ਅੰਨ੍ਹੇ ਜ਼ਿਆਦਾ ਕਿ ਸੁਜਾਖੇ
Ane jiyada ki sujakhe
ਇਕ ਵਾਰ ਬਾਦਸ਼ਾਹ ਅਕਬਰ ਨੇ ਬੀਰਬਲ ਨੂੰ ਪੁੱਛਿਆ, “ਸੰਸਾਰ ਵਿਚ ਅੱਖਾਂ ਵਾਲੇ ਜ਼ਿਆਦਾ ਹਨ ਜਾਂ ਅੰਨੇ ?
ਬੀਰਬਲ ਨੇ ਕਿਹਾ, “ਹਜ਼ੂਰ ਅੰਨੇ ਜ਼ਿਆਦਾ ਹਨ।” “ਕਿਵੇਂ ? “ਕਿਸੇ ਦਿਨ ਤੁਹਾਨੂੰ ਦੱਸ ਦੇਵਾਂਗਾ। ਬੀਰਬਲ ਨੇ ਕਿਹਾ।
ਤੀਸਰੇ ਦਿਨ ਬੀਰਬਲ ਮੋਚੀਆਂ ਵਾਲਾ ਇਕ ਬਕਸਾ ਅਤੇ ਇਕ ਵਿਅਕਤੀ ਨੂੰ ਨਾਲ ਲੈ ਕੇ ਚੌਰਾਹੇ 'ਤੇ ਜਾ ਬੈਠਿਆ ਅਤੇ ਜੁੱਤੀਆਂ ਗੰਢਣ ਲੱਗਾ।
ਜਿਹੜਾ ਵੀ ਉਥੋਂ ਲੰਘਦਾ, ਉਹ ਬੀਰਬਲ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਤੇ ਪੁੱਛਦਾ, “ਅਰੋ ਬੀਰਬਲ ਮਹਾਰਾਜ! ਇਹ ਕੀ ਕਰ ਰਹੇ ਹੋ ?
ਬੀਰਬਲ ਮੁਸਕਰਾਉਂਦੇ ਰਹਿ ਜਾਂਦੇ ਅਤੇ ਉਸ ਦੇ ਕੋਲ ਬੈਠਾ ਵਿਅਕਤੀ ਉਸ ਵਿਅਕਤੀ ਦਾ ਨਾਮ ਪੁੱਛ ਕੇ ਆਪਣੀ ਕਿਤਾਬ ਵਿਚ ਨੇਟ ਕਰ ਲੈਂਦਾ।
ਕਰੀਬ ਘੰਟੇ ਬਾਅਦ ਅਕਬਰ ਬਾਦਸ਼ਾਹ ਦੀ ਸਵਾਰੀ ਉਧਰੋਂ ਲੰਘੀ।
ਬੀਰਬਲ ਨੂੰ ਜੁੱਤੀਆਂ ਗੰਢਦੇ ਦੇਖ ਕੇ ਉਹਨਾਂ ਨੇ ਪੁੱਛਿਆ, “ਬੀਰਬਲ, ਤੁਸੀਂ ਇਹ ਕੀ ਕਰ ਰਹੇ ਹੋ ?
ਬੀਰਬਲ ਦੇ ਆਦੇਸ਼ 'ਤੇ ਉਹਨਾਂ ਦਾ ਨਾਮ ਵੀ ਸੂਚੀ ਵਿਚ ਲਿਖ ਦਿੱਤਾ ਗਿਆ।
ਦੂਸਰੇ ਦਿਨ ਬੀਰਬਲ ਦਰਬਾਰ ਵਿਚ ਪਹੁੰਚਿਆ ਤਾਂ ਬਾਦਸ਼ਾਹ ਨੇ ਪੁੱਛਿਆ, “ਬੀਰਬਲ ! ਕੱਲ੍ਹ ਕੀ ਕਰ ਰਹੇ ਸੀ ??
“ਅੰਨਿਆਂ ਦੀ ਸੂਚੀ ਬਣਾ ਰਿਹਾ ਸੀ, ਜਹਾਂਪਨਾਹ । “ਕੀ ? ਅੰਨਿਆਂ ਦੀ ਸੂਚੀ ??? ਬਾਦਸ਼ਾਹ ਹੈਰਾਨ ਹੋਏ ।
“ਜੀ, ਤੁਹਾਨੂੰ ਮੈਂ ਕਿਹਾ ਸੀ ਕਿ ਅੰਨੇ ਜ਼ਿਆਦਾ ਹਨ ਅਤੇ ਤੁਸੀਂ ਕਿਹਾ ਸੀ ਸਿੱਧ ਕਰੋ ।
ਤਾਂ ਦਿਖਾਓ ਸੂਚੀ । ਬੀਰਬਲ ਨੇ ਅਕਬਰ ਬਾਦਸ਼ਾਹ ਨੂੰ ਸੂਚੀ ਦਿਖਾਈ।
ਅਕਬਰ ਬਾਦਸ਼ਾਹ ਨੇ ਜਦੋਂ ਅੰਨਿਆਂ ਦੀ ਸੂਚੀ ਵਿਚ ਸਭ ਤੋਂ ਉਪਰ ਆਪਣਾ ਨਾਮ ਦੇਖਿਆ ਤਾਂ ਪੁੱਛਿਆ, “ਅੰਨਿਆਂ ਦੀ ਸੂਚੀ ਵਿਚ ਮੇਰਾ ਨਾਮ ? ਇਹ ਕੀ ਗੱਲ ਹੈ ਬੀਰਬਲ ??
ਬੀਰਬਲ ਨੇ ਕਿਹਾ, “ਜਿਸ ਸਮੇਂ ਤੁਹਾਡੀ ਸਵਾਰੀ ਮੇਰੇ ਸਾਹਮਣੇ ਤੋਂ ਹੋ ਕੇ ਨਿਕਲੀ, ਤੁਸੀਂ ਮੈਨੂੰ ਜੁੱਤੀਆਂ ਗੰਢਦੇ ਹੋਏ ਦੇਖ ਕੇ ਵੀ ਅੰਨਿਆਂ ਦੀ ਤਰ੍ਹਾਂ ਸਵਾਲ ਕੀਤਾ ਕਿ ਬੀਰਬਲ ਕੀ ਕਰ ਰਹੇ ਹੋ ? ਇਸ ਲਈ ਤੁਹਾਡਾ ਨਾਮ ਅੰਨਿਆਂ ਦੀ ਸੂਚੀ ਵਿਚ ਸਭ ਤੋਂ ਉਪਰ ਲਿਖਿਆ ਗਿਆ ਹੈ ਅਤੇ ਤੁਹਾਡੀ ਤਰ੍ਹਾਂ ਇਹਨਾਂ ਸਾਰਿਆਂ ਨੇ ਵੀ ਇਹੀ ਸਵਾਲ ਕੀਤਾ, ਉਹਨਾਂ ਦਾ ਨਾਮ ਵੀ ਅੰਨਿਆਂ ਦੀ ਸੂਚੀ ਵਿਚ ਲਿਖ ਦਿੱਤਾ ਗਿਆ। ਜਿਨ੍ਹਾਂ ਨੇ ਜੁੱਤੀਆਂ ਗੰਢਣ ਦਾ ਕਾਰਨ ਪੁੱਛਿਆ, ਉਹਨਾਂ ਦਾ ਨਾਮ ਅੱਖਾਂ ਵਾਲਿਆਂ ਦੀ ਸੂਚੀ ਵਿਚ ਹੈ ਅਤੇ ਉਹ ਬਹੁਤ ਘੱਟ ਹਨ।
ਬਾਦਸ਼ਾਹ ਅਕਬਰ ਸ਼ਰਮ ਨਾਲ ਪਾਣੀ-ਪਾਣੀ ਹੋ ਗਏ, ਕਿਉਂਕਿ ਉਸ ਨੇ ਇਹ ਬੇਵਕੂਫ਼ੀ ਭਰਿਆ ਸਵਾਲ ਕੀਤਾ ਸੀ।
0 Comments