ਮੇਰੀ ਆਗਿਆ ਅਨੁਸਾਰ ਰਹਿਣਾ ਪਵੇਗਾ
Meri agiya anusar rahina pavega
ਇਕ ਵਾਰ ਸਾਰੇ ਵਜ਼ੀਰਾਂ ਨੇ ਸੋਚਿਆ ਕਿ ਬੀਰਬਲ ਦੀ ਬੇਇੱਜ਼ਤੀ ਕਰਾਂਗੇ। ਇਸ ਦੇ ਲਈ ਉਹਨਾਂ ਨੇ ਯੋਜਨਾ ਵੀ ਬਣਾ ਲਈ ਕਿ ਬੀਰਬਲ ਨੂੰ ਕੀ ਕਹਿਣਾ ਹੈ ਅਤੇ ਬਾਦਸ਼ਾਹ ਅਕਬਰ ਨੂੰ ਸਾਰੀ ਗੱਲ ਦੱਸ ਕੇ ਮਜ਼ਾਕ ਕਰਨ ਦੀ ਇਜਾਜ਼ਤ ਵੀ ਲੈ ਲਈ। ਹਾਲਾਂ ਕਿ ਬਾਦਸ਼ਾਹ ਨੇ ਬਹੁਤ ਸਮਝਾਇਆ ਕਿ ਤੁਹਾਨੂੰ ਮੂੰਹ ਦੀ ਖਾਣੀ ਪਵੇਗੀ, ਪਰ ਉਹ ਨਹੀਂ ਮੰਨੇ। ਕੁਝ ਦੇਰ ਬਾਅਦ ਜਦੋਂ ਬੀਰਬਲ ਦਰਬਾਰ ਵਿਚ ਆਏ ਤਾਂ ਮੁੱਲਾਂ ਦੇ ਪਿਆਜ਼ਾ ਨੇ ਆਪਣੇ ਸਥਾਨ ਤੋਂ ਉੱਠ ਕੇ ਕਿਹਾ, “ਬੀਰਬਲ ਜੀ! ਤੁਹਾਡੇ ਲਈ ਇਕ ਖ਼ੁਸ਼ਖ਼ਬਰੀ ਹੈ । ਬਾਦਸ਼ਾਹ ਨੇ ਤੁਹਾਨੂੰ ਸੁਰ, ਗਧੇ ਅਤੇ ਕੁੱਤਿਆਂ ਦਾ ਅਫ਼ਸਰ ਬਣਾ ਦਿੱਤਾ ਹੈ। ਕਿਉਂ ਸਾਥੀਓ ?
“ਹਾਂ। ਸਾਰੇ ਦਰਬਾਰੀਆਂ ਨੇ ਇਕ ਆਵਾਜ਼ ਵਿਚ ਕਿਹਾ।
ਇਸ ’ਤੇ ਬੀਰਬਲ ਨੇ ਕਿਹਾ, “ਬਹੁਤ ਖੂਬ, ਤਦੇ ਤਾਂ ਤੁਹਾਨੂੰ ਵੀ ਮੇਰੀ ਆਗਿਆ ਅਨੁਸਾਰ ਰਹਿਣਾ ਪਵੇਗਾ।
ਇਹ ਸੁਣਦੇ ਹੀ ਅਕਬਰ ਬਾਦਸ਼ਾਹ ਹੱਸ ਪਏ ਅਤੇ ਮੁੱਲਾਂ ਦੋ ਪਿਆਜ਼ਾ ਸਹਿਤ ਸਾਰਿਆਂ ਨੇ ਸ਼ਰਮਿੰਦੇ ਹੋ ਕੇ ਆਪਣਾ ਸਿਰ ਝੁਕਾਅ ਲਿਆ।

0 Comments