ਮੁੰਡਣ ਸੰਸਕਾਰ
Mundan Sanskaar
ਰਾਜਾ ਕ੍ਰਿਸ਼ਨਦੇਵ ਰਾਇ ਦੇ ਦਰਬਾਰੀਆਂ ਵਿਚ ਤੈਨਾਲੀ ਰਾਮ ਨਾਲ ਖਾਰ ਖਾਣ ਵਾਲਿਆਂ ਦੀ ਕੋਈ ਥੁੜ੍ਹ ਨਹੀਂ ਸੀ। ਉਹ ਤੈਨਾਲੀ ਰਾਮ ਨੂੰ ਰਾਜੇ ਤੋਂ ਸਜ਼ਾ ਦੁਆਉਣ ਲਈ ਨਵੇਂ ਨਵੇਂ ਤਰੀਕੇ ਲੱਭਦੇ ਪਰ ਹਰ ਵਾਰੀ ਤੈਨਾਲੀ ਰਾਮ ਦੀ ਅਕਲਮੰਦੀ ਕਾਰਣ ਹਾਰਦੇ ਤੇ ਪਛਤਾਉਂਦੇ।
ਜਦੋਂ ਇਹ ਦਰਬਾਰੀ ਤੈਨਾਲੀ ਰਾਮ ਦੇ ਹੱਥੋਂ ਕਈ ਵਾਰੀ ਹਾਰ ਖਾ ਚੁੱਕੇ ਤਾਂ ਉਸ ਤੋਂ ਬਦਲਾ ਲੈਣ ਲਈ ਇਕ ਹੋਰ ਨਵਾਂ ਢੰਗ ਸੋਚਣ ਲੱਗੇ।
ਸਾਰੇ ਦਰਬਾਰੀ ਇਹ ਜਾਣਦੇ ਸਨ ਕਿ ਤੈਨਾਲੀ ਰਾਮ ਨੂੰ ਸ਼ਤਰੰਜ ਦੀ ਖੇਡ ਚੰਗੀ ਨਹੀ ਲਗਦੀ। ਇਸ ਖੇਡ ਨਾਲ ਉਹ ਅੱਕ ਜਾਂਦੇ ਹਨ ਅਤੇ ਉਹ ਆਪ ਵੀ ਸ਼ਤਰੰਜ ਦਾ ਚੰਗਾ ਖਿਡਾਰੀ ਨਹੀਂ ਹੈ।
ਇਸ ਵਾਰੀ ਦਰਬਾਰੀਆਂ ਨੇ ਤੈਨਾਲੀ ਰਾਮ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਣ ਬਾਰੇ ਸੋਚਿਆ।
ਅਗਲੇ ਹੀ ਦਿਨ ਉਨ੍ਹਾਂ ਵਿਚੋਂ ਇਕ ਦਰਬਾਰੀ ਨੇ ਮਹਾਰਾਜ ਕ੍ਰਿਸ਼ਨਦੇਵ ਰਾਇ ਨੂੰ ਕਿਹਾ, “ਮਹਾਰਾਜ ਤੁਸੀਂ ਤਾਂ ਸ਼ਤਰੰਜ ਦੇ ਮਾਹਿਰ ਖਿਡਾਰੀ ਹੈ, ਪਰ ਫਿਰ ਵੀ ਬੜੇ ਦਿਨਾਂ ਤੋਂ ਤੁਸੀਂ ਸ਼ਤਰੰਜ ਨਹੀਂ ਖੇਡੀ, ਇਸ ਦਾ ਕਾਰਣ ਕੀ ਹੈ ?"
ਕਿਵੇਂ ਖੇਡੀਏ ? ਮੇਰੇ ਦਰਬਾਰ ਵਿਚ ਕੋਈ ਸ਼ਤਰੰਜ ਦਾ ਚੰਗਾ ਖਿਡਾਰੀ ਹੀ ਨਹੀਂ। ਇਹੀ ਕਾਰਣ ਹੈ ਕਿ ਸ਼ਤਰੰਜ ਦੀ ਖੇਡ ਦੇ ਸ਼ੌਕ ਲਈ ਸਾਨੂੰ ਮਨ ਮਾਰਨਾ ਪੈਂਦਾ ਹੈ।”
“ਕੀ ਕਹਿੰਦੇ ਹੋ ਮਹਾਰਾਜ। ਤੁਹਾਡੇ ਦਰਬਾਰ ਵਿਚ ਸ਼ਤਰੰਜ ਦਾ ਮਾਹਿਰ ਖਿਡਾਰੀ ਹੀ ਨਹੀਂ ਰਿਹਾ।”
"ਹਾਂ ਬਈ, ਹੁਣ ਤਾਂ ਲੱਗਦਾ ਹੈ ਜਿਵੇਂ ਅਸੀਂ ਕਦੀ ਸ਼ਤਰੰਜ ਖੇਡ ਹੀ ਨਹੀ ਸਕਾਂਗੇ।”
"ਇਸ ਤਰ੍ਹਾਂ ਕਿਉਂ ਸੋਚਦੇ ਹੋ ਮਹਾਰਾਜ? ਜੇ ਆਗਿਆ ਦਿਉ ਤਾਂ ਇਕ ਭੇਤ ਵਾਲੀ ਗੱਲ ਦੱਸੀਏ ?"
“ਹਾਂ...ਹਾਂ ਜ਼ਰੂਰ ਦੱਸੋ?" ਰਾਜੇ ਨੇ ਕਿਹਾ। ' ਮਹਾਰਾਜ ਤੈਨਾਲੀ ਰਾਮ ਸ਼ਤਰੰਜ ਦਾ ਮਾਹਿਰ ਖਿਡਾਰੀ ਹੈ। ਉਹ ਤੁਹਾਨੂੰ ਪਿਆਰਾ ਵੀ ਹੈ। ਮੇਰੀ ਗੱਲ ਮੰਨੋ ਤਾਂ ਉਸ ਨਾਲ ਕਦੀ ਕਦੀ ਸ਼ਤਰੰਜ ਖੇਡ ਲਿਆ ਕਰੋ।"
"ਕੀ ਕਹਿੰਦੇ ਹੋ ਤੈਨਾਲੀ ਰਾਮ ਅਤੇ ਸ਼ਤਰੰਜ ਦਾ ਮਾਹਿਰ ਖਿਡਾਰੀ। ਜੇ ਉਸ ਨੂੰ ਖੇਡਣਾ ਆਉਂਦਾ ਤਾਂ ਫਿਰ ਗੱਲ ਹੀ ਕੀ ਸੀ? ਫਿਰ ਤਾਂ ਰੋਜ਼ ਹੀ ਖੇਡਦੇ।" ਰਾਜੇ ਨੇ ਮੁਸਕਰਾਉਂਦਿਆਂ ਕਿਹਾ।
ਇਹ ਤੁਸੀਂ ਕੀ ਕਹਿ ਰਹੇ ਹੋ, ਮਹਾਰਾਜ ? ਦਰਬਾਰੀ ਹੈਰਾਨ ਹੋਣ ਦੀ ਅਦਾਕਾਰੀ ਕਰਦਿਆਂ ਬੋਲਿਆ, "ਤੈਨਾਲੀ ਰਾਮ ਵਰਗਾ ਸਤਰੰਜ ਦਾ ਖਿਡਾਰੀ ਤਾਂ ਤੁਹਾਡੇ ਸਾਰੇ ਰਾਜ ਵਿਚ ਵੀ ਨਹੀਂ ਮਿਲੇਗਾ।
"ਪਰ ਮੈਂ ਤਾਂ ਜਦੋਂ ਵੀ ਤੈਨਾਲੀ ਰਾਮ ਨੂੰ ਸਤਰੰਜ ਖੇਡਣ ਦੀ ਬੇਨਤੀ ਕੀਤੀ ਉਹ ਹਮੇਸ਼ਾ ਇਹ ਹੀ ਕਹਿੰਦਾ ਰਿਹਾ ਕਿ ਮੈਨੂੰ ਇਸ ਦਾ ਗਿਆਨ ਨਹੀਂ।”
"ਮਹਾਰਾਜ ਤੁਸੀਂ ਤਾਂ ਤੈਨਾਲੀ ਰਾਮ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਉਹ ਪੂਰਾ ਘਾਗ ਹੈ। ਤੁਸੀਂ ਜਦੋਂ ਉਸ ਉਪਰ ਖੇਡਣ ਲਈ ਦਬਾਉ ਪਾਵੋਗੇ ਤਾਂ ਉਹ ਤੁਹਾਡੇ ਨਾਲ ਖੇਡਣਾ ਮੰਨ ਜਾਵੇਗਾ। ਦਰਬਾਰੀ ਨੇ ਖੁਸ਼ਾਮਦ ਕਰਦਿਆਂ ਕਿਹਾ।
"ਠੀਕ ਹੈ, ਤੁਸੀਂ ਸਾਰੇ ਲੋਕ ਕੱਲ੍ਹ ਸ਼ਾਮੀ ਸ਼ਤਰੰਜ ਦੀ ਖੇਡ ਦੇਖਣ ਲਈ ਇਕੱਠੇ ਹੋ ਜਾਣਾ। ਮੈਂ ਤੈਨਾਲੀ ਰਾਮ ਨੂੰ ਕੱਲ੍ਹ ਸਤਰੰਜ ਖੇਡਣ ਬਾਰੇ ਸੂਚਨਾ ਭੇਜ ਦਿੰਦਾ ਹਾਂ। ਰਾਜੇ ਨੇ ਕਿਹਾ।
ਦਰਬਾਰੀ ਤਾਂ ਇਹੀ ਚਾਹੁੰਦਾ ਸੀ। ਰਾਜਾ ਕ੍ਰਿਸ਼ਨਦੇਵ ਰਾਇ ਦੀ ਅਕਲ ਵਿਚ ਚਾਬੀ ਭਰ ਕੇ ਉਹ ਆਪਣੇ ਘਰ ਚਲਾ ਗਿਆ।
ਦੂਜੇ ਦਿਨ ਸ਼ਾਮੀਂ ਰਾਜਾ ਕ੍ਰਿਸ਼ਨਦੇਵ ਰਾਇ ਨੇ ਸਤਰੰਜ ਵਿਛਾ ਦਿੱਤੀ ਅਤੇ ਤੈਨਾਲੀ ਰਾਮ ਦੇ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਉਸ ਨੂੰ ਜ਼ਬਰਦਸਤੀ ਸਤਰੰਜ ਖੇਡਣ ਬਿਠਾ ਲਿਆ।
ਉਸ ਵੇਲੇ ਸਾਰੇ ਦਰਬਾਰੀ ਹੱਸ ਕੇ ਬੋਲੇ, 'ਤੈਨਾਲੀ ਰਾਮ ਜੀ ਤੁਸੀਂ ਤਾਂ ਸ਼ਤਰੰਜ ਦੇ ਮਾਹਿਰ ਖਿਡਾਰੀ ਹੋ, ਫਿਰ ਵੀ ਮਹਾਰਾਜ ਨਾਲ ਖੇਡ ਰਹੇ ਹੋ, ਐਸਾ ਮੋਕਾ ਕਿਸੇ ਵਿਰਲੇ ਨੂੰ ਹੀ ਮਿਲਦਾ ਹੈ, ਦਿਲ ਨਾਲ ਖੇਡਣਾ।”
ਤੈਨਾਲੀ ਰਾਮ ਇਕਦਮ ਸਮਝ ਗਿਆ ਕਿ ਇਨ੍ਹਾਂ ਨੀਚ-ਦਰਬਾਰੀਆਂ ਨੇ ਹੀ ਰਾਜੇ ਨੂੰ ਪੁੱਠੀ-ਸਿੱਧੀ ਪੱਟੀ ਪੜ੍ਹਾਈ ਹੈ। ਮਜਬੂਰ ਹੋ ਕੇ ਤੈਨਾਲੀ ਰਾਮ ਨੂੰ ਸ਼ਤਰੰਜ ਖੇਡਣੀ ਪਈ ਅਤੇ ਉਸ ਨੇ ਆਪਣੀ ਚਾਲ ਚਲ ਦਿੱਤੀ।
ਥੋੜੀ ਦੇਰ ਸ਼ਤਰੰਜ ਦੇ ਮੋਹਰੇ ਘੁੰਮਦੇ ਰਹੇ ਅਤੇ ਤੈਨਾਲੀ ਰਾਮ ਹਾਰ ਗਿਆ।
ਤੈਨਾਲੀ ਰਾਮ ਦੇ ਹਾਰਦਿਆਂ ਹੀ ਸਾਰੇ ਦਰਬਾਰੀਆਂ ਵਿਚ ਇਕ ਠਹਾਕਾ ਗੂੰਜਿਆ। ਉਹ ਬੋਲੇ, 'ਤੈਨਾਲੀ ਰਾਮ ਕਿਉਂ ਸਾਰਾ ਕੁਝ ਜਾਣਦਿਆਂ ਵੀ ਮੂਰਖਤਾ ਕਰਦੇ ਹੋ ? ਮਹਾਰਾਜ ਜਿਹੇ ਮਾਹਿਰ ਖਿਡਾਰੀਆਂ ਨੂੰ ਇਉਂ ਖੇਡਣ ਦਾ ਮਜ਼ਾ ਨਹੀਂ ਆਵੇਗਾ? ਜ਼ਰਾ ਠੀਕ ਤਰ੍ਹਾਂ ਖੇਡੋ.... .
ਦਰਬਾਰੀਆਂ ਦੀ ਇਹ ਗੱਲ ਰਾਜੇ ਦੇ ਦਿਲ ਨੂੰ ਛੂਹ ਗਈ। ਉਹ ਸਮਝੇ ਕਿ ਤੈਨਾਲੀ ਰਾਮ ਜਾਣ ਬੁਝ ਕੇ ਮਕਾਰੀ ਕਰ ਰਿਹਾ ਹੈ। ਰਾਜੇ ਨੂੰ ਗੁੱਸਾ ਆ ਗਿਆ। ਉਹ ਤੈਨਾਲੀ ਰਾਮ ਨੂੰ ਕਹਿਣ ਲੱਗਾ, 'ਤੈਨਾਲੀ ਰਾਮ ਯਾਦ ਰੱਖੋ ਕਿ ਜੇ ਤੁਸੀਂ ਸਾਡੇ ਨਾਲ ਦਿਲ ਲਗਾ ਕੇ ਸ਼ਤਰੰਜ ਨਹੀਂ ਖੇਡੋਗੇ ਤਾਂ ਅਸੀਂ ਤੁਹਾਨੂੰ ਸਖ਼ਤ ਸਜ਼ਾ ਦੇਵਾਂਗੇ।”
“ਬੁਰੇ ਫਸੇ " ਤੈਨਾਲੀ ਰਾਮ ਨੇ ਦਿਲ ਹੀ ਦਿਲ ਵਿਚ ਕਿਹਾ ਤੇ ਫਿਰ ਬੋਲਿਆ, "ਮਹਾਰਾਜ ਮੈਨੂੰ ਸੱਚ ਹੀ ਇਸ ਖੇਡ ਦਾ ਗਿਆਨ ਨਹੀਂ।”
"ਅਸੀਂ ਕੁਝ ਨਹੀ ਜਾਣਦੇ ਤੈਨਾਲੀ ਰਾਮ! ਜੇ ਤੁਸੀ ਦੂਜੀ ਬਾਜੀ ਵੀ ਹਾਰ ਗਏ ਤਾਂ ਯਾਦ ਰਖਣਾ, ਕੌਲ਼ ਭਰੇ ਦਰਬਾਰ ਵਿਚ ਤੁਹਾਡੇ ਸਿਰ ਦੇ ਵਾਲਾਂ ਦਾ ਮੁੰਡਣ ਸੰਸਕਾਰ ਕਰਵਾ ਦਿੱਤਾ ਜਾਵੇਗਾ।” ਰੋਸ ਵਜੋਂ ਰਾਜੇ ਨੇ ਕਿਹਾ।
ਦੂਜੀ ਬਾਜੀ ਸ਼ੁਰੂ ਹੋਈ। ਤੈਨਾਲੀ ਰਾਮ ਨੇ ਬੜਾ ਜ਼ੋਰ ਲਗਾਇਆ। ਚੰਗੀ ਤਰਾਂ ਸੋਚ-ਸਮਝ ਕੇ ਖੇਡਿਆ ਪਰ ਇਸ ਵਾਰੀ ਵੀ ਹਾਰ ਗਿਆ।
ਰਾਜੇ ਨੇ ਉਜਲਾ ਕੇ ਖੇਡ ਖਤਮ ਕਰ ਦਿੱਤੀ।
ਤੈਨਾਲੀ ਰਾਮ ਦੇ ਚਿਹਰੇ ਉਪਰ ਉਦਾਸੀ ਛਾ ਗਈ ਪਰ ਹੋਰ ਸਾਰੇ ਦਰਬਾਰੀਆਂ ਦੇ ਚਿਹਰਿਆਂ ਉਪਰ ਖੁਸ਼ੀ ਨੱਚ ਪਈ। ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਗਏ।
ਦੂਜੇ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਦਾ ਦਰਬਾਰ ਲੱਗਾ। ਦਰਬਾਰ ਦੇ ਲੰਗਦਿਆਂ ਹੀ ਰਾਜੇ ਨੇ ਇਕ ਨਾਈ ਨੂੰ ਬੁਲਾਇਆ ਅਤੇ ਉਸ ਨੂੰ ਆਗਿਆ ਦੇਂਦਿਆਂ ਕਿਹਾ ਕਿ, "ਤੈਨਾਲੀ ਰਾਮ ਦੇ ਵਾਲਾਂ ਨੂੰ ਉਸਤਰੇ ਨਾਲ ਮੁੰਨ ਦਿਉ।
ਨਾਈ ਵਿਚਾਰਾ ਝਿਜਕਿਆ। ਐਨੇ ਵੱਡੇ ਆਦਮੀ ਤੈਨਾਲੀ ਰਾਮ ਦੇ ਵਾਲ ਕਿਵੇਂ ਮੁੰਨੇ?
ਪਰ ਰਾਜੇ ਦੇ ਹੁਕਮ ਦੀ ਉਲੰਘਣਾ ਵੀ ਨਹੀਂ ਸੀ ਕੀਤੀ ਜਾ ਸਕਦੀ। ਨਾਈ ਉਥੇ ਦਰਬਾਰ ਵਿਚ ਬੈਠ ਕੇ ਹੀ ਆਪਣਾ ਉਸਤਰਾ ਤੇਜ਼ ਕਰਨ ਲੱਗਾ।
ਉਸੇ ਵੇਲੇ ਤੈਨਾਲੀ ਰਾਮ ਬੋਲ ਪਿਆ, 'ਮਹਾਰਾਜ ਇਕ ਬੇਨਤੀ ਕਰਨੀ ਚਾਹੁੰਦਾ ਹਾਂ।” "ਹਾਂ, ਹਾਂ ਜ਼ਰੂਰ ਕਰੋ...ਬੋਲੋ, ਕੀ ਕਹਿਣਾ ਚਾਹੁੰਦਾ ਹੋ ?" ਰਾਜੇ ਨੇ ਪੁੱਛਿਆ।
"ਮਹਾਰਾਜ ਮੈਂ ਇਨ੍ਹਾਂ ਵਾਲਾਂ ਉਪਰ ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਉਧਾਰ ਲਈਆਂ ਹਨ। ਮੈਂ ਜਦੋਂ ਤਕ ਉਹ ਮੋਹਰਾਂ ਦਾ ਰਿਣ ਨਹੀਂ ਕਰ ਦਿੰਦਾ ਉਦੋਂ ਤਕ ਮੇਰਾ ਇਨ੍ਹਾਂ ਵਾਲਾਂ ਉਪਰ ਕੋਈ ਹੱਕ ਨਹੀਂ ਹੈ।
"ਠੀਕ ਹੈ, ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਲਿਆ ਕੇ ਤੈਨਾਲੀ ਰਾਮ ਨੂੰ ਦਿੱਤੀਆਂ ਜਾਣਾ।" ਰਾਜੇ ਨੇ ਰਾਜ ਦੇ ਖ਼ਜ਼ਾਨਚੀ ਨੂੰ ਹੁਕਮ ਦਿੱਤਾ।
ਖ਼ਜ਼ਾਨਚੀ ਨੇ ਇਕਦਮ ਰਾਜੇ ਦੀ ਆਗਿਆ ਦਾ ਪਾਲਣ ਕੀਤਾ ਅਤੇ ਖ਼ਜ਼ਾਨੇ ਵਿਚੋਂ ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਲਿਆ ਕੇ ਤੈਨਾਲੀ ਰਾਮ ਦੇ ਘਰ ਭੇਜ ਦਿੱਤੀਆਂ।
ਹੁਣ ਤਾਂ ਗੱਲ ਬੇਤੁਕੀ ਹੋ ਗਈ। ਤੈਨਾਲੀ ਰਾਮ ਨੂੰ ਨਾਈ ਦੇ ਅੱਗੇ ਬੈਠਣਾ ਪਿਆ।
ਨਾਈ ਨੇ ਜਿਉ ਹੀ ਆਪਣਾ ਹੱਥ ਤੈਨਾਲੀ ਰਾਮ ਦੇ ਸਿਰ ਵਲ ਵਧਾਇਆ ਤਾਂ ਤੈਨਾਲੀਰਾਮ ਨੇ ਉਸ ਦਾ ਹੱਥ ਰੋਕ ਦਿੱਤਾ ਅਤੇ ਮੂੰਹ ਚ ਹੀ ਕੁਝ ਮੰਤਰਾਂ ਦਾ ਜਾਪ ਕਰਨ ਲੱਗਾ।
ਰਾਜੇ ਨੇ ਜਦੋਂ ਹੈਰਾਨ ਹੋ ਕੇ ਤੈਨਾਲੀ ਰਾਮ ਨੂੰ ਇਉਂ ਕਰਦਿਆਂ ਦੇਖਿਆ ਤਾਂ ਬੋਲਿਆ, “ਹੁਣ ਕੀ ਪਾਖੰਡ ਕਰ ਰਿਹੈਂ, ਤੈਨਾਲੀ ਰਾਮ ?"
ਮਹਾਰਾਜ ਇਹ ਪਾਖੰਡ ਨਹੀਂ ਹੈ। ਸਾਡੇ ਵਿਚ ਮੁੰਡਣ ਸੰਸਕਾਰ ਮਾਂ-ਪਿਉ ਦੇ ਮਰਨ ਤੋਂ ਬਾਅਦ ਹੀ ਕੀਤਾ ਜਾਂਦਾ ਹੈ ਮਹਾਰਾਜ। ਮੇਰੇ ਮਾਂ-ਪਿਉ ਤਾਂ ਮਰ ਚੁੱਕੇ ਹਨ। ਹੁਣ ਤਾਂ ਤੁਸੀਂ ਹੀ ਮੇਰੇ ਮਾਈ-ਬਾਪ ਹੋ - ਮੇਰੇ ਪਾਲਕ ਹੋ। ਤੁਹਾਡੇ ਨਾਲ ਕੋਈ ਅਣਹੋਣੀ ਨਾ ਹੋ ਜਾਵੇ ਇਸ ਲਈ ਮੈਂ ਰੱਬ ਅੱਗੇ ਅਰਦਾਸ ਕਰ ਰਿਹਾ ਹਾਂ।”
ਆਪਣੀ ਅਣਹੋਣੀ ਦੀ ਗੱਲ ਸੁਣਦਿਆਂ ਹੀ ਧਰਮ ਤੋਂ ਡਰਨ ਵਾਲਾ ਰਾਜਾ ਕਿਸ਼ਨਦੇਵ ਰਾਇ ਘਬਰਾ ਗਿਆ ਤੇ ਬੋਲਿਆ, "ਉਠ ! ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ। ਤੈਨਾਲੀ ਰਾਮ, ਤੈਨੂੰ ਆਪਣਾ ਮੁੰਡਣ ਕਰਾਉਣ ਦੀ ਕੋਈ ਲੋੜ ਨਹੀਂ। ਮੈਂ ਆਪਣਾ ਹੁਕਮ ਵਾਪਸ ਲੈਂਦਾ ਹਾਂ।"
ਰਾਜੇ ਦਾ ਐਨਾ ਕਹਿਣਾ ਸੀ ਕਿ ਸਾਰੇ ਦਰਬਾਰੀਆਂ ਦੀਆਂ ਭਾਵਨਾਵਾਂ ਉਪਰ ਪਾਣੀ ਫਿਰ ਗਿਆ। ਇਹ ਦੇਖ ਕੇ ਤੈਨਾਲੀ ਰਾਮ ਦਾ ਚਿਹਰਾ ਖੁਸ਼ੀ ਨਾਲ ਚਮਕ ਪਿਆ।
"ਮਹਾਰਾਜ ਦੀ ਜੈ ਹੋਵੇ! ਕਹਿੰਦਿਆਂ ਤੈਨਾਲੀ ਰਾਮ ਨਾਈ ਦੇ ਸਾਹਮਣਿਉ ਉਨ ਕੇ ਆਪਣੇ ਆਸਣ ਉਪਰ ਆ ਬੈਠਾ।
ਸ਼ਤਰੰਜ ਵਿਚ ਤਾਂ ਤੈਨਾਲੀ ਰਾਮ ਹਾਰਿਆ ਸੀ ਪਰ ਚਲਾਕੀ ਤੇ ਸਿਆਣਪ ਵਿਚ ਉਸ ਨੇ ਆਪਣੇ ਵਿਰੋਧੀ ਦਰਬਾਰੀਆਂ ਨੂੰ ਕਰਾਰੀ ਹਾਰ ਦਿੱਤੀ ਸੀ।
0 Comments