ਗੁਆਂਢੀ ਰਾਜਾ
Guandi Raja
ਵਿਜੈਨਗਰ ਰਾਜ ਦਾ ਆਪਣੇ ਗੁਆਂਢੀ ਰਾਜ ਨਾਲ ਝਗੜਾ ਚਲ ਰਿਹਾ ਸੀ। ਤੈਨਾਲੀ ਰਾਮ ਦੇ ਵਿਰੋਧੀਆਂ ਨੂੰ ਤੈਨਾਲੀ ਰਾਮ ਦੇ ਖਿਲਾਫ਼ ਰਾਜਾ ਕ੍ਰਿਸ਼ਨਦੇਵ ਰਾਇ ਨੂੰ ਭੜਕਾਉਣ ਦਾ ਇਹ ਬੜਾ ਚੰਗਾ ਮੌਕਾ ਲੱਗਾ।
ਇਕ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਆਪਣੇ ਬਗੀਚੇ ਵਿਚ ਇਕੱਲਾ ਬੈਠਾ ਗੁਆਂਢੀ ਰਾਜ ਦੀ ਸਮੱਸਿਆ ਬਾਰੇ ਸੋਚ ਰਿਹਾ ਸੀ ਕਿ ਇਕ ਦਰਬਾਰੀ ਉਨ੍ਹਾਂ ਕੋਲ ਪਹੁੰਚਿਆ ਅਤੇ ਬੜੀ ਚਲਾਕੀ ਨਾਲ ਇਧਰ-ਉਧਰ ਝਾਕਦਿਆਂ ਰਾਜੇ ਦੇ ਕੰਨ ਵਿਚ ਕਿਹਾ, 'ਮਹਾਰਾਜ ਤੁਸੀਂ ਸੁਣਿਆ ਹੈ ?"
"ਨਹੀ ਤੇ.. ਕੀ ਹੋਇਆ ?" ਰਾਜਾ ਹੈਰਾਨ ਹੋਇਆ।
ਮਹਾਰਾਜ ਮੁਆਫ਼ ਕਰਨਾ। ਪਹਿਲਾਂ ਜਾਨ ਬਖਸਣ ਦਾ ਬਚਨ ਦੇਣ ਤਾਂ ਕੁਝ ਕਹਾਂ।
"ਜੋ ਵੀ ਕਹਿਣਾ ਹੈ ਬਿਨਾਂ ਕਿਸੇ ਸੰਕੋਚ ਤੋਂ ਕਹੇ, ਡਰਨ ਦੀ ਕੋਈ ਗੱਲ ਨਹੀਂ। ਰਾਜੇ ਨੇ ਦਰਬਾਰੀ ਨੂੰ ਨਿਮਰਤਾ ਦਾ ਦਾਨ ਦਿੰਦਿਆਂ ਕਿਹਾ।
"ਮਹਾਰਾਜ ਤੈਨਾਲੀ ਰਾਮ ਗੁਆਂਢੀ ਰਾਜੇ ਨਾਲ ਮਿਲਿਆ ਹੋਇਆ ਹੈ। ਉਹ ਸਾਡੇ ਗੁਆਂਢੀ ਰਾਜੇ ਨਾਲ ਸਾਡੇ ਸੰਬੰਧ ਵਿਗਾੜਨੇ ਚਾਹੁੰਦਾ ਹੈ।
ਕੀ ਕਹਿੰਦੇ ਹੋ ? ਰਾਜਾ ਗਰਜਦਿਆਂ ਬੋਲਿਆ।
ਮੈਂ ਤਾਂ ਪਹਿਲਾਂ ਹੀ ਸਮਝ ਗਿਆ ਸਾਂ ਮਹਾਰਾਜ। ਤੈਨਾਲੀ ਰਾਮ ਨੇ ਤੁਹਾਡੇ ਉਪਰ ਐਸਾ ਜਾਦੂ ਕੀਤਾ ਹੈ ਕਿ ਤੁਸੀਂ ਉਸ ਦੀ ਸ਼ਿਕਾਇਤ ਸੁਣ ਹੀ ਨਹੀਂ ਸਕਦੇ, ਜਾਂ ਫਿਰ ਇਉ ਕਹੋ ਕਿ ਤੈਨਾਲੀ ਰਾਮ ਦੀ ਸ਼ਿਕਾਇਤ ਤੁਹਾਡੇ ਕੰਨਾਂ ਤੋਂ ਸਹੀ ਨਹੀਂ ਜਾਂਦੀ।
"ਤੈਨਾਲੀ ਰਾਮ ਰਾਜ ਦਾ ਸੱਚਾ ਵਫ਼ਾਦਾਰ ਹੈ। ਉਹ ਕਦੀ ਵੀ ਰਾਜ ਪੋਹ ਨਹੀਂ ਕਰ ਸਕਦਾ। ਤੁਹਾਨੂੰ ਕਿਧਰੋ ਗਲਤ ਖ਼ਬਰ ਮਿਲੀ ਹੈ। ਰਾਜੇ ਨੇ ਉਸ ਦਰਬਾਰੀ ਨੂੰ ਕਿਹਾ।
"ਮਹਾਰਾਜ ਤੁਹਾਨੂੰ ਜਿੰਨਾ ਭਰੋਸਾ ਤੈਨਾਲੀ ਰਾਮ ਦੀ ਸਚਾਈ ਉਪਰ ਹੈ ਉਸ ਤੋਂ ਵੱਧ ਵਿਸ਼ਵਾਸ ਮੈਨੂੰ ਆਪਣੀ ਇਸ ਜਾਣਕਾਰੀ ਉਪਰ ਹੈ। ਪੂਰੀ ਤਰ੍ਹਾਂ ਜਾਂਚ-ਪਰਖ ਕਰਕੇ ਹੀ ਮੈਂ ਤੁਹਾਨੂੰ ਇਹ ਖ਼ਬਰ ਦਿੱਤੀ ਹੈ।
ਜਦੋਂ ਉਸ ਦਰਬਾਰੀ ਨੇ ਬੜਾ ਜ਼ੋਰ ਦੇ ਕੇ ਆਪਣੀ ਗੱਲ ਕਹੀ ਤਾਂ ਰਾਜੇ ਨੂੰ ਸੋਚਣ ਲਈ ਮਜ਼ਬੂਰ ਹੋਣਾ ਪਿਆ।
ਰਾਜੇ ਨੇ ਕਿਹਾ, "ਠੀਕ ਹੈ। ਮੈਂ ਇਸ ਬਾਰੇ ਪੜਤਾਲ ਕਰਾਂਗਾ ਤੇ ਜੇ ਤੈਨਾਲੀ ਰਾਮ ਦੋਸ਼ੀ ਨਿਕਲਿਆ ਤਾਂ ਉਸ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇਗੀ।”
ਰਾਜੇ ਦੀ ਇਸ ਗੱਲ ਤੋਂ ਖੁਸ਼ ਹੋ ਕੇ ਦਰਬਾਰੀ ਆਪਣੇ ਘਰ ਚਲਾ ਗਿਆ।
ਦੂਜੇ ਦਿਨ ਕ੍ਰਿਸ਼ਨਦੇਵ ਰਾਇ ਨੇ ਤੈਨਾਲੀ ਰਾਮ ਨੂੰ ਇਕੱਲ ਵਿਚ ਬੁਲਾਇਆ ਅਤੇ ਕਿਹਾ, "ਤੈਨਾਲੀ ਰਾਮ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੂੰ ਸਾਡੇ ਗੁਆਂਢੀ ਰਾਜੇ ਨਾਲ ਮਿਲ ਕੇ ਸਾਡੇ ਵਿਜੈਨਗਰ ਦੇ ਰਾਜ ਨੂੰ ਉਸ ਅਧੀਨ ਕਰਨਾ ਚਾਹੁੰਦਾ ਹੈ।”
ਤੈਨਾਲੀ ਰਾਮ ਨੇ ਜਦੋਂ ਆਪਣੇ ਉਪਰ ਲੱਗਾ ਇਹ ਦੋਸ਼ ਸੁਣਿਆ ਤਾਂ ਉਹ ਸਿਰ ਤੋਂ ਪੈਰਾਂ ਤਕ ਕੰਬ ਗਿਆ। ਉਹ ਰਾਜੇ ਨੂੰ ਇਸ ਗੱਲ ਦਾ ਕੀ ਜਵਾਬ ਦਵੇ ? ਉਸ ਨੂੰ ਇਕਦਮ ਕੁਝ ਵੀ ਨਹੀਂ ਸੀ ਸੁਝ ਰਿਹਾ।
ਰਾਜੇ ਨੇ ਜਦੋਂ ਤੈਨਾਲੀ ਰਾਮ ਨੂੰ ਚੁੱਪ ਦੇਖਿਆ ਤਾਂ ਉਹ ਗੁੱਸੇ ਨਾਲ ਭੜਕ ਪਿਆ ਤੇ ਬੋਲਿਆ, "ਤਾਂ ਤੇਰੀ ਚੁੱਪੀ ਦਾ ਇਹੀ ਅਰਥ ਲਗਾਇਆ ਜਾਵੇ ਕਿ ਤੁਸੀ ਆਪਣਾ ਦੋਸ਼ ਮੰਨਦੇ ਹੋ ?
ਇਹ ਸੁਣ ਕੇ ਤੈਨਾਲੀ ਰਾਮ ਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗੇ। ਉਹ ਖੋਲਿਆ -"ਮਹਾਰਾਜ ਦੀ ਗੱਲ ਕਟਣ ਦੀ ਜੁਰਅਤ ਨਾ ਤਾਂ ਮੈਂ ਅੱਜ ਤਕ ਕੀਤੀ ਹੈ ਤੇ ਨਾ ਹੀ ਭਵਿੱਖ ਵਿਚ ਕਦੀ ਕਰਾਂਗਾ।
ਰਾਜਾ ਤਾਂ ਗੁੱਸੇ ਨਾਲ ਭਰਿਆ ਪਿਆ ਸੀ। ਤੈਨਾਲੀ ਰਾਮ ਦੇ ਇਸ ਜਵਾਬ ਨਾਲ ਉਹ ਹੋਰ ਵੀ ਭੜਕ ਪਿਆ ਤੇ ਕਹਿਣ ਲੱਗਾ, "ਤੇ ਜਿਸ ਗੁਆਂਢੀ ਰਾਜੇ ਨਾਲ ਗੱਠਜੋੜ ਕੀਤੀ ਹੈ ਹੁਣ ਉਸ ਦੇ ਰਾਜ ਵਿਚ ਜਾ ਕੇ ਰਹਿ, ਮੇਰਾ ਰਾਜ ਕੌਲ਼ ਹੀ ਛੱਡ ਦੇਵੀ।
"ਐਨੇ ਵੱਡੇ ਜੁਰਮ ਦੀ ਐਨੀ ਛੋਟੀ ਸਜ਼ਾ?" ਤੈਨਾਲੀ ਰਾਮ ਨੇ ਰਾਜੇ ਨੂੰ ਕਿਹਾ।
"ਤੁਹਾਡੀ ਹੁਣ ਤਕ ਦੀ ਸੇਵਾ, ਮੇਰੀ ਤੁਹਾਡੇ ਨਾਲ ਦੋਸਤੀ ਅਤੇ ਤੁਹਾਡੇ ਅਹੁਦੇ ਨੂੰ ਦੇਖਦਿਆਂ ਮੈਂ ਤੁਹਾਨੂੰ ਇਹੀ ਸਜ਼ਾ ਦੇਣੀ ਯੋਗ ਸਮਝਦਾ ਹਾਂ। ਜੇ ਇਹੀ ਜੁਰਮ ਕਿਸੇ ਹੋਰ ਨੇ ਕੀਤਾ ਹੁੰਦਾ ਤਾਂ ਮੈਂ ਉਸ ਦੀ ਬੋਟੀ-ਬੋਟੀ ਕਰਵਾ ਦਿੰਦਾ। ਰਾਜੇ ਨੇ ਗੁੱਸੇ ਵਿਚ ਉਬਲਦਿਆਂ ਕਿਹਾ।
ਤੈਨਾਲੀ ਰਾਮ ਨੇ ਰਾਜੇ ਦਾ ਫੈਸਲਾ ਸੁਣਿਆ ਤੇ ਇਕ ਵੀ ਸ਼ਬਦ ਸਫਾਈ ਲਈ ਨਾ ਕਿਹਾ। ਵਿਚਾਰਾ ਬਿਨਾਂ ਕੁਝ ਖੋਲੇ ਸਿਰ ਝੁਕਾ ਕੇ ਰਾਜੇ ਦੇ ਸਾਹਮਣਿਉਂ ਚਲਾ ਗਿਆ।
ਦੂਜੇ ਦਿਨ ਜਦੋਂ ਤੈਨਾਲੀ ਰਾਮ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਤੈਨਾਲੀ ਰਾਮ ਰਾਜ ਛੱਡ ਕੇ ਚਲਾ ਗਿਆ ਹੈ ਤਾਂ ਉਨ੍ਹਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹ ਸਾਰੇ ਰਾਜੇ ਉਪਰ ਆਪਣਾ ਪ੍ਰਭਾਵ ਪਾਉਣ ਬਾਰੇ ਸੋਚਣ ਲੱਗੇ ਅਤੇ ਆਪਣੀ ਤਰੱਕੀ ਦੇ ਮਨਸੂਬੇ ਬਣਾਉਣ ਲੱਗੇ।
ਤੈਨਾਲੀ ਰਾਮ ਵਿਜੈਨਗਰ ਰਾਜ ਦੇ ਦੁਸ਼ਮਣ ਰਾਜ ਦੀ ਰਾਜਧਾਨੀ ਪਹੁੰਚਿਆ ਅਤੇ ਉਥੋਂ ਦੇ ਰਾਜੇ ਨੂੰ ਮਿਲਿਆ। ਉਸ ਨੇ ਉਸ ਰਾਜੇ ਦੇ ਗੁਣਾਂ ਦਾ ਵਰਣਨ ਉਸ ਨੂੰ ਕਵਿਤਾ ਦੇ ਰੂਪ ਵਿਚ ਸੁਣਾਇਆ।
ਰਾਜਾ ਆਪਣੀ ਵਡਿਆਈ ਸੁਣ ਕੇ ਝੂਮਣ ਲੱਗਾ। ਉਸ ਨੇ ਤੈਨਾਲੀ ਰਾਮ ਤੋਂ ਉਸ ਦੀ ਜਾਣਕਾਰੀ ਪੁੱਛੀ।
ਤੈਨਾਲੀ ਰਾਮ ਨੇ ਆਪਣੀ ਜਾਣਕਾਰੀ ਦੇਂਦਿਆਂ ਕਿਹਾ, “ਮੈਂ ਵਿਜੈਨਗਰ ਦੇ ਰਾਜਾ ਕ੍ਰਿਸ਼ਨਦੇਵ ਰਾਇ ਦਾ ਨਿੱਜੀ ਸਕੱਤਰ ਤੈਨਾਲੀ ਰਾਮ ਹਾਂ।"
ਉਸ ਰਾਜੇ ਨੇ ਤੈਨਾਲੀ ਰਾਮ ਦੀ ਪ੍ਰਸੰਸਾ ਤਾਂ ਪਹਿਲਾਂ ਹੀ ਸੁਣੀ ਹੋਈ ਸੀ ਪਰ ਉਸ ਨੂੰ ਮਿਲਣ ਦਾ ਇਹ ਪਹਿਲਾ ਮੌਕਾ ਸੀ। ਉਸ ਰਾਜੇ ਨੇ ਤੈਨਾਲੀ ਰਾਮ ਦਾ ਦਿਲੋਂ ਸਵਾਗਤ ਕੀਤਾ।
ਤੈਨਾਲੀ ਰਾਮ ਨੇ ਇਸ ਸਵਾਗਤ ਲਈ ਰਾਜੇ ਦਾ ਧੰਨਵਾਦ ਕੀਤਾ।
ਰਾਜਾ ਕਹਿਣ ਲੱਗਾ, “ਤੈਨਾਲੀ ਰਾਮ, ਰਾਜਾ ਕ੍ਰਿਸ਼ਨਦੇਵ ਰਾਇ ਸਾਨੂੰ ਆਪਣਾ ਦੁਸ਼ਮਣ ਮੰਨਦਾ ਹੈ, ਫਿਰ ਵੀ ਤੁਸੀਂ ਸਾਡੇ ਦਰਬਾਰ ਵਿਚ ਕਿਵੇਂ ਨਿਡਰ ਹੋ ਕੇ ਆ ਗਏ ? ਤੁਸੀ ਤਾਂ ਰਾਜਾ ਕਿਸ਼ਨਦੇਵ ਰਾਇ ਦੇ ਨਿੱਜੀ ਸਕੱਤਰ ਹੋ। ਇਥੇ ਦੁਸ਼ਮਣ ਦੇ ਰਾਜ ਵਿਚ ਤੁਹਾਡੇ ਨਾਲ ਕੋਈ ਵੀ ਅਣਹੋਣੀ ਹੋ ਸਕਦੀ ਹੈ।
ਹਾਲਾਂ ਕਿ ਰਾਜੇ ਨੇ ਸੱਚ ਕਿਹਾ ਸੀ ਪਰ ਫਿਰ ਵੀ ਤੈਨਾਲੀ ਰਾਮ ਨੇ ਮੁਸਕਰਾ ਕੇ ਕਿਹਾ, "ਰਾਜਾ ਜੀ, ਤੁਸੀਂ ਵਿਦਵਾਨ ਹੋ, ਤੁਹਾਡੇ ਕੋਲ ਅਸੀਮ ਤਾਕਤ ਹੈ। ਤੁਸੀਂ ਚੰਗੇ ਪ੍ਰਸ਼ਾਸਕ ਹੋ ਤੇ ਪਰਜਾ ਦਾ ਭਲਾ ਚਾਹੁਣ ਵਾਲੇ ਹੋ। ਬਿਲਕੁਲ ਇਹੋ ਹੀ ਗੁਣ ਸਾਡੇ ਰਾਜੇ ਵਿਚ ਵੀ ਹਨ। ਉਹ ਤੁਹਾਨੂੰ ਆਪਣਾ ਦੁਸ਼ਮਣ ਨਹੀਂ ਸਗੋਂ ਦੋਸਤ ਮੰਨਦੇ ਹਨ। ਤੁਹਾਡੇ ਇਸੇ ਭਰਮ ਨੂੰ ਦੂਰ ਕਰਨ ਲਈ ਮਹਾਰਾਜ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
"ਹੈ। ਮਹਾਰਾਜ ਸਾਡੇ ਦੁਸ਼ਮਣ ਨਹੀਂ, ਸਗੋਂ ਦੋਸਤ ਹਨ।" ਰਾਜਾ ਹੈਰਾਨੀ ਨਾਲ ਕਹਿਣ ਲੱਗਾ, "ਪਰ ਸਾਡੇ ਜਸੂਸਾਂ ਨੇ ਤਾਂ ਸਾਨੂੰ ਇਹ ਖ਼ਬਰ ਦਿੱਤੀ ਸੀ ਕਿ ਰਾਜਾ ਕ੍ਰਿਸ਼ਨਦੇਵ ਰਾਇ ਸਾਡੇ ਰਾਜ ਉਪਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ।” “ਹਾਂ ਰਾਜਨ! ਸਾਡੇ ਜਸੂਸਾਂ ਨੇ ਵੀ ਸਾਡੇ ਰਾਜੇ ਨੂੰ ਇਹੀ ਗੱਲ ਤੁਹਾਡੇ ਲਈ ਵੀ ਕਹੀ ਸੀ। ਤਾਂ ਹੀ ਤੁਹਾਡੇ ਮਹਾਰਾਜ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਲੜਾਈ ਕਦੀ ਵੀ ਕਿਸੇ ਵਾਸਤੇ ਫਾਇਦੇਮੰਦ ਨਹੀਂ ਹੁੰਦੀ। ਕੀ ਇਹ ਤੁਹਾਡੇ ਵਰਗੇ ਦੇ ਵਿਦਵਾਨ ਰਾਜਿਆਂ ਲਈ ਫਾਇਦੇਮੰਦ ਹੋਵੇਗੀ ?" ਤੈਨਾਲੀ ਰਾਮ ਨੇ ਕਿਹਾ।
ਉਸ ਰਾਜੇ ਉਪਰ ਤੈਨਾਲੀ ਰਾਮ ਦੀਆਂ ਗੱਲਾਂ ਦਾ ਪ੍ਰਭਾਵ ਪਿਆ। ਉਹ ਕਹਿਣ ਲੱਗਾ, "ਲੜਾਈ ਤਾਂ ਮੈਂ ਵੀ ਨਹੀਂ ਚਾਹੁੰਦਾ ਪਰ ਇਹ ਗੱਲ ਸਾਬਤ ਕਿਵੇਂ ਹੋਵੇ ਕਿ ਰਾਜਾ ਕਿਸ਼ਨਦੇਵ ਰਾਇ ਸੱਚੇ ਦਿਲੋਂ ਸੁਲਾ-ਸਫਾਈ ਦੇ ਹੱਕ ਵਿਚ ਹਨ ?
ਤੁਸੀਂ ਕੱਲ੍ਹ ਹੀ ਆਪਣੀ ਸੰਧੀ ਤੇ ਤੋਹਫ਼ੇ ਭੇਜ ਕੇ ਆਪਣਾ ਇਕ ਦੂਤ ਵਿਜੈਨਗਰ ਭੇਜ ਦਿਉ। ਉਸ ਦੂਤ ਨੂੰ ਮੈਂ ਵੀ ਆਪਣੀ ਇਕ ਚਿੱਠੀ ਦਿਆਂਗਾ। ਜੇ ਮਹਾਰਾਜ ਤੁਹਾਡੇ ਤੋਹਫ਼ੇ ਸਵੀਕਾਰ ਕਰ ਲੈਣ ਤਾਂ ਦੋਸਤੀ ਸਮਝੀ ਜਾਵੇ ਅਤੇ ਜੇ ਉਹ ਤੇਹਲੋਂ ਵਾਪਸ ਭੇਜ ਦੇਣ ਤਾਂ ਜੋ ਸਜ਼ਾ ਚਾਹੇ ਮੈਨੂੰ ਦੇ ਦੇਣਾ।
ਪਰ ਇਹ ਤਾਂ ਮੇਰੇ ਵਲੋਂ ਸਮਝੌਤੇ ਦਾ ਸੁਨੇਹਾ ਹੈ। ਇਹ ਤਾਂ ਮੇਰੀ ਬੇਇਜ਼ਤੀ ਸਮਝੀ ਜਾਵੇਗੀ। ਰਾਜੇ ਨੇ ਕਿਹਾ।
"ਪਰ ਸਮਝੌਤੇ ਦਾ ਪ੍ਰਸਤਾਵ ਲੈ ਕੇ ਤਾਂ ਮੈਂ ਤੁਹਾਡੇ ਦਰਬਾਰ ਵਿਚ ਹਾਜ਼ਰ ਹੋਇਆ ਹਾਂ। ਪਹਿਲ ਤਾਂ ਸਾਡੇ ਰਾਜ ਵਲੋਂ ਹੀ ਹੈ।
ਇਹ ਗੱਲ ਰਾਜੇ ਨੂੰ ਸਮਝ ਆ ਗਈ।
ਉਸ ਨੇ ਦੂਜੇ ਹੀ ਦਿਨ ਆਪਣਾ ਇਕ ਦੁਤ ਕੁਝ ਤੋਹਫੇ ਦੇ ਕੇ ਵਿਜੈਨਗਰ ਭੇਜ ਦਿੱਤਾ।
ਉਧਰ ਕ੍ਰਿਸ਼ਨਦੇਵ ਰਾਇ ਨੂੰ ਵੀ ਪਤਾ ਲੱਗ ਗਿਆ ਸੀ ਕਿ ਤੈਨਾਲੀ ਰਾਮ ਬੇਕਸੂਰ ਹੈ। ਉਸ ਦੇ ਖਿਲਾਫ਼ ਦਰਬਾਰੀਆਂ ਨੇ ਮਿਲ ਕੇ ਬੂਠੀ ਚਾਲ ਚਲੀ ਸੀ।
ਇਧਰ ਜਿਉਂ ਹੀ ਦੁਸ਼ਮਣ ਰਾਜੇ ਦਾ ਦੂਤ ਕੀਮਤੀ ਤੋਹਫੇ ਲੈ ਕੇ ਰਾਜਾ ਕ੍ਰਿਸ਼ਨਦੇਵ ਰਾਇ ਕੋਲ ਪਹੁੰਚਿਆ ਤਾਂ ਰਾਜਾ ਬੜਾ ਖੁਸ਼ ਹੋਇਆ।
ਉਨ੍ਹਾਂ ਨੇ ਦਿਲ ਵਿਚ ਤੈਨਾਲੀ ਰਾਮ ਦੀ ਅਕਲਮੰਦੀ ਦੀ ਵਡਿਆਈ ਕੀਤੀ ਅਤੇ ਉਸ ਦੂਤ ਦੇ ਨਾਲ ਹੀ ਆਪਣਾ ਮੰਤਰੀ ਵੀ ਉਸ ਰਾਜੇ ਲਈ ਤੋਹਫੇ ਦੇ ਕੇ ਭੇਜਿਆ। ਰਾਜਾ ਕ੍ਰਿਸ਼ਨਦੇਵ ਰਾਇ ਨੇ ਆਪਣੇ ਵਲੋਂ ਇਕ ਖਾਸ ਚਿੱਠੀ ਵੀ ਉਸ ਰਾਜੇ ਦੇ ਨਾਂ ਲਿਖੀ ਕਿ ਤੈਨਾਲੀ ਰਾਮ ਨੂੰ ਇਕਦਮ ਵਾਪਸ ਭੇਜ ਦਿੱਤਾ ਜਾਵੇ।
ਜਦੋਂ ਤੈਨਾਲੀ ਰਾਮ ਵਾਪਸ ਵਿਜੈਨਗਰ ਪਹੁੰਚਿਆ ਤਾਂ ਰਾਜਾ ਕਿਸ਼ਨਦੇਵ ਰਾਇ ਨੇ ਉਸ ਦਾ ਖ਼ਾਸ ਸੁਆਗਤ ਕੀਤਾ ਅਤੇ ਉਸ ਨੂੰ ਬੜੇ ਇਨਾਮ ਦਿੱਤੇ।
ਜਿਨ੍ਹਾਂ ਦਰਬਾਰੀਆਂ ਨੇ ਤੈਨਾਲੀ ਰਾਮ ਦੇ ਵਿਰੁੱਧ ਸਾਜ਼ਿਸ਼ ਕੀਤੀ ਸੀ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਏ।
0 Comments