ਦਿਮਾਗ ਦੀ ਖੁਰਕ
Dimag di Khurak
ਦੁਸਹਿਰੇ ਦੇ ਦਿਨ ਰਾਜਾ ਕ੍ਰਿਸ਼ਨਦੇਵ ਰਾਇ ਦਾ ਖਾਸ ਦਰਬਾਰ ਲੱਗਦਾ ਸੀ ਜਿਸ ਵਿਚ ਵਿਦਵਾਨਾਂ ਤੇ ਕਲਾਕਾਰਾਂ ਦਾ ਸਨਮਾਨ ਕੀਤਾ ਜਾਂਦਾ ਸੀ ਅਤੇ ਇਨਾਮ ਵੀ ਦਿੱਤੇ ਜਾਂਦੇ ਸਨ। ਦੁਸਹਿਰੇ ਵਾਲੇ ਦਿਨ ਦਰਬਾਰ ਵਿਚ ਸ਼ਾਸਤਰਾਂ ਬਾਰੇ ਬਹਿਸ ਵੀ ਹੁੰਦੀ ਸੀ।
ਇਕ ਵਾਰੀ ਰਾਜਾ ਤੇ ਰਾਜਕੁਮਾਰੀ ਮੋਹਨਾਂਗੀ ਨੇ ਪ੍ਰਸਿੱਧ ਵਿਦਵਾਨ ਵੱਲਭਾਚਾਰੀਆ ਨੂੰ ਆਪਣੇ ਰਾਜ ਦੇ ਵਿਦਵਾਨਾਂ ਨਾਲ ਸ਼ਾਸਤਰਾਂ ਬਾਰੇ ਬਹਿਸ ਕਰਨ ਲਈ ਬੁਲਾਇਆ।
ਰਾਜ ਦੇ ਵਿਦਵਾਨਾਂ ਵਿਚ ਰਾਜਗੁਰੂ ਦੀ ਖਾਸ ਥਾਂ ਸੀ ਪਰ ਜਦੋਂ ਬਹਿਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਹਵਾ ਨਿਕਲ ਗਈ। ਭਲਾ ਵੱਲਭਾਚਾਰੀਆ ਜਿਹੇ ਵਿਦਵਾਨ ਨਾਲ ਰਾਜਗੁਰੂ ਦਾ ਕੀ ਮੁਕਾਬਲਾ ?
ਰਾਜਗੁਰੂ ਨੇ ਆਪਣਾ ਇਹ ਡਰ ਆਪਣੇ ਦੋਸਤ ਰੰਗਾਚਾਰੀ ਨਾਲ ਸਾਂਝਾ ਕੀਤਾ।
ਉਹ ਬੋਲਿਆ, 'ਮੈਨੂੰ ਲੱਗਦਾ ਹੈ ਕਿ ਇਹ ਰਾਜਕੁਮਾਰੀ ਮੋਹਨਾਂਗੀ ਦੀ ਚਾਲ ਹੈ। ਉਸ ਨੇ ਮੈਨੂੰ ਨੀਵਾਂ ਦਿਖਾਉਣ ਲਈ ਵੱਲਭਾਚਾਰੀਆ ਨੂੰ ਬਹਿਸ ਲਈ ਬੁਲਾਇਆ ਹੈ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੈਂ ਤੇ ਰਾਜ ਦੇ ਦੂਜੇ ਵਿਦਵਾਨ ਵੱਲਭਾਚਾਰੀਆ ਤੋਂ ਹਾਰ ਜਾਵਾਂਗੇ। ਉਨ੍ਹਾਂ ਨੂੰ ਹਰਾਉਣਾ ਮੇਰੇ ਵੱਸ ਦੀ ਗੱਲ ਨਹੀਂ। ਹੁਣ ਤਾਂ ਕੋਈ ਬਹਾਨਾ ਬਣਾ ਕੇ ਦਰਬਾਰ ਤੋਂ ਦੂਰ ਹੀ ਰਹਿਣਾ ਪਵੇਗਾ।"
ਰੰਗਾਚਾਰੀ ਨੇ ਕਿਹਾ, "ਇਹ ਤੁਸੀਂ ਮੇਰੇ ਉਪਰ ਛੱਡ ਦਿਉ। ਮੈਂ ਤੁਹਾਡੀ ਗੈਰਹਾਜ਼ਰੀ ਦਾ ਕੋਈ ਐਸਾ ਕਾਰਣ ਦੱਸਾਂਗਾ ਕਿ ਤੁਹਾਡੀ ਇਜ਼ਤ ਵਧੇ।"
"ਪਰ ਉਹ ਸ਼ੈਤਾਨ ਤੈਨਾਲੀ ਰਾਮ ਜੋ ਹੈ, ਉਹ ਕਿਧਰੇ ਸਾਰਾ ਗੁੜ ਗੋਬਰ ਨਾ ਕਰ ਦਵੇ।” ਰਾਜਗੁਰੂ ਨੇ ਕਿਹਾ।
"ਮੈਂ ਉਸ ਤੈਨਾਲੀ ਰਾਮ ਦੀ ਪੂਛ ਨੂੰ ਇਉਂ ਸਿੱਧਾ ਕਰਾਂਗਾ ਕਿ ਸਾਰੀ ਜ਼ਿੰਦਗੀ ਯਾਦ ਰੱਖੇਗਾ।” ਰੰਗਾਚਾਰੀ ਨੇ ਮੁੱਛਾਂ ਨੂੰ ਤਾਅ ਦੇਂਦਿਆਂ ਕਿਹਾ।
ਬਹਿਸ ਵਾਲੇ ਦਿਨ ਰਾਜਗੁਰੂ ਦਰਬਾਰ ਵਿਚ ਨਾ ਆਇਆ।
ਰੰਗਾਚਾਰੀ ਨੇ ਰਾਜੇ ਨੂੰ ਕਿਹਾ, “ਮਹਾਰਾਜ ਦਿਮਾਗ ਦੀ ਖੁਰਕ ਹੋਣ ਕਰਕੇ ਰਾਜਗੁਰੂ ਅੱਜ ਦਰਬਾਰ ਨਹੀਂ ਆਏ। ਇਹ ਬਿਮਾਰੀ ਬਹੁਤਾ ਸੋਚਣ ਕਰਕੇ ਹੁੰਦੀ ਹੈ।”
"ਦਿਮਾਗ ਦੀ ਖੁਰਕ ? ਇਸ ਬਿਮਾਰੀ ਦਾ ਨਾਂ ਮੈਂ ਅੱਜ ਪਹਿਲੀ ਵਾਰ ਸੁਣਿਆ ਹੈ। ਮੇਰਾ ਤਾਂ ਵਿਚਾਰ ਹੈ ਕਿ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੁੰਦੀ ਹੀ ਨਹੀਂ। ਰਾਜੇ ਨੇ ਕਿਹਾ।
"ਕਿਉਂ ਨਹੀਂ ਹੋ ਸਕਦੀ ਮਹਾਰਾਜ। ਮੈਨੂੰ ਵੀ ਜ਼ਿਆਦਾ ਪੜ੍ਹਨ ਕਾਰਣ ਅੱਖਾਂ ਦੀ ਖੁਰਕ ਹੋ ਗਈ ਹੈ।" ਤੈਨਾਲੀ ਰਾਮ ਨੇ ਕਿਹਾ।
"ਤੁਸੀ ਤੇ ਪੜ੍ਹਾਈ ? ਮੈਂ ਤਾਂ ਅੱਜ ਤਕ ਕਦੀ ਤੁਹਾਨੂੰ ਪੜ੍ਹਦਿਆਂ ਨਹੀਂ ਦੇਖਿਆ।" ਰਾਜੇ ਨੇ ਕਿਹਾ।
ਸਾਰੇ ਹੱਸ ਪਏ।
"ਕੀ ਕਦੀ ਰਾਜਗੁਰੂ ਨੂੰ ਮਹਾਰਾਜ ਨੇ ਸੋਚਦਿਆਂ ਦੇਖਿਆ ਹੈ ?" ਤੈਨਾਲੀ ਰਾਮ ਨੇ ਕਿਹਾ।
ਇਸ ਵਾਰੀ ਹੋਰ ਉਚੀ ਠਹਾਕਾ ਲੱਗਿਆ।
ਬੜੀ ਅਜੀਬ ਗੱਲ ਹੈ !" ਰਾਜੇ ਨੇ ਕਿਹਾ - "ਰਾਜਗੁਰੂ ਨੂੰ ਦਿਮਾਗ ਦੀ ਖੁਰਕ A Bਮਾਰੀ ਲੱਗ ਗਈ ਹੈ, ਜਦੋਂ ਕਿ ਸ਼ੰਕਰਾਚਾਰੀਆ, ਰਾਮਾਨੁਜਾਚਾਰੀਆ ਤੇ ਮਾਧਵਾਚਾਰੀਆ ਵਰਗੇ ਵਿਦਵਾਨਾਂ ਨੂੰ ਤਾਂ ਇਹ ਬਿਮਾਰੀ ਕਦੀ ਨਹੀਂ ਹੋਈ, ਹਾਲਾਂ ਕਿ ਉਨ੍ਹਾਂ ਨੂੰ ਇਸ ਤੋਂ ਵਧੇਰੇ ਵਿਚਾਰ ਤੇ ਚਿੰਤਨ ਕਰਨਾ ਪਿਆ ਸੀ, ਸੋਚਣਾ ਪਿਆ ਸੀ। ਤੈਨਾਲੀ ਰਾਮ ਵਰਗੇ
ਪੜਨ ਵਾਲਿਆਂ ਨੂੰ ਅੱਖ ਦੀ ਖੁਰਕ ਦੀ ਬਿਮਾਰੀ ਹੋ ਗਈ ਹੈ। ਜਦੋਂ ਕਿ ਵਧ ਪਤਨ ਵਾਲੇ ਦੂਜੇ ਵਿਦਵਾਨਾਂ ਨੂੰ ਇਹ ਕਦੀ ਨਹੀਂ ਹੋਈ।
“ਇਸ ਵਿਚ ਕੋਈ ਅਨੌਖੀ ਗੱਲ ਨਹੀਂ।" ਤੈਨਾਲੀ ਰਾਮ ਨੇ ਕਿਹਾ, "ਇਹ ਬਿਮਾਰੀ ਕਿਸੇ ਖਾਸ ਹੋਂਦ ਵਿਚ ਸੋਚਣ ਜਾਂ ਪੜ੍ਹਨ ਨਾਲ ਨਹੀਂ ਹੁੰਦੀ ਸਗੋਂ ਇਹ ਤਾਂ ਉਦੋਂ ਹੁੰਦੀ ਹੈ ਜਦੋਂ ਕੋਈ ਬੰਦਾ ਆਪਣੀ ਯੋਗਤਾ ਤੋਂ ਵਧ ਸੋਚਦਾ ਜਾਂ ਪਦਾ ਹੈ।
ਸਾਰਾ ਦਰਬਾਰ ਹਾਸੇ ਨਾਲ ਗੂੰਜਣ ਲੱਗਾ।
ਰਾਜਗੁਰੂ ਦਾ ਇਉਂ ਮਜ਼ਾਕ ਨਾ ਬਣਾਓ। ਆਖਿਰ ਉਹ ਵਿਦਵਾਨ ਬੰਦਾ ਹੈ। ਰੰਗਾਚਾਰੀ ਜੋ ਹੁਣ ਤਕ ਚੁੱਪ ਬੈਠਾ ਸੀ ਨੇ ਕਿਹਾ।
“ਕੁਝ ਲੋਕ ਆਪਣੀ ਨਜ਼ਰ ਵਿਚ ਵਧੇਰੇ ਵਿਦਵਾਨ ਹੁੰਦੇ ਹਨ, ਭਾਵੇਂ ਦੂਜੇ ਲੋਕ ਉਨ੍ਹਾਂ ਨੂੰ ਇਉਂ ਸਮਝਣ ਜਾਂ ਨਾਂ।" ਤੈਨਾਲੀ ਰਾਮ ਨੇ ਕਿਹਾ।
“ਉਹ ਬੜੀ ਛੇਤੀ ਦੂਜਿਆਂ ਦੇ ਦੋਸ਼ ਫੜ ਲੈਂਦੇ ਹਨ। ਖਿਝਦਿਆਂ ਰੰਗਾਚਾਰੀ ਬੋਲਿਆ।
"ਠੀਕ ਹੈ, ਪਰ ਵਿਚਾਰੇ ਰਾਜਗੁਰੂ ਨੂੰ ਆਪਣੇ ਦੋਸ਼ਾਂ ਦਾ ਬਿਲਕੁਲ ਗਿਆਨ ਨਹੀਂ ਹੈ। ਤੈਨਾਲੀ ਰਾਮ ਨੇ ਜਵਾਬ ਦਿੱਤਾ।
“ਮੈਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ।" ਰੰਗਾਚਾਰੀ ਨੇ ਕਿਹਾ।
"ਠੀਕ ਹੀ ਤਾਂ ਹੈ ਜੈਸੇ ਕੋ ਤੈਸਾ ਮਿਲੇ ਕਰ ਕਰ ਲੰਮੇ ਹਾਥ।" ਤੈਨਾਲੀ ਰਾਮ ਬੋਲਿਆ।
ਉਨ੍ਹਾਂ ਦਾ ਹਰ ਥਾਵੇਂ ਤੁਹਾਡੇ ਤੋਂ ਪਹਿਲਾਂ ਸਨਮਾਨ ਹੁੰਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਦਾ ਦਰਜਾ ਤੁਹਾਡੇ ਤੋਂ ਕਿਤੇ ਉੱਚਾ ਹੈ।" ਰੰਗਾਚਾਰੀ ਨੇ ਆਖਰੀ ਤੀਰ ਛੱਡਿਆ।
ਇਹ ਵੀ ਭਲੀ ਕਹੀ, ਤੁਸੀਂ।” ਤੈਨਾਲੀ ਰਾਮ ਨੇ ਕਿਹਾ, “ਅਸੀਂ ਆਪਣਾ ਮੂੰਹ ਧੋਣ ਤੋਂ ਪਹਿਲਾਂ ਹੱਥ-ਪੈਰ ਧੋਂਦੇ ਹਾਂ ਤਾਂ ਕੀ ਇਸ ਤਰ੍ਹਾਂ ਕਰਨ ਨਾਲ ਹੱਥਾਂ-ਪੈਰਾਂ ਦਾ ਦਰਜਾ ਮੂੰਹ ਤੋਂ ਉੱਚਾ ਹੋ ਜਾਂਦਾ ਹੈ ?"
ਦਰਬਾਰ ਵਿਚ ਇਸ ਵਾਰੀ ਜਿਹੜਾ ਹਾਸਾ ਗੁੰਜਿਆ ਉਹ ਬੜੀ ਦੇਰ ਤਕ ਗੂੰਜਦਾ ਹੀ ਰਿਹਾ।
0 Comments