Akbar-Birbal Story "Do sawal ek jawab", "ਦੋ ਸਵਾਲ ਇਕ ਜਵਾਬ " Punjabi Story for Students of Class 5, 6, 7, 8, 9, 10 in Punjabi Language.

ਦੋ ਸਵਾਲ ਇਕ ਜਵਾਬ 
Do sawal ek jawab 



ਬਾਦਸ਼ਾਹ ਅਕਬਰ ਹਰ ਤਰ੍ਹਾਂ ਦੇ ਪ੍ਰਸ਼ਨ ਵਿਅਰਥ ਹੀ ਬੀਰਬਲ ਨੂੰ ਨਹੀਂ ਕਰਦੇ ਰਹਿੰਦੇ ਸਨ। ਉਹਨਾਂ ਦਾ ਪ੍ਰਸ਼ਨ ਕਈ ਪ੍ਰਕਾਰ ਦੀਆਂ ਉਹ ਉਲਝਣਾਂ ਵੀ ਸੁਲਝਾ ਦਿੰਦਾ ਸੀ, ਜਿਨ੍ਹਾਂ ਦਾ ਹੱਲ ਆਸਾਨੀ ਨਾਲ ਲੱਭਣਾ ਸੰਭਵ ਨਹੀਂ ਹੁੰਦਾ ਸੀ।

ਇਕ ਦਿਨ ਬਾਦਸ਼ਾਹ ਨੇ ਦੋ ਸਵਾਲ ਪੁੱਛੇ, “ਬੀਰਬਲ ! ਘਰ ਕਿਵੇਂ ਲੁੱਟਿਆ ਅਤੇ ਬੈਲ ਕਿਵੇਂ ਜ਼ਖ਼ਮੀ ਹੋਇਆ ?

“ਆਲਮ ਪਨਾਹ ! ਬੀਰਬਲ ਨੇ ਉੱਤਰ ਦਿੱਤਾ, “ਇਹਨਾਂ ਦੋਨਾਂ ਦਾ ਕਾਰਨ ਜੂਆ ਹੈ।

“ਜੂਆ ? ਜ਼ਰਾ ਸਮਝਾ ਕੇ ਦੱਸੋ।” ।

“ਜੂਆ ਖੇਡਿਆ ਗਿਆ ਤਾਂ ਘਰ ਲੁੱਟ ਗਿਆ। ਬੈਲ ਦੇ ਮੋਢੇ ਤੋਂ ਜੁਆ (ਜੁਲਾ) ਨਹੀਂ ਹਟਾਇਆ ਤਾਂ ਵਿਚਾਰਾ ਜ਼ਖ਼ਮੀ ਹੋ ਗਿਆ ।

ਬੀਰਬਲ ਦੇ ਉੱਤਰ ਤੋਂ ਬਾਦਸ਼ਾਹ ਬਹੁਤ ਖੁਸ਼ ਹੋਏ। ਉਹਨਾਂ ਨੂੰ ਦੋਵਾਂ ਸਵਾਲਾਂ ਦਾ ਜਵਾਬ ਇਕ ਜਗ੍ਹਾ ਮਿਲ ਗਿਆ ਸੀ।


Post a Comment

0 Comments