Punjabi Moral Story “Dande di Karamat”, "ਡੰਡੇ ਦੀ ਕਰਾਮਾਤ" Tenali Rama Story for Students of Class 5, 6, 7, 8, 9, 10 in Punjabi Language.

ਡੰਡੇ ਦੀ ਕਰਾਮਾਤ 
Dande di Karamat



ਇਕ ਪਿੰਡ ਵਿਚ ਇਕ ਔਰਤ ਰਹਿੰਦੀ ਸੀ। ਉਹ ਹਰ ਰੋਜ਼ ਸ਼ਾਮੀ ਆਪਣੇ ਪਤੀ ਦੇ ਦਸ ਜੁੱਤੀਆਂ ਮਾਰਦੀ ਸੀ। ਇਸ ਔਰਤ ਦੀ ਇਕ ਧੀ ਵੀ ਸੀ। ਜਦੋਂ ਉਹ ਵਿਆਹੁਣ ਯੋਗ ਹੋਈ ਤਾਂ ਉਸ ਲਈ ਵਰ ਦੀ ਭਾਲ ਹੋਣ ਲੱਗੀ। ਕੁੜੀ ਸੋਹਣੀ ਸੀ ਪਰ ਲੋਕਾਂ ਨੂੰ ਡਰ ਸੀ ਕਿ ਉਹ ਵੀ ਮਾਂ ਵਾਂਗ ਜੁੱਤੀਆਂ ਮਾਰਨ ਦੇ ਮਾਮਲੇ ਵਿਚ ਮਾਂ ਦੀ ਨਕਲ ਨਾ ਕਰੇ। ਇਸ ਲਈ ਕੋਈ ਵੀ ਉਸ ਨਾਲ ਵਿਆਹ ਨਹੀਂ ਸੀ ਕਰਨਾ ਚਾਹੁੰਦਾ।

ਸ਼ਹਿਰ-ਸ਼ਹਿਰ ਤੇ ਪਿੰਡ-ਪਿੰਡ ਵਿਚ ਇਸ ਜੁੱਤੀਆਂ ਮਾਰਨ ਵਾਲੀ ਔਰਤ ਦੀ ਚਰਚਾ ਹੋ ਰਹੀ ਸੀ।

ਇਧਰ ਤੈਨਾਲੀ ਰਾਮ ਦੀ ਪ੍ਰਸਿੱਧੀ ਵੀ ਘੱਟ ਨਹੀਂ ਸੀ। ਉਸ ਦੇ ਦੁਸ਼ਮਣ ਉਸ ਨਾਲ ਵੈਰ ਰੱਖਦੇ ਸਨ। ਐਸੇ ਲੋਕਾਂ ਨੇ ਕਿਸੇ ਤਰੀਕੇ ਤੈਨਾਲੀ ਰਾਮ ਨੂੰ ਨੀਵਾਂ ਦਿਖਾਉਣ ਬਾਰੇ ਸੋਚਿਆ। ਤੈਨਾਲੀ ਰਾਮ ਦੇ ਰਿਸ਼ਤੇਦਾਰ ਵੀ ਉਸ ਤੋਂ ਬਹੁਤ ਸੜਦੇ ਸਨ। ਇਸ ਲਈ ਉਨ੍ਹਾਂ ਨੇ ਵੀ ਆਪਣੀ ਦੁਸ਼ਮਣੀ ਕੱਢਣ ਵਾਸਤੇ ਇਹ ਚੰਗਾ ਮੌਕਾ ਸਮਝਿਆ।

ਇਕ ਦਿਨ ਤੈਨਾਲੀ ਰਾਮ ਸਾਰੇ ਕੰਮਾਂ ਤੋਂ ਵਿਹਲਾ ਹੋ ਕੇ ਆਪਣੇ ਘਰ ਬੈਠਾ ਸੀ। ਉਸ ਵੇਲੇ ਇਕ ਪੁਰੋਹਿਤ ਉਸ ਨੂੰ ਮਿਲਣ ਆਇਆ। ਤੈਨਾਲੀ ਰਾਮ ਨੇ ਉਸ ਨੂੰ ਇਜ਼ਤ ਤੇ ਸਤਿਕਾਰ ਨਾਲ ਬਿਠਾਇਆ।

ਥੋੜੀ ਦੇਰ ਇਧਰ-ਉਧਰ ਦੀਆਂ ਗੱਲਾਂ ਕਰਨ ਮਗਰੋਂ ਪ੍ਰੋਹਿਤ ਨੇ ਕਿਹਾ, "ਉਹ ਰਮਾ ਬਾਈ ਜੋ ਆਪਣੇ ਪਤੀ ਵਿਸ਼ਨੂੰ ਸ਼ਰਮਾ ਨੂੰ ਹਰ ਰੋਜ਼ ਦਸ ਜੁੱਤੀਆਂ ਮਾਰਦੀ ਹੈ, ਉਸ ਨੂੰ ਤਾਂ ਤੁਸੀ ਜਾਣਦੇ ਹੀ ਹੋਵੋਗੇ। ਉਸ ਦੀ ਇਕ ਬੜੀ ਸੋਹਣੀ ਧੀ ਹੈ। ਉਸ ਨਾਲ ਕੋਈ ਵਿਆਹ ਨਹੀਂ ਕਰਦਾ ਕਿਉਂਕਿ ਸਾਰਿਆਂ ਨੂੰ ਇਹ ਡਰ ਹੈ ਕਿ ਉਸ ਦਾ ਮਾਂ ਵਾਲਾ ਆਚਰਣ ਨਾ ਹੋਵੇ। ਜੇ ਤੁਸੀਂ ਉਸ ਨਾਲ ਵਿਆਹ ਕਰ ਲਵੋ ਤਾਂ ਤੁਹਾਡੀ ਬੜੀ ਪ੍ਰਸ਼ੰਸਾ ਹੋਵੇਗੀ।”

ਠੀਕ ਹੈ ਪਰ ਮੇਰਾ ਇਕ ਵਿਆਹ ਹੋ ਗਿਆ ਹੈ ਅਤੇ ਦੂਜਾ ਕਰਨ ਦੀ ਮੇਰੀ ਇੱਛਾ ਨਹੀਂ ਹੈ। ਇਸ ਵਾਸਤੇ ਮੈਂ ਇਹ ਵਿਆਹ ਨਹੀਂ ਕਰ ਸਕਦਾ। ਪਰ ਹਾਂ, ਮੇਰਾ ਇਕ ਛੋਟਾ ਭਰਾ ਹੈ ਜਿਹੜਾ ਅੱਜਕੱਲ ਕਾਸ਼ੀ ਵਿਚ ਪੜ੍ਹਨ ਗਿਆ ਹੈ। ਜੇ ਉਸ ਨਾਲ ਕੁੜੀ ਦਾ

ਇਹ ਸੁਣ ਕੇ ਪੁਰੋਹਿਤ ਜੀ ਬੜੇ ਖੁਸ਼ ਹੋਏ ਅਤੇ ਰਮਾ ਬਾਈ ਦੇ ਘਰ ਗਏ। ਉਥੇ ਜਾ ਕੇ ਆਪਣੇ ਆਉਣ ਦਾ ਕਾਰਣ ਦੱਸਿਆ। ਸੁਣ ਕੇ ਰਮਾ ਬਾਈ ਬੜੀ ਖੁਸ਼ ਹੋਈ ਅਤੇ ਉਸ ਨੇ ਤੈਨਾਲੀ ਰਾਮ ਦੇ ਭਰਾ ਨੂੰ ਆਪਣੀ ਧੀ ਦੇਣੀ ਮੰਨ ਲਈ। ਵਿਆਹ ਦਾ ਦਿਨ ਤੈਅ ਕਰਨ ਦੀ ਵੀ ਉਸ ਨੇ ਪੁਰੋਹਿਤ ਨੂੰ ਮਨਜੂਰੀ ਦੇ ਦਿੱਤੀ।  ਪੁਰੋਹਿਤ ਨੇ ਤੈਨਾਲੀ ਰਾਮ ਕੋਲ ਜਾ ਕੇ ਵਿਆਹ ਦਾ ਦਿਨ ਵੀ ਪੱਕਾ ਕਰ ਲਿਆ।

ਤੈਨਾਲੀ ਰਾਮ ਦਾ ਕੋਈ ਭਰਾ ਨਹੀਂ ਸੀ। ਜਦੋਂ ਵਿਆਹ ਪੱਕਾ ਹੋ ਗਿਆ ਤਾਂ ਉਹ ਅਨਾਥ ਬਾਲਕ ਨੂੰ ਲੱਭਣ ਲੱਗੇ। ਕੁਝ ਦਿਨਾਂ ਮਗਰੋਂ ਉਨ੍ਹਾਂ ਨੂੰ ਵੀਹ ਸਾਲ ਦਾ ਇਕ ਜਵਾਨ ਮਿਲ ਗਿਆ ਜਿਹੜਾ ਚੰਗਾ ਪੜਿਆ-ਲਿਖਿਆ ਸੀ ਅਤੇ ਰੁਜ਼ਗਾਰ ਲਈ ਵਿਜੈਨਗਰ ਆਇਆ ਹੋਇਆ ਸੀ।

ਤੈਨਾਲੀ ਰਾਮ ਨੇ ਉਸ ਨੂੰ ਆਪਣੇ ਘਰ ਰੱਖ ਲਿਆ ਅਤੇ ਕਿਹਾ ਕਿ, ਮੈਂ ਰਮਾ ਬਾਈ ਦੀ ਧੀ ਨਾਲ ਤੇਰਾ ਵਿਆਹ ਕਰਵਾ ਦਿਆਂਗਾ ਅਤੇ ਤੇਰੀ ਜ਼ਿੰਦਗੀ ਦਾ ਵੀ ਠੀਕ ਪ੍ਰਬੰਧ ਕਰ ਦੇਵਾਂਗਾ। ਪਰ ਇਨ੍ਹਾਂ ਸਾਰੀਆਂ ਗੱਲਾਂ ਲਈ ਤੈਨੂੰ ਮੇਰਾ ਭਰਾ ਬਣਨਾ ਪਵੇਗਾ, ਜੇ ਤੁਹਾਡੀ ਇੱਛਾ ਹੋਏ ਤਾਂ ਮੈਂ ਕੋਸ਼ਿਸ਼ ਕਰਾਂ।”

ਤੈਨਾਲੀ ਰਾਮ ਦੀ ਇਹ ਗੱਲ ਸੁਣ ਕੇ ਨੌਜਵਾਨ ਬੜਾ ਖੁਸ਼ ਹੋਇਆ। ਉਸ ਨੇ ਇਹ ਗੱਲ ਖੁਸ਼ੀ ਨਾਲ ਸਵੀਕਾਰ ਕਰ ਲਈ।

ਜਿਸ ਦਿਨ ਕੁੜੀ ਸਹੁਰੇ ਘਰ ਜਾਣ ਲਈ ਤਿਆਰ ਹੋਈ ਉਸੇ ਦਿਨ ਉਸ ਦੀ ਮਾਂ ਨੇ ਉਸ ਨੂੰ ਇਕ ਜੁੱਤੀ ਦੇ ਕੇ ਸਿਖਿਆ ਦਿੱਤੀ - "ਧੀਏ, ਜੇ ਤੂੰ ਮੇਰੀ ਸੱਚੀ ਧੀ ਹੈ ਤਾਂ ਮੇਰੇ ਤੋਂ ਵੀ ਵਧ ਕੇ ਆਪਣੇ ਪਤੀ ਉਪਰ ਅਸਰ ਪਾਈ। ਮੈਂ ਤਾਂ ਉਸ ਨੂੰ ਹਰ ਰੋਜ਼ ਦਸ ਜੁੱਤੀਆਂ ਮਾਰਦੀ ਹਾਂ ਪਰ ਤੈਨੂੰ ਬਹਾਦਰ ਮਾਂ ਦੀ ਬਹਾਦਰ ਧੀ ਉਦੋਂ ਹੀ ਮੰਨਾਂਗੀ ਜਦੋਂ ਤੂੰ ਆਪਣੇ ਪਤੀ ਨੂੰ ਹਰ ਰੋਜ਼ ਪੰਦਰਾਂ ਜੁੱਤੀਆਂ ਮਾਰੇਂਗੀ ਅਤੇ ਜੇ ਤੂੰ ਮੇਰਾ ਕਿਹਾ ਨਾ ਮੰਨਿਆ ਤਾਂ ਮੈਂ ਸਾਰੀ ਉਮਰ ਤੇਰਾ ਮੂੰਹ ਨਹੀਂ ਦੇਖਾਂਗੀ।”

ਧੀ ਨੇ ਇਹ ਗੱਲ ਮੰਨ ਲਈ। ਰਮਾ ਬਾਈ ਨੇ ਆਪਣੇ ਪਤੀ ਨੂੰ ਭੇਜਿਆ ਕਿ ਉਹ ਧੀ ਨੂੰ ਸਹੁਰੇ ਘਰ ਛੱਡ ਆਵੇ।

ਕੁੜੀ ਦੇ ਸਹੁਰੇ ਘਰ ਪਹੁੰਚਦਿਆਂ ਹੀ ਤੈਨਾਲੀ ਰਾਮ ਨੇ ਐਸਾ ਰੁਪ ਬਣਾ ਲਿਆ ਕਿ ਉਹ ਥਰ ਥਰ ਕੰਬਣ ਲੱਗੀ। ਉਸ ਦੇ ਪਤੀ ਨੂੰ ਵੀ ਤੈਨਾਲੀ ਰਾਮ ਨੇ ਚਿੜਚਿੜੇ ਸੁਭਾਅ ਵਾਲਾ ਬਣ ਕੇ ਰਹਿਣ ਲਈ ਸਮਝਾ ਦਿੱਤਾ ਸੀ। ਤੈਨਾਲੀ ਰਾਮ ਤੇ ਆਪਣੇ ਪਤੀ ਇਨ੍ਹਾਂ ਦੋਹਾਂ ਦੇ ਸੁਭਾਅ ਵਿਚ ਚਿੜਚਿੜਾਪਨ ਤੇ ਗੁੱਸਾ ਦੇਖ ਕੇ ਉਸ ਕੁੜੀ ਨੇ ਡਰ ਦੇ ਮਾਰੇ ਜੁੱਤੀ ਖੂੰਜੇ ਵਿਚ ਲੁਕਾ ਦਿੱਤੀ ਅਤੇ ਮਾਰਨ ਦਾ ਵਿਚਾਰ ਛੱਡ ਦਿੱਤਾ।

ਇਕ ਦਿਨ ਖਾਣੇ ਤੋਂ ਬਾਅਦ ਤੈਨਾਲੀ ਰਾਮ ਤੇ ਵਿਸ਼ਨੂੰ ਦੋਵੇਂ ਗੱਲਾਂ ਕਰ ਰਹੇ ਸਨ। 

ਉਸ ਵੇਲੇ ਤੈਨਾਲੀ ਰਾਮ ਨੇ ਬਿਲਕੁਲ ਅਨਜਾਣ ਬਣ ਕੇ ਵਿਸ਼ਨੂੰ ਦੀ ਪਿੱਠ ਉਪਰ ਹੱਥ , ਫੇਰਦਿਆਂ ਪੁੱਛਿਆ - "ਤੁਹਾਡੀ ਪਿੱਠ ਉਪਰ ਇਹ ਖੱਡੇ ਜਿਹੇ ਕਿਉਂ ਪਏ ਹਨ ?"

ਇਹ ਸੁਣ ਕੇ ਵਿਸ਼ਨੂੰ ਨੇ ਸਾਰੀ ਗੱਲ ਦੱਸ ਦਿੱਤੀ। ਤੈਨਾਲੀ ਰਾਮ ਨੇ ਸੁਣ ਕੇ ਬੜਾ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ, “ ਮੈਨੂ ਇੱਕ ਉਪਾਏ ਸੁਝਿਆ ਹੈ, ਤੂ ਕਹੇਂ ਤਾਂ ਦਸਾਂ ?” 

ਉਸ ਨੇ ਹਾਮੀ ਭਰੀ। ਤੈਨਾਲੀ ਰਾਮ ਨੇ ਉਸ ਨੂੰ ਚਾਰ ਮਹੀਨੇ ਆਪਣੇ ਕੋਲ ਰੱਖ ਕੇ ਹਰ ਰੋਜ਼ ਸਵੇਰੇ ਸੂਰਜ ਨੂੰ ਪੂਰੀ ਤਰ੍ਹਾਂ ਝੁਕ ਕੇ ਪ੍ਰਣਾਮ ਕਰਨ ਲਈ ਕਿਹਾ। ਉਹ ਤੈਨਾਲੀ ਰਾਮ ਦੀ ਆਗਿਆ ਅਨੁਸਾਰ ਹਰ ਰੋਜ਼ ਇਹ ਅਭਿਆਸ ਕਰਨ ਲੱਗਾ। ਤੈਨਾਲੀ ਰਾਮ ਉਸ ਨੂੰ ਰੋਜ਼ ਵਧੀਆ ਖਾਣਾ ਦਿੰਦਾ ਸੀ ਜਿਸ ਨਾਲ ਚਾਰ ਮਹੀਨੇ ਵਿਚ ਉਸ ਦਾ ਸਰੀਰ ਤੰਦਰੁਸਤ ਹੋ ਗਿਆ।

ਜਦੋਂ ਉਹ ਤੰਦਰੁਸਤ ਹੋ ਗਿਆ ਤਾਂ ਤੈਨਾਲੀ ਰਾਮ ਨੇ ਲੁਹਾਰ ਬੁਲਾ ਕੇ ਬੜਾ ਸੋਹਣਾ ਡੰਡਾ ਬਣਵਾਇਆ। ਇਸ ਡੰਡੇ ਉਪਰ ਯੋਗ ਥਾਵਾਂ ਤੇ ਲੋਹਾ ਮੜਿਆ।

ਤੈਨਾਲੀ ਰਾਮ ਨੇ ਉਹ ਡੰਡਾ ਉਸ ਨੂੰ ਦੇ ਕੇ ਉਸ ਦਾ ਨਾਮ ਗੁਰੂ ਭਾਈ ਰਖਿਆ ਅਤੇ ਕੰਮ ਪੈਣ ਉਪਰ ਉਸ ਨੂੰ ਕਿਵੇਂ ਵਰਤਣਾ ਹੈ, ਇਹ ਸਾਰਾ ਕੁਝ ਦੱਸ ਕੇ ਉਸ ਨੂੰ ਘਰ ਭੇਜਿਆ।

ਆਪਣੇ ਪਤੀ ਨੂੰ ਪੰਜ ਮਹੀਨੇ ਮਗਰੋਂ ਆਇਆ ਦੇਖ ਕੇ ਰਮਾ ਬਾਈ ਨੂੰ ਬੜੀ ਖੁਸ਼ੀ ਹੋਈ। ਉਸ ਨੇ ਪੰਜ ਮਹੀਨੇ ਦੀਆਂ ਜੁੱਤੀਆਂ ਦਾ ਹਿਸਾਬ ਲਾਇਆ ਹੋਇਆ ਸੀ।

ਪਤੀ ਨੂੰ ਤੰਦਰੁਸਤ ਦੇਖ ਕੇ ਉਸ ਦਾ ਦਿਲ ਬੜਾ ਖੁਸ਼ ਹੋਇਆ। ਹਾਲਾਂ ਕਿ ਉਹ ਵਿਚਾਰਾ ਬੜੀ ਦੂਰੋਂ ਥੱਕਿਆ ਟੁੱਟਾ ਆਇਆ ਸੀ, ਪਰ ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ।

ਉਸ ਨੇ ਆਉਂਦਿਆਂ ਹੀ ਉਸ ਨੂੰ ਜੁੱਤੀਆਂ ਮਾਰਨ ਵਾਲੀ ਥਾਂ 'ਤੇ ਬੈਠਣ ਦਾ ਹੁਕਮ ਦਿੱਤਾ। ਵਿਚਾਰਾ ਪਤੀ ਆਪਣੇ ਡੰਡੇ ਨੂੰ ਲੁਕਾਉਂਦਿਆਂ ਉਸ ਥਾਂ ਤੇ ਜਾ ਬੈਠਾ।

ਤੀਵੀ ਨੇ ਜੁੱਤੀਆਂ ਮਾਰਨ ਲਈ ਜਿਉਂ ਹੀ ਹੱਥ ਚੁੱਕਿਆ ਤਿਉਂ ਹੀ ਪਤੀ ਨੇ ਰਮਾ ਬਾਈ ਨੂੰ ਐਨੇ ਜ਼ੋਰ ਨਾਲ ਡੰਡਾ ਮਾਰਿਆ ਕਿ ਉਸ ਦਾ ਸਿਰ ਪਾਟ ਗਿਆ।

ਡੰਡਾ ਲਗਦਿਆਂ ਹੀ ਉਹ ਚੀਕੀ, “ਹਾਏ ਉਇ ! ਮਾਰ ਦਿੱਤਾ ਹੈ ਅਤੇ ਜ਼ਮੀਨ ਉਪਰ ਡਿੱਗ ਪਈ।

ਫਿਰ ਪਤੀ ਨੇ ਦੂਜਾ ਡੰਡਾ ਮਾਰਿਆ ਜਿਸ ਦੇ ਲੱਗਣ ਨਾਲ ਉਹ ਹੋਰ ਜ਼ੋਰ ਨਾਲ ਚੀਕਣ ਲੱਗੀ।

ਉਸ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਤੋਂ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਮਾਰਨ ਤੋਂ ਰੋਕਣ ਲੱਗੇ।

ਆਪਣੇ ਪਤੀ ਦਾ ਗੁਸੈਲਾ ਰੂਪ ਦੇਖ ਕੇ ਉਹ ਡਰ ਗਈ ਅਤੇ ਉਸੇ ਦਿਨ ਤੋਂ ਉਸ ਦੀ ਆਗਿਆ ਮੰਨਣ ਲੱਗੀ।

ਜਦੋਂ ਲੋਕਾਂ ਨੇ ਇਹ ਗੱਲ ਸੁਣੀ ਕਿ ਤੈਨਾਲੀ ਰਾਮ ਦੇ ਤਰੀਕੇ ਨਾਲ ਵਿਸ਼ਨੂੰ ਨੇ ਆਪਣੀ ਨੀਚ-ਤੀਵੀਂ ਤੋਂ ਛੁਟਕਾਰਾ ਪਾਇਆ ਹੈ ਤਾਂ ਉਹ ਉਸ ਦੀ ਸਿਆਣਪ ਦੀ ਪ੍ਰਸੰਸਾ ਕਰਨ ਲੱਗੇ। ਉਨ੍ਹਾਂ ਨੇ ਉਸੇ ਦਿਨ ਤੋਂ ਤੈਨਾਲੀ ਰਾਮ ਨਾਲ ਦੁਸ਼ਮਣੀ ਰੱਖਣੀ ਛੱਡ ਦਿੱਤੀ। ਕਿਸੇ ਨੇ ਸੱਚ ਕਿਹਾ ਹੈ ਕਿ ਡੰਡੇ ਦੇ ਸਾਹਮਣੇ ਤਾਂ ਭੂਤ ਵੀ ਦੌੜ ਜਾਂਦਾ ਹੈ।


Post a Comment

0 Comments