Punjabi Moral Story “Adha Adha”, "ਅੱਧਾ ਅੱਧਾ " Tenali Rama Story for Students of Class 5, 6, 7, 8, 9, 10 in Punjabi Language.

ਅੱਧਾ ਅੱਧਾ 
Adha Adha 



ਇਕ ਵਾਰੀ ਸੰਗੀਤ ਤੇ ਨਾਚ ਦਾ ਇਕ ਅਨੋਖਾ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਵਿਜੈਨਗਰ ਆਇਆ। ਰਾਜੇ ਨੇ ਆਪਣੀਆਂ ਰਾਣੀਆਂ ਨੂੰ ਨਾਚ ਦਿਖਾਉਣ ਲਈ ਰਾਜ ਮਹੱਲ ਦੇ ਅੰਦਰ ਖਾਸ ਪ੍ਰਬੰਧ ਕੀਤਾ। ਉਨ੍ਹਾਂ ਨੇ ਹੁਕਮ ਦਿੱਤਾ ਕਿ ਤੈਨਾਲੀ ਰਾਮ ਨੂੰ ਇਸ ਬਾਰੇ ਕੁਝ ਨਾ ਦੱਸਿਆ ਜਾਵੇ।

ਇਧਰ ਤੈਨਾਲੀ ਰਾਮ ਨੂੰ ਜਦੋਂ ਇਸ ਨਾਚ ਬਾਰੇ ਪਤਾ ਲੱਗਾ ਤਾਂ ਉਹ ਉਥੇ ਜਾ ਪਹੁੰਚਿਆ। ਬਾਹਰਲੇ ਦਰਵਾਜ਼ੇ ਉਪਰ ਚੌਂਕੀਦਾਰ ਨੇ ਟੋਕਿਆ, 'ਮਹਾਰਾਜ ਦਾ ਹੁਕਮ ਹੈ

ਅੰਦਰ ਜਾਣ ਦੀ ਆਗਿਆ ਨਹੀਂ ਦੇ ਸਕਦਾ।”

ਇਸ ਨਾਚ ਬਾਰੇ ਦੱਸਿਆ ਵੀ ਨਾ ਜਾਵੇ। ਮੈਨੂੰ ਅਫਸੋਸ ਹੈ ਕਿ ਮੈਂ ਤੁਹਾਨੂੰ "ਪਰ ਜੇ ਮੈਨੂੰ ਪਤਾ ਲੱਗ ਜਾਵੇ ਕਿ ਰਾਜੇ ਦੀ ਇਹ ਆਗਿਆ ਨਹੀਂ ਹੈ ਤਾਂ ? ਮੇਰੀ ਗੱਲ ਸੁਣ ਮੈਨੂੰ ਅੰਦਰ ਜਾਣ ਦੇ, ਮੈਨੂੰ ਜੋ ਮਿਲੇਗਾ, ਉਸ ਦਾ ਅੱਧਾ ਮੈਂ ਤੈਨੂੰ ਦੇ ਦੇਵਾਂਗਾ।" ਤੈਨਾਲੀ ਰਾਮ ਨੇ ਚੌਂਕੀਦਾਰ ਨੂੰ ਲਾਲਚ ਦਿੱਤਾ।

ਪਹਿਲਾਂ ਤਾਂ ਚੌਂਕੀਦਾਰ ਝਿਜਕਿਆ। ਫਿਰ ਉਸ ਨੇ ਸੋਚਿਆ, "ਜੇ ਬੈਠੇ ਬਿਨਾਏ ਨੂੰ ਹੀ ਮੈਨੂੰ ਅੱਧਾ ਇਨਾਮ ਮਿਲ ਜਾਵੇ ਤਾਂ ਕੀ ਮਾੜਾ ਹੈ ?" ਉਸ ਨੇ ਤੈਨਾਲੀ ਰਾਮ ਨੂੰ ਕਿਹਾ "ਠੀਕ ਹੈ, ਮੈਂ ਤੁਹਾਨੂੰ ਅੰਦਰ ਜਾਣ ਦਿੰਦਾ ਹਾਂ, ਪਰ ਜੋ ਵੀ ਮਿਲੇਗਾ ਉਸ ਦਾ ਅੱਧਾ ਮੈਨੂੰ ਦੇਣਾ ਪਵੇਗਾ।

ਅੰਦਰ ਜਾ ਕੇ ਤੈਨਾਲੀ ਰਾਮ ਦੂਜੇ ਦਰਵਾਜ਼ੇ ਤਕ ਪਹੁੰਚ ਗਿਆ। ਉਥੋਂ ਦੇ ਚੌਂਕੀਦਾਰ ਨੇ ਵੀ ਉਸ ਨੂੰ ਅੱਗੇ ਜਾਣ ਤੋਂ ਰੋਕਿਆ "ਮੈਨੂੰ ਜੋ ਮਿਲੇਗਾ ਉਸ ਦਾ ਅੰਧਾ ਦੇਣ ਦਾ ਵਾਅਦਾ ਮੈਂ ਬਾਹਰਲੇ ਚੌਂਕੀਦਾਰ ਨਾਲ ਕੀਤਾ ਹੈ। ਮੈਨੂੰ ਅੰਦਰ ਜਾਣ ਦੇ, ਬਾਕੀ ਦਾ ਅੱਧਾ ਮੈਂ ਤੈਨੂੰ ਦੇ ਦੇਵਾਂਗਾ।”

ਇਹ ਚੌਂਕੀਦਾਰ ਵੀ ਲਾਲਚ ਵਿਚ ਫਸ ਗਿਆ। ਉਸ ਨੇ ਕਿਹਾ, "ਠੀਕ ਹੈ, ਚਲੇ ਜਾਵੋ, ਪਰ ਆਪਣਾ ਵਾਅਦਾ ਯਾਦ ਰੱਖਣਾ।”

ਤੈਨਾਲੀ ਰਾਮ ਅੰਦਰ ਪਹੁੰਚ ਗਿਆ। ਉਥੇ ਕਲਾਕਾਰ ਨਾਚ ਕਰਦਿਆਂ ਗਾ-ਗਾ ਕੇ ਭਗਵਾਨ ਕ੍ਰਿਸ਼ਨ ਦੇ ਬਚਪਨ ਦੀ ਮੱਖਣ ਚੋਰੀ ਤੇ ਗੋਪੀਆਂ ਤੋਂ ਪੈਣ ਵਾਲੀ ਮਾਰ ਦੀ ਕਹਾਣੀ ਸੁਣਾ ਰਿਹਾ ਸੀ। ਤੈਨਾਲੀ ਰਾਮ ਨੇ ਕੋਲ ਪਿਆ ਇਕ ਮੋਟਾ ਜਿਹਾ ਡੰਡਾ ਚੁੱਕ ਕੇ ਕਲਾਕਾਰ ਦੇ ਸਿਰ ਉਪਰ ਮਾਰਿਆ। ਵਿਚਾਰਾ ਕਲਾਕਾਰ ਪੀੜ ਨਾਲ ਚੀਕਣ ਲੱਗਾ।

ਤੈਨਾਲੀ ਰਾਮ ਬੋਲਿਆ, "ਕਿਸ਼ਨ ਨੇ ਤਾਂ ਗੋਪੀਆਂ ਤੋਂ ਪਤਾ ਨਹੀਂ ਕਿੰਨੀਆਂ ਸੱਟਾਂ ਖਾਧੀਆਂ ਪਰ ਉਹ ਤਾਂ ਕਦੀ ਵੀ ਨਹੀਂ ਸੀ ਚੀਕਿਆ। ਜਦੋਂ ਤਕ ਤੁਸੀਂ ਕ੍ਰਿਸ਼ਨ ਦੀ ਭੂਮਿਕਾ ਨਿਭਾ ਰਹੇ ਹੋ ਉਦੋਂ ਤਕ ਤੁਹਾਨੂੰ ਵੀ ਨਹੀਂ ਚੀਕਣਾ ਚਾਹੀਦਾ।

ਪਰ ਪੀੜ ਕਾਰਣ ਵਿਚਾਰਾ ਕਲਾਕਾਰ ਚੀਕਦਾ ਰਿਹਾ।

ਰਾਜਾ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਸੀ। ਉਨ੍ਹਾਂ ਨੇ ਆਪਣੇ ਪੁਲਸ ਅਧਿਕਾਰੀ ਨੂੰ ਬੁਲਾ ਕੇ ਕਿਹਾ, “ਸਾਡੇ ਤੋਂ ਹਮੇਸ਼ਾ ਇਨਾਮ ਲੈ ਕੇ ਇਸ ਦਾ ਦਿਮਾਗ ਸੱਤਵੇਂ ਅਸਮਾਨ ਤੇ ਚੜ੍ਹ ਗਿਆ ਹੈ। ਅੱਜ ਇਸ ਨੂੰ ਕੁਝ ਹੋਰ ਹੀ ਦਿੱਤਾ ਜਾਵੇਗਾ। ਅੱਜ ਇਸ ਨੂੰ ਦੋ ਦਰਜਨ ਕੋੜਿਆਂ ਦਾ ਇਨਾਮ ਦਿੱਤਾ ਜਾਵੇ।”

ਪੁਲਸ ਅਧਿਕਾਰੀ ਨੇ ਤੈਨਾਲੀ ਰਾਮ ਨੂੰ ਸਜ਼ਾ ਲੈਣ ਲਈ ਆਪਣੇ ਪਿੱਛੇ ਆਉਣ ਲਈ ਕਿਹਾ।

ਤੈਨਾਲੀ ਰਾਮ ਨੇ ਕਿਹਾ - "ਮੈਨੂੰ ਤੁਹਾਡੇ ਪਿੱਛੇ ਆਉਣ ਦੀ ਲੋੜ ਨਹੀਂ ਕਿਉਂਕਿ ਇਹ ਇਨਾਮ ਤਾਂ ਮੈਂ ਪਹਿਲਾਂ ਹੀ ਦੂਸਰੇ ਲੋਕਾਂ ਨੂੰ ਵੰਡ ਦਿੱਤਾ ਹੈ।

“ਕੀ ਕਿਹਾ ? ਕੀ ਇਸ ਰਾਜ ਵਿਚ ਕੋਈ ਐਸਾ ਵੀ ਮੂਰਖ ਹੈ ਜਿਹੜਾ ਇਸ ਇਨਾਮ ਨੂੰ ਵੰਡ ਕੇ ਲੈਣਾ ਚਾਹੇਗਾ ?" ਰਾਜਾ ਹੈਰਾਨੀ ਨਾਲ ਬੋਲਿਆ।

"ਇਹੋ ਜਿਹੇ ਦੋ ਬੰਦੇ ਤਾਂ ਇਥੇ ਨੇੜੇ ਹੀ ਹਨ, ਮਹਾਰਾਜ।" ਤੈਨਾਲੀ ਰਾਮ ਨੇ ਕਿਹਾ, ਉਹ ਦੋਵੇਂ ਰਾਜ ਮਹੱਲ ਦੇ ਦਰਵਾਜ਼ਿਆਂ ਉਪਰ ਪਹਿਰਾ ਦੇ ਰਹੇ ਹਨ। ਉਨ੍ਹਾਂ ਨੇ ਮੈਨੂੰ ਇਸ ਸ਼ਰਤ ਨਾਲ ਹੀ ਅੰਦਰ ਆਉਣ ਦਿੱਤਾ ਕਿ ਮੈਨੂੰ ਜੋ ਕੁਝ ਵੀ ਮਿਲੇਗਾ ਉਸ ਦਾ ਅੱਧਾ-ਅੱਧਾ ਉਹ ਵੰਡ ਲੈਣਗੇ।

ਰਾਜੇ ਨੇ ਦੋਹਾਂ ਚੌਂਕੀਦਾਰ ਨੂੰ ਬੁਲਾਇਆ।

ਪੁੱਛਣ ਤੇ ਤੈਨਾਲੀ ਰਾਮ ਦੀ ਗੱਲ ਸੱਚੀ ਨਿਕਲੀ ਅਤੇ ਉਨ੍ਹਾਂ ਦੋਹਾਂ ਨੂੰ ਇਕ ਇਕ ਦਰਜਨ ਕੋੜੇ ਮਾਰੇ ਗਏ।

ਹੱਸਦਿਆਂ-ਹੱਸਦਿਆਂ ਰਾਜੇ ਨੇ ਤੈਨਾਲੀ ਰਾਮ ਨੂੰ ਸੋਨੇ ਦੀ ਇਕ ਥੈਲੀ ਦਿੱਤੀ ਤੇ ਕਿਹਾ, "ਤੇਰਾ ਨਾਟਕ ਇਸ ਕਲਾਕਾਰ ਦੇ ਨਾਟਕ ਨਾਲੋਂ ਵੀ ਵਧੀਆ ਰਿਹਾ। ਉਸ ਨੇ ਤਾਂ ਭਗਵਾਨ ਕ੍ਰਿਸਨ ਦੀ ਮੱਖਣ ਚੋਰੀ ਦੀ ਕਹਾਣੀ ਸੁਣਾਈ ਜਿਹੜੀ ਐਨੀ ਅਜੀਬ ਨਹੀਂ ਸੀ ਜਿੰਨੀ ਕੋੜਿਆਂ ਦੇ ਇਨਾਮ ਦੀ ਇਹ ਭੇਟ।

ਸਾਰੇ ਲੋਕ ਠਹਾਕਾ ਮਾਰ ਕੇ ਹੱਸ ਪਏ।


Post a Comment

0 Comments