Akbar-Birbal Story "Sab to saaf vastu", "ਸਭ ਤੋਂ ਸਾਫ਼ ਵਸਤੂ" Punjabi Story for Students of Class 5, 6, 7, 8, 9, 10 in Punjabi Language.

ਸਭ ਤੋਂ ਸਾਫ਼ ਵਸਤੂ 
Sab to saaf vastu



ਇਕ ਵਾਰ ਬਾਦਸ਼ਾਹ ਅਕਬਰ ਨੇ ਦਰਬਾਰੀਆਂ ਤੋਂ ਸਵਾਲ ਪੁੱਛਿਆ ਕਿ ਦੁਨੀਆਂ ਵਿਚ ਸਭ ਤੋਂ ਸਾਫ਼ ਵਸਤੂ ਕਿਹੜੀ ਹੈ ?

ਦਰਬਾਰੀ ਥੋੜੀ ਦੇਰ ਵਿਚਾਰ ਕਰਦੇ ਰਹੇ, ਫਿਰ ਉਹਨਾਂ ਵਿਚੋਂ ਇਕ ਨੇ ਕਿਹਾ, “ਜਹਾਂ ਪਨਾਹ! ਦੁਨੀਆਂ ਵਿਚ ਸਭ ਤੋਂ ਸਾਫ਼ ਵਸਤੁ ਰੂੰ ਹੈ ।”

ਦੁਸਰੇ ਦਰਬਾਰੀ ਨੇ ਕਿਹਾ, “ਦੁਨੀਆਂ ਵਿਚ ਸਭ ਤੋਂ ਸਾਫ਼ ਵਸਤ ਦੁੱਧ ਹੈ।

ਫਿਰ ਰੂੰ ਅਤੇ ਦੁੱਧ ਦੋਨਾਂ ਵਿਚੋਂ ਅਧਿਕ ਸਾਫ਼ (ਚਿੱਟੀ) ਵਸਤੁ ਕਿਹੜੀ ਹੈ, ਇਸ ਦੀ ਚਰਚਾ ਹੋਣ ਲੱਗੀ। ਇਹ ਦੇਖ ਕੇ ਬੀਰਬਲ ਨੂੰ ਹਾਸਾ ਆ ਗਿਆ। ਅਕਬਰ ਨੇ ਉਸ ਨੂੰ ਦੇਖ ਕੇ ਕਿਹਾ, “ਬੀਰਬਲ, ਤੈਨੂੰ ਹਾਸਾ ਕਿਉਂ ਆ ਰਿਹਾ ਹੈ ? ਕੀ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ???

ਬੀਰਬਲ ਨੇ ਕਿਹਾ, “ਸਰਕਾਰ ! ਮੈਂ ਤਾਂ ਮੰਨਦਾ ਹਾਂ ਕਿ ਪ੍ਰਕਾਸ਼ ਸਭ ਤੋਂ ਜ਼ਿਆਦਾ ਸਾਫ਼ ਵਸਤੂ ਹੈ। ਪ੍ਰਕਾਸ਼ ਦੇ ਬਿਨਾਂ ਹਰ ਚੀਜ਼ ਕਾਲੀ ਹੈ। ਉਹ ਚਾਹੇ ਰੂੰ ਹੋਵੇ ਜਾਂ ਦੁੱਧ।

ਅਕਬਰ ਨੇ ਕਿਹਾ, “ਦੇਖੋ ਬੀਰਬਲ ! ਸਿਰਫ਼ ਕਹਿ ਦੇਣ ਨਾਲ ਕੁਝ ਨਹੀਂ ਹੋਵੇਗਾ, ਤੁਹਾਨੂੰ ਆਪਣੀ ਗੱਲ ਸਿੱਧ ਕਰਨੀ ਹੋਵੇਗੀ।

ਬੀਰਬਲ ਨੇ ਕਿਹਾ, “ਜਦੋਂ ਸਮਾਂ ਆਵੇਗਾ, ਸਿੱਧ ਕਰ ਦੇਵਾਂਗਾ।

ਬਾਦਸ਼ਾਹ ਨੇ ਉਸ ਦੀ ਗੱਲ ਮੰਨ ਲਈ ਅਤੇ ਦਰਬਾਰ ਬਰਖ਼ਾਸਤ ਹੋ ਗਿਆ। ਕੁਝ ਦਿਨਾਂ ਬਾਅਦ ਬੀਰਬਲ ਬਾਦਸ਼ਾਹ ਨੂੰ ਮਿਲਣ ਮਹੱਲ ਵਿਚ ਗਏ । ਬਾਦਸ਼ਾਹ ਸਿਰ ਫੜ ਕੇ ਬੈਠੇ ਸੀ। ਬੀਰਬਲ ਨੇ ਪੁੱਛਿਆ, “ਕੀ ਹੋਇਆ ਜਹਾਂ ਪਨਾਹ ??

“ਮੇਰੇ ਸਿਰ ਵਿਚ ਬਹੁਤ ਦਰਦ ਹੈ। ਇਸ ਲਈ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਹੈ।

ਬੀਰਬਲ ਨੇ ਕਿਹਾ, “ਕਈ ਵਾਰ ਜ਼ਿਆਦਾ ਪ੍ਰਕਾਸ਼ ਦੇ ਕਾਰਨ ਅਜਿਹਾ ਹੁੰਦਾ ਹੈ। ਤੁਸੀਂ ਥੋੜ੍ਹੀ ਦੇਰ ਲਈ ਸਿਰ 'ਤੇ ਕੱਪੜਾ ਬੰਨ ਕੇ ਸੌ ਜਾਉ। ਮੈਂ ਇਸ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦਾ ਹਾਂ।”

ਅਕਬਰ ਸਿਰ 'ਤੇ ਕੱਪੜਾ ਬੰਨ ਕੇ ਸੌਂ ਗਏ ।

ਬੀਰਬਲ ਨੇ ਉਹਨਾਂ ਦੇ ਕਮਰੇ ਦੇ ਦਰਵਾਜ਼ੇ ਦੇ ਕੋਲ ਰੂੰ ਦਾ ਢੇਰ ਲਗਾ ਦਿੱਤਾ। ਰੂੰ ਦੇ ਢੇਰ ਦੇ ਕੋਲ ਹੀ ਇਕ ਪਤੀਲੀ ਵਿਚ ਦੁੱਧ ਭਰ ਕੇ ਰੱਖ ਦਿੱਤਾ। ਖਿੜਕੀਆਂ ਦਰਵਾਜ਼ੇ ਬੰਦ ਕਰਨ ਦੇ ਬਾਅਦ ਉਹ ਕਮਰੇ ਦੇ ਬਾਹਰ ਜਾ ਕੇ ਬੈਠ ਗਏ ।

ਕਮਰੇ ਦੇ ਸਾਰੇ ਦਰਵਾਜ਼ੇ ਖਿੜਕੀਆਂ ਬੰਦ ਹੋਣ ਦੇ ਕਾਰਨ ਕਮਰੇ ਵਿਚ ਹਨੇਰਾ ਹੋ ਗਿਆ । ਇਸ ਲਈ ਬਾਦਸ਼ਾਹ ਨੂੰ ਗਹਿਰੀ ਨੀਂਦ ਆ ਗਈ। ਇਕ ਘੰਟੇ ਬਾਅਦ ਜਦੋਂ ਉਹ ਜਾਗੇ ਤਾਂ ਉਹਨਾਂ ਦਾ ਸਿਰ ਹਲਕਾ ਹੋ ਗਿਆ ਸੀ। ਉਹ ਕਮਰੇ ਵਿਚੋਂ ਬਾਹਰ ਨਿਕਲਣ ਦੇ ਲਈ ਉੱਠੇ। ਹਨੇਰੇ ਵਿਚ ਦਰਵਾਜ਼ਾ ਲੱਭਦੇ-ਲੱਭਦੇ ਉਹਨਾਂ ਦਾ ਪੈਰ ਰੂੰ ਦੇ ਢੇਰ 'ਤੇ ਜਾ ਪਿਆ। ਉਹ ਉਥੋਂ ਕੁਝ ਹਟ ਕੇ ਜਾਣ ਲੱਗੇ ਤਾਂ ਦੁੱਧ ਦੀ ਪਤੀਲੀ ਨਾਲ ਟਕਰਾ ਗਏ । ਜਿਵੇਂ-ਤਿਵੇਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਦਰਵਾਜ਼ਾ ਖੁੱਲਦੇ ਹੀ ਕਮਰੇ ਵਿਚ ਉਜਾਲਾ ਹੋ ਗਿਆ। ਉਹਨਾਂ ਨੇ ਦਰਵਾਜ਼ੇ ਕੋਲ ਰੂੰ ਦਾ ਢੇਰ ਅਤੇ ਦੁੱਧ ਦੀ ਪਤੀਲੀ ਦੇਖੀ।

ਬਾਹਰ ਆ ਕੇ ਉਹਨਾਂ ਨੇ ਬੀਰਬਲ ਨੂੰ ਪੁੱਛਿਆ, “ਇਹ ਸਭ ਤੁਸੀਂ ਕੀ ਤਮਾਸ਼ਾ ਕੀਤਾ ਹੈ ਬੀਰਬਲ ? ਕਮਰੇ ਵਿਚ ਤੁਸੀਂ ਰੂੰ ਅਤੇ ਦੁੱਧ ਦੀ ਪਤੀਲੀ ਕਿਉਂ ਰਖਵਾਈ ਹੈ ???

ਬੀਰਬਲ ਨੇ ਕਿਹਾ, “ਜਹਾਂ ਪਨਾਹ ! ਕਮਰੇ ਵਿਚ ਹਨੇਰਾ ਹੋ ਗਿਆ ਸੀ। ਤੁਸੀਂ ਹਨੇਰੇ ਵਿਚ ਦਰਵਾਜ਼ਾ ਠੀਕ ਤਰ੍ਹਾਂ ਦੇਖ ਸਕੋ, ਇਸ ਲਈ ਮੈਂ ਦੋ ਸਾਫ਼ (ਚਿੱਟੀਆਂ) ਵਸਤੂਆਂ ਤੁਹਾਡੇ ਕਮਰੇ ਵਿਚ ਰਖਵਾਈਆਂ ਸਨ।

ਅਕਬਰ ਨੇ ਕਿਹਾ, “ਕੋਈ ਵਸਤੂ ਚਾਹੇ ਕਿੰਨੀ ਸਾਫ਼ ਹੋਵੇ, ਪਰ ਜਦੋਂ ਤਕ ਉਸ ਉੱਤੇ ਪ੍ਰਕਾਸ਼ ਨਹੀਂ ਪੈਂਦਾ, ਤਦ ਤਕ ਉਸ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ।

ਬੀਰਬਲ ਨੇ ਕਿਹਾ, “ਇਕ ਮਹੀਨਾ ਪਹਿਲਾਂ ਮੈਂ ਵੀ ਤੁਹਾਨੂੰ ਅਜਿਹਾ ਕਿਹਾ ਸੀ। ਤੁਸੀਂ ਉਸ ਸਮੇਂ ਮੇਰੀ ਗੱਲ ਨਹੀਂ ਮੰਨ ਰਹੇ ਸੀ। ਹੁਣ ਤੁਹਾਨੂੰ ਮੇਰੀ ਗੱਲ ’ਤੇ ਵਿਸ਼ਵਾਸ ਹੋ ਗਿਆ ਹੈ ਕਿ ਸਭ ਤੋਂ ਸਾਫ਼ (ਚਿੱਟੀ) ਵਸਤੂ ਪ੍ਰਕਾਸ਼ ਹੈ।”


Post a Comment

0 Comments