਾ ਖੁਸ਼ ਹੋਇਆ।


Post a Comment

0 Comments