ਆਖਰੀ ਇੱਛਾ
Aakhri Iccha
ਵਿਜੈਨਗਰ ਦੇ ਬ੍ਰਾਹਮਣ ਬੜੇ ਹੀ ਲਾਲਚੀ ਸਨ। ਉਹ ਹਮੇਸ਼ਾ ਕਿਸੇ ਨਾ ਕਿਸੇ ਬਹਾਨੇ ਰਾਜੇ ਤੋਂ ਪੈਸੇ ਵਸੂਲਦੇ ਰਹਿੰਦੇ ਸਨ। ਰਾਜੇ ਦੀ ਖੁਲ੍ਹਦਿਲੀ ਦਾ ਫ਼ਾਇਦਾ ਉਠਾਉਣਾ ਉਨ੍ਹਾਂ ਦਾ ਸਭ ਤੋਂ ਵੱਡਾ ਫਰਜ਼ ਸੀ। ਇਕ ਦਿਨ ਰਾਜਾ ਕਿਸ਼ਨਦੇਵ ਰਾਇ ਨੇ ਉਨ੍ਹਾਂ ਨੂੰ ਕਿਹਾ, "ਮਰਨ ਵੇਲੇ ਮੇਰੀ ਮਾਂ ਨੇ ਅੰਬ ਖਾਣ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਉਹ ਉਸ ਵੇਲੇ ਪੂਰੀ ਨਾ ਹੋ ਸਕੀ। ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਹੁਣ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
ਮਹਾਰਾਜ ਜੇ ਤੁਸੀਂ ਇਕ ਸੌ ਅੱਠ ਬ੍ਰਾਹਮਣਾਂ ਨੂੰ ਸੋਨੇ ਦਾ ਇਕ ਇਕ ਅਂਬ ਭੇਟ ਕਰੋ। ਤਾਂ ਤੁਹਾਡੀ ਮਾਂ ਦੀ ਆਤਮਾ ਨੂੰ ਜ਼ਰੂਰ ਸ਼ਾਂਤੀ ਮਿਲੇਗੀ। ਬ੍ਰਾਹਮਣਾਂ ਨੂੰ ਦਿੱਤਾ ਦਾਨ ਮਰਨ ਵਾਲੇ ਦੀ ਆਤਮਾ ਨੂੰ ਆਪਣੇ ਆਪ ਪਹੁੰਚ ਜਾਂਦਾ ਹੈ। ਬ੍ਰਾਹਮਣਾਂ ਨੇ ਕਿਹਾ।
ਰਾਜਾ ਕ੍ਰਿਸ਼ਨਦੇਵ ਰਾਇ ਨੇ ਸੋਨੇ ਦੇ ਇਕ ਸੌ ਅੱਠ ਅੰਬ ਦਾਨ ਕਰ ਦਿੱਤੇ। ਬਾਹਮਣਾਂ ਦੀ ਮੌਜ ਹੋ ਗਈ।
ਤੈਨਾਲੀ ਰਾਮ ਨੂੰ ਬ੍ਰਾਹਮਣਾਂ ਦੇ ਇਸ ਲਾਲਚ ਦਾ ਪਤਾ ਲੱਗਾ ਤਾਂ ਬੜਾ ਗੁੱਸਾ ਆਇਆ। ਉਹ ਉਨ੍ਹਾਂ ਨੂੰ ਸਬਕ ਸਿਖਾਉਣ ਬਾਰੇ ਸੋਚਣ ਲੱਗਾ।
ਜਦੋਂ ਤੈਨਾਲੀ ਰਾਮ ਦੀ ਮਾਂ ਮਰੀ ਤਾਂ ਇਕ ਮਹੀਨੇ ਮਗਰੋਂ ਉਸ ਨੇ ਬਾਹਮਣਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਕਿ ਉਹ ਵੀ ਆਪਣੀ ਮਰ ਗਈ ਮਾਂ ਦੀ ਆਤਮਿਕ ਸ਼ਾਂਤੀ ਲਈ ਕੁਝ ਕਰਨਾ ਚਾਹੁੰਦਾ ਹੈ।
ਖਾਣ ਪੀਣ ਤੇ ਵਧੀਆ ਮਾਲ ਪ੍ਰਾਪਤ ਕਰਨ ਦੇ ਲਾਲਚ ਵਿਚ ਇਕ ਸੌ ਅੱਠ ਬਾਹਮਣ ਤੈਨਾਲੀ ਰਾਮ ਦੇ ਘਰ ਪਹੁੰਚੇ। ਜਦੋਂ ਸਾਰੇ ਆਸਣਾਂ ਉਪਰ ਬਹਿ ਗਏ ਤਾਂ ਤੈਨਾਲੀ ਰਾਮ ਨੇ ਦਰਵਾਜ਼ੇ ਬੰਦ ਕਰ ਲਏ ਅਤੇ ਆਪਣੇ ਨੌਕਰਾਂ ਨੂੰ ਕਿਹਾ ਕਿ, "ਜਾਵੋ, ਲੋਹੇ ਦੀਆਂ ਗਰਮ ਸਲਾਖਾਂ ਲੈ ਕੇ ਆਵੇ ਅਤੇ ਇਨ੍ਹਾਂ ਬਾਹਮਣਾਂ ਦੇ ਸਰੀਰ ਸਾੜੋ।"
ਬ੍ਰਾਹਮਣਾਂ ਨੇ ਸੁਣਿਆ ਤਾਂ ਚੀਕ-ਚਿਹਾੜਾ ਪੈ ਗਿਆ। ਸਾਰੇ ਉਠ ਕੇ ਬੂਹਿਆਂ ਵਲ ਦੋੜੇ ਪਰ ਨੌਕਰਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਇਕ-ਇਕ ਕਰਕੇ ਗਰਮ ਸਲਾਖਾਂ ਲਗਾਉਣ ਲੱਗੇ। ਗੱਲ ਰਾਜੇ ਤਕ ਪਹੁੰਚੀ। ਉਨ੍ਹਾਂ ਨੇ ਆਪ ਆ ਕੇ ਬ੍ਰਾਹਮਣਾਂ ਨੂੰ ਬਚਾਇਆ।
ਰਾਜੇ ਨੇ ਗੁੱਸੇ ਨਾਲ ਪੁੱਛਿਆ, "ਇਹ ਕੀ ਕੀਤਾ ਤੈਨਾਲੀ ਰਾਮ ?"
ਤੈਨਾਲੀ ਰਾਮ ਨੇ ਜਵਾਬ ਦਿੱਤਾ, “ਮਹਾਰਾਜ ਮੇਰੀ ਮਾਂ ਨੂੰ ਜੋੜਾਂ ਦੇ ਦਰਦਾਂ ਦੀ ਬਿਮਾਰੀ ਸੀ। ਮਰਨ ਵੇਲੇ ਉਸ ਨੂੰ ਬਹੁਤ ਪੀੜ ਹੋ ਰਹੀ ਸੀ। ਉਸ ਨੇ ਆਖਰੀ ਇੱਛਾ ਇਹ ਪ੍ਰਗਟਾਈ ਸੀ ਕਿ ਪੀੜ ਵਾਲੀ ਥਾਂ ਲੋਹੇ ਦੀਆਂ ਗਰਮ ਸੀਖਾਂ ਲਗਾਈਆਂ ਜਾਣ ਤਾਂ ਜੋ ਉਹ ਦਰਦ ਤੋਂ ਛੁਟਕਾਰਾ ਪਾ ਕੇ ਚੈਨ ਨਾਲ ਪ੍ਰਾਣ ਤਿਆਗੇ। ਉਸ ਵੇਲੇ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਕੀਤੀ ਜਾ ਸਕੀ ਸੀ। ਇਸੇ ਕਈ ਬ੍ਰਾਹਮਣਾਂ ਨੂੰ ਸਲਾਖਾਂ ਲਗਾਉਣੀਆਂ ਪਈਆਂ।“
ਰਾਜਾ ਹੱਸ ਪਿਆ। ਬ੍ਰਾਹਮਣਾਂ ਦੇ ਸਿਰ ਸ਼ਰਮ ਨਾਲ ਝੁਕ ਗਏ।
0 Comments