Punjabi Moral Story “Maharaj di Prahunchari”, "ਮਹਾਰਾਜ ਦੀ ਪ੍ਰਾਹੁਣਚਾਰੀ " Tenali Rama Story for Students of Class 5, 6, 7, 8, 9, 10 in Punjabi Language.

ਮਹਾਰਾਜ ਦੀ ਪ੍ਰਾਹੁਣਚਾਰੀ 
Maharaj di Prahunchari



ਵਿਜੈਨਗਰ ਦੇ ਰਾਜਾ ਕ੍ਰਿਸ਼ਨਦੇਵ ਰਾਇ ਜਿਥੇ ਵੀ ਜਾਂਦੇ ਜਦੋਂ ਵੀ ਜਾਂਦੇ ਉਨਾਂ ਦੇ ਨਾਲ ਹਮੇਸ਼ਾ ਤੈਨਾਲੀ ਰਾਮ ਹੁੰਦੇ। ਇਸ ਗੱਲ ਤੋਂ ਦੂਜੇ ਦਰਬਾਰੀ ਬੜਾ ਚਿਦੇ ਸਨ। ਇਕ ਦਿਨ ਤਿੰਨ-ਚਾਰ ਦਰਬਾਰੀਆਂ ਨੇ ਮਿਲ ਕੇ ਇਕਾਂਤ ਵਿਚ ਮਹਾਰਾਜ ਨੂੰ ਬੇਨਤੀ ਕੀਤੀ, "ਮਹਾਰਾਜ ਕਦੀ-ਕਦੀ ਆਪਣੇ ਨਾਲ ਕਿਸੇ ਹੋਰ ਬੰਦੇ ਨੂੰ ਵੀ ਬਾਹਰ ਜਾਣ ਦਾ ਮੌਕਾ ਦੇਣ ਦੀ ਕਿਰਪਾ ਕਰੋ।”

ਰਾਜੇ ਨੂੰ ਇਹ ਗੱਲ ਠੀਕ ਲੱਗੀ। ਰਾਜੇ ਨੇ ਉਨ੍ਹਾਂ ਦਰਬਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਹੋਰ ਦਰਬਾਰੀਆਂ ਨੂੰ ਵੀ ਆਪਣੇ ਨਾਲ ਘੁੰਮਣ ਦਾ ਮੌਕਾ ਦੇਣਗੇ।

ਇਕ ਵਾਰ ਜਦੋਂ ਰਾਜਾ ਕ੍ਰਿਸ਼ਨਦੇਵ ਰਾਇ ਭੇਸ ਬਦਲ ਕੇ ਕੁਝ ਪਿੰਡਾਂ ਵਿਚ ਘੁੰਮਣ ਜਾਣ ਲੱਗੇ ਤਾਂ ਉਹਨਾ ਨੇ ਆਪਣੇ ਨਾਲ ਇਸ ਵਾਰੀ ਤੈਨਾਲੀ ਰਾਮ ਦੀ ਥਾਂ ਦੇ ਦਰਬਾਰੀਆਂ ਨੂੰ ਲੈ ਲਿਆ।

ਘੁੰਮਦੇ-ਫਿਰਦੇ ਉਹ ਇਕ ਪਿੰਡ ਦੇ ਖੇਤਾਂ ਵਿਚ ਪਹੁੰਚ ਗਏ। ਖੇਤਾਂ ਤੋਂ ਅੱਗੇ ਇਕ ਝੋਪੜੀ ਸੀ ਜਿਥੇ ਕੁਝ ਕਿਸਾਨ ਬੈਠੇ ਗੱਪਾਂ ਮਾਰ ਰਹੇ ਸਨ। ਰਾਜਾ ਤੇ ਹੋਰ ਲੋਕ ਉਨ੍ਹਾਂ ਕਿਸਾਨਾਂ ਕੋਲ ਪਹੁੰਚੇ ਅਤੇ ਉਨ੍ਹਾਂ ਤੋਂ ਪਾਣੀ ਮੰਗ ਕੇ ਪੀਤਾ।

ਫਿਰ ਰਾਜੇ ਨੇ ਕਿਸਾਨਾਂ ਤੋਂ ਪੁੱਛਿਆ, "ਕਿਉਂ ਬਈ ਤੁਹਾਡੇ ਪਿੰਡ ਵਿਚ ਕੋਈ ਬੰਦਾ ਦੁਖੀ ਤਾਂ ਨਹੀਂ ? ਆਪਣੇ ਰਾਜੇ ਤੋਂ ਕੋਈ ਨਾਖੁਸ਼ ਤਾਂ ਨਹੀਂ ?"

ਇਨ੍ਹਾਂ ਪ੍ਰਸ਼ਨਾਂ ਨੂੰ ਸੁਣ ਕੇ ਪਿੰਡ ਵਾਲਿਆਂ ਨੂੰ ਲੱਗਾ ਕਿ ਇਹ ਲੋਕ ਜ਼ਰੂਰ ਹੀ ਰਾਜ ਦੇ ਕੋਈ ਅਧਿਕਾਰੀ ਹਨ। ਉਹ ਕਹਿਣ ਲੱਗੇ, 'ਮਹਾਰਾਜ ਸਾਡੇ ਪਿੰਡ ਵਿਚ ਬੜੀ ਸ਼ਾਂਤੀ ਹੈ, ਚੈਨ ਹੈ ਤੇ ਸਾਰੇ ਲੋਕ ਸੁਖੀ ਹਨ। ਸਾਰਾ ਦਿਨ ਸਖਤ ਮਿਹਨਤ ਕਰਕੇ ਆਪਣਾ ਕੰਮ ਧੰਦਾ ਕਰਦੇ ਹਨ ਅਤੇ ਰਾਤੀ ਸੁੱਖ ਦੀ ਨੀਂਦ ਸੌਂਦੇ ਹਨ। ਕਿਸੇ ਨੂੰ ਕੋਈ ਦੁੱਖ ਨਹੀਂ। ਰਾਜਾ ਕ੍ਰਿਸ਼ਨਦੇਵ ਰਾਇ ਆਪਣੀ ਪਰਜਾ ਨੂੰ ਆਪਣੀ ਔਲਾਦ ਵਾਂਗ ਪਿਆਰ ਕਰਦੇ ਹਨ ਇਸ ਲਈ ਰਾਜੇ ਤੋਂ ਅਸੰਤੁਸ਼ਟ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

"ਇਸ ਪਿੰਡ ਦੇ ਲੋਕ ਰਾਜੇ ਨੂੰ ਕਿਹੋ ਜਿਹਾ ਸਮਝਦੇ ਹਨ ?" ਰਾਜੇ ਨੇ ਇਕ ਹੋਰ ਪ੍ਰਸ਼ਨ ਕੀਤਾ।

ਇਸ ਵਾਰ ਇਕ ਬੁੱਢਾ ਕਿਸਾਨ ਉਠਿਆ ਅਤੇ ਕਮਾਦ ਦੇ ਖੇਤ ਵਿਚੋਂ ਇਕ ਮੋਟਾ ਜਿਹਾ ਗੰਨਾ ਭੰਨ ਲਿਆਇਆ। ਉਸ ਗੰਨੇ ਨੂੰ ਦਿਖਾ ਕੇ ਬੋਲਿਆ "ਸ੍ਰੀਮਾਨ ਜੀ, ਸਾਡੇ ਰਾਜਾ ਕ੍ਰਿਸ਼ਨਦੇਵ ਰਾਇ ਬਿਲਕੁਲ ਇਸ ਗਨੇ ਵਾਂਗ ਹਨ।

ਆਪਣੀ ਤੁਲਨਾ ਇਕ ਗਨੇ ਨਾਲ ਹੁੰਦੀ ਦੇਖ ਕੇ ਰਾਜਾ ਝਿਜਕਿਆ। ਉਸ ਨੂ ਇਹ ਗੱਲ ਸਮਝ ਨਾ ਆਈ ਕਿ ਇਸ ਬੁੱਢੇ ਕਿਸਾਨ ਦੀ ਗੱਲ ਦਾ ਕਿ ਅਰਥ ਹੈ ? ਉਨਾਂ ਦੀ ਸਮਝ ਵਿਚ ਇਹ ਵੀ ਨਾ ਆਇਆ ਕਿ ਇਸ ਪਿੰਡ ਵਿਚ ਰਹਿਣ ਵਾਲੇ ਆਪਨੇ ਰਾਜੇ ਲਈ ਕੀ ਵਿਚਾਰ ਰੱਖਦੇ ਹਨ ?

ਰਾਜੇ ਨੇ ਆਪਣੇ ਦਰਬਾਰੀ ਸਾਥੀਆਂ ਨੂੰ ਪੁੱਆ, "ਇਸ ਬੁੱਢੇ ਕਿਸਾਨ ਦੇ ਕਹਿਣ ਦਾ ਕੀ ਭਾਵ ਹੈ ?"

ਦਰਬਾਰੀ ਰਾਜੇ ਦਾ ਇਹ ਪ੍ਰਸ਼ਨ ਸੁਣ ਕੇ ਇਕ ਦੂਜੇ ਦਾ ਮੂੰਹ ਦੇਖਣ ਲੱਗੇ। ਫਿਰ ਇਕ ਨੇ ਹਿੰਮਤ ਕਰਕੇ ਕਿਹਾ, "ਮਹਾਰਾਜ ਇਸ ਦੇ ਕਿਸਾਨ ਦੇ ਕਹਿਣ ਦਾ ਮਤਲਬ ਸਾਫ ਹੈ ਕਿ ਸਾਡੇ ਰਾਜਾ ਇਸ ਮੇਟੇ ਗਨੇ ਵਾਂਗ ਕਮਜ਼ੋਰ ਹਨ। ਉਸ ਨੂੰ ਜਦੋਂ ਵੀ ਕੋਈ ਚਾਹੇ ਇਕ ਝਟਕੇ ਨਾਲ ਤੋੜ ਸਕਦਾ ਹੈ। ਜਿਵੇਂ ਕਿ ਮੈਂ ਗਨਾਂ ਭਨ ਲੈ ਆਇਆ ਹਾਂ।

ਰਾਜੇ ਨੂੰ ਆਪਣੇ ਸਾਥੀ ਦੀ ਇਹ ਗੱਲ ਠੀਕ ਲੱਗੀ।

ਉਹ ਗੁੱਸੇ ਨਾਲ ਭਰ ਗਿਆ ਅਤੇ ਬੁੱਢੇ ਕਿਸਾਨ ਨੂੰ ਕਹਿਣ ਲੱਗਾ, “ਤੂੰ ਸਾਇਦ ਮੈਨੂੰ ਨਹੀਂ ਜਾਣਦਾ ਕਿ ਮੈਂ ਕੌਣ ਹਾਂ ?"

ਰਾਜੇ ਦੇ ਗੁੱਸੇ ਭਰੇ ਬੋਲ ਸੁਣ ਕੇ ਬੁੱਢਾ ਕਿਸਾਨ ਧਰਥਰ ਕੰਬਣ ਲੌਗਾ।

ਉਸੇ ਵੇਲੇ ਇਕ ਹੋਰ ਬੁੱਢਾ ਕਿਸਾਨ ਉਠਿਆ ਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ, "ਮਹਾਰਾਜ ਅਸੀਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਜਾਣ ਗਏ ਹਾਂ, ਪਛਾਣ ਗਏ ਹਾਂ, ਪਰ ਸਾਨੂੰ ਅਫਸੋਸ ਹੈ ਕਿ ਤੁਹਾਡੇ ਆਪਣੇ ਸਾਥੀ ਹੀ ਤੁਹਾਨੂੰ ਠੀਕ ਤਰ੍ਹਾਂ ਨਹੀਂ ਜਾਣਦੇ। ਮੇਰੇ ਸਾਥੀ ਕਿਸਾਨ ਦੇ ਕਹਿਣ ਦਾ ਅਰਥ ਹੈ ਕਿ ਸਾਡੇ ਰਾਜਾ ਆਪਣੀ ਪਰਜਾ ਲਈ ਤਾਂ ਮਿੱਠੇ ਤੇ ਰਸੀਲੇ ਗਨੇ ਵਾਂਗ ਹਨ ਪਰ ਨੀਚ ਤੇ ਜ਼ਾਲਮ ਦੁਸ਼ਮਣਾਂ ਵਾਸਤੇ ਬੜੇ ਸਖਤ ਹਨ।" ਉਸ ਬੁੱਢੇ ਨੇ ਇਕ ਕੁੱਤੇ ਉਪਰ ਗੰਨੇ ਦਾ ਵਾਰ ਕਰਦਿਆਂ ਆਪਣੀ ਗੱਲ ਮੁਕਾਈ।

ਐਨਾ ਕਹਿੰਦਿਆਂ ਹੀ ਉਸ ਬੰਦੇ ਨੇ ਆਪਣੇ ਭੇਸ ਬਦਲਣ ਵਾਲੇ ਕਪੜੇ ਤੇ ਨਕਲੀ ਦਾੜ੍ਹੀ-ਮੁੱਛਾਂ ਉਤਾਰ ਦਿੱਤੀਆਂ।

ਉਸ ਨੂੰ ਦੇਖਦਿਆਂ ਹੀ ਰਾਜੇ ਦੇ ਸਾਥੀ ਹੈਰਾਨ ਰਹਿ ਗਏ। "ਹੈ..ਹੈਂ ਤੈਨਾਲੀ ਰਾਮ ਤੂੰ ਇਥੇ ਵੀ ਸਾਡਾ ਪਿੱਛਾ ਨਹੀਂ ਛੱਡਿਆ।”

"ਤੁਹਾਡਾ ਪਿੱਛਾ ਕਿਵੇਂ ਛੱਡਦਾ ਭਰਾਵੇ ? ਜੇ ਮੈਂ ਪਿੱਛਾ ਨਾ ਕਰਦਾ ਤਾਂ ਤੁਸੀਂ ਇਨ੍ਹਾਂ ਸਿੰਧੇ ਸਾਦੇ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ। ਤੁਸੀਂ ਤਾਂ ਮਹਾਰਾਜ ਦੇ ਦਿਲ ਦੇ ਸੱਤ ਸਮੁੰਦਰ ਵਿਚ ਗੁੱਸੇ ਦਾ ਜਵਾਰਭਾਟਾ ਪੈਦਾ ਕਰਦੇ ਹੋ।"

"ਤੂੰ ਠੀਕ ਕਹਿੰਦਾ ਹੈ ਤੈਨਾਲੀ ਰਾਮ। ਬੇਵਕੂਫਾਂ ਦਾ ਸਾਥ ਹਮੇਸ਼ਾ ਦੁੱਖ ਦਿੰਦਾ ਹੈ। ਭਵਿੱਖ ਵਿਚ ਮੈਂ ਕਿਸੇ ਨਾਲ ਨਹੀਂ ਜਾਵਾਂਗਾ। ਤੇਰੇ ਬਿਨਾਂ ਕਿਸੇ ਹੋਰ ਨੂੰ ਨਾਲ ਨਹੀਂ ਰੱਖਾਂਗਾ।”

ਉਨ੍ਹਾਂ ਸਾਰਿਆਂ ਦੀ ਆਪਸੀ ਗੱਲਬਾਤ ਦਾ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਝੌਪੜੀ ਵਿਚ ਮਹਾਰਾਜ ਆਪ ਪਧਾਰੇ ਹਨ ਅਤੇ ਭੇਸ ਵਟਾ ਕੇ ਪਹਿਲਾਂ ਤੋਂ ਹੀ ਉਹ ਵਿਚਾਲੇ ਬੈਠਾ ਬੰਦਾ ਤੈਨਾਲੀ ਰਾਮ ਹੈ। ਉਹ ਇਨ੍ਹਾਂ ਦੇ ਸਵਾਗਤ ਲਈ ਦੌੜੇ। ਕੋਈ ਮੰਜੀ ਚੂਕ ਲਿਆਇਆ ਤੇ ਕੋਈ ਗੰਨੇ ਦਾ ਤਾਜਾ ਰਸ ਕੱਢ ਕੇ ਲੈ ਆਇਆ। ਪਿੰਡ ਵਾਲਿਆਂ ਨੇ ਬੜੇ ਦਿਲ ਨਾਲ ਆਪਣੇ ਮਹਿਮਾਨਾਂ ਦੀ ਪ੍ਰਾਹੁਣਚਾਰੀ ਕੀਤੀ। ਉਨ੍ਹਾਂ ਦੀ ਆਉ ਭਗਤ ਕੀਤੀ।

ਰਾਜਾ ਇਨ੍ਹਾਂ ਪਿੰਡ ਵਾਸੀਆਂ ਦਾ ਪਿਆਰ ਦੇਖ ਕੇ ਖੁਸ਼ ਹੋਏ ਅਤੇ ਤੈਨਾਲੀ ਰਾਮ ਦੀ ਸੱਟ ਖਾਧੇ-ਦਰਬਾਰੀ ਮੂੰਹ ਲਟਕਾਈ ਜ਼ਮੀਨ ਕੁਰੇਦਣ ਲੱਗੇ। ਡੈਨਾਲੀ ਰਾਮ ਇਕ ਪਾਸੇ ਬੈਠਾ ਮੁਸਕਰਾ ਰਿਹਾ ਸੀ।


Post a Comment

0 Comments