Akbar-Birbal Story "Jitni Chadar Utne Pair", "ਜਿਤਨੀ ਚਾਦਰ ਉਤਨੇ ਪੈਰ" Punjabi Story for Students of Class 5, 6, 7, 8, 9, 10 in Punjabi Language.

ਜਿਤਨੀ ਚਾਦਰ ਉਤਨੇ ਪੈਰ 
Jitni Chadar Utne Pair



ਇਕ ਦਿਨ ਅਕਬਰ ਬਾਦਸ਼ਾਹ ਨੇ ਦੋ ਹੱਥ ਲੰਬੀ ਚਾਦਰ ਮੰਗਵਾਈ। ਫਿਰ ਦਰਬਾਰੀਆਂ ਨੂੰ ਕਿਹਾ, “ਤੁਸੀਂ ਹਮੇਸ਼ਾ ਬੀਰਬਲ ਦੀ ਬੁਰਾਈ ਕਰਦੇ ਰਹਿੰਦੇ ਹੋ। ਅੱਜ ਮੈਂ ਤੁਹਾਡਾ ਇਮਤਿਹਾਨ ਲੈਂਦਾ ਹਾਂ। ਮੈਂ ਇਥੇ ਲੰਮੇ ਪਵਾਂਗਾ ਅਤੇ ਤੁਸੀਂ ਲੋਕ ਵਾਰੀ-ਵਾਰੀ ਇਸ ਚਾਦਰ ਨਾਲ ਮੇਰਾ ਜਿਸਮ ਢੱਕਣ ਦੀ ਕੋਸ਼ਿਸ਼ ਕਰੋ। ਧਿਆਨ ਰੱਖਣਾ ਜਿਸਮ ਦਾ ਕੋਈ ਹਿੱਸਾ ਨੰਗਾ ਨਾ ਰਹਿ ਜਾਏ । ਇਹ ਕੰਮ ਜੋ ਕੋਈ ਕਰ ਲਵੇਗਾ, ਉਸ ਨੂੰ ਬੀਰਬਲ ਦੀ ਜਗ੍ਹਾ ਮਿਲ ਜਾਵੇਗੀ।

ਬਾਦਸ਼ਾਹ ਅਕਬਰ ਲੇਟ ਗਏ।

ਸਾਰੇ ਦਰਬਾਰੀ ਵਾਰੀ-ਵਾਰੀ ਨਾਲ ਉਹ ਚਾਦਰ ਉਹਨਾਂ ਉੱਤੇ ਪਾਉਣ ਦੀ ਕੋਸ਼ਿਸ਼ ਕਰਨ ਲੱਗੇ, ਲੇਕਿਨ ਕੋਈ ਵੀ ਦਰਬਾਰੀ ਇਹ ਕੰਮ ਨਹੀਂ ਕਰ ਸਕਿਆ।

ਜਦੋਂ ਕੋਈ ਵੀ ਦਰਬਾਰੀ ਬਾਦਸ਼ਾਹ ਦੇ ਕਹੇ ਅਨੁਸਾਰ ਉਹਨਾਂ ਨੂੰ ਢੱਕ ਨਹੀਂ ਸਕਿਆ ਤਾਂ ਉਹ ਉੱਠ ਖੜੇ ਹੋਏ ਅਤੇ ਬੋਲੇ, “ਦੇਖੀ ਤੁਸੀਂ ਲੋਕਾਂ ਨੇ ਆਪਣੀ ਚਤੁਰਾਈ ? ਕੀ ਇਸ ਬੁਤੇ ਨਾਲ ਤੁਹਾਨੂੰ ਲੋਕਾਂ ਨੂੰ ਇਤਨਾ ਘੁਮੰਡ ਹੈ ? ਹੁਣ ਇਹੀ ਕੰਮ ਬੀਰਬਲ ਕਰੇਗਾ।

ਬੀਰਬਲ ਦਰਬਾਰ ਵਿਚ ਹਾਜ਼ਰ ਨਹੀਂ ਸੀ। ਬਾਦਸ਼ਾਹ ਨੇ ਬੀਰਬਲ ਨੂੰ ਬੁਲਾਉਣ ਦਾ ਹੁਕਮ ਦਿੱਤਾ।

ਬੀਰਬਲ ਦੇ ਆਉਣ ਤੋਂ ਬਾਦਸ਼ਾਹ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਚਾਦਰ ਉਸ ਦੇ ਹੱਥ ਚ ਦੇ ਕੇ ਸਾਰੀ ਗੱਲ ਦੱਸ ਦਿੱਤੀ।

ਫਿਰ ਬਾਦਸ਼ਾਹ ਲੇਟ ਗਏ।

ਬੀਰਬਲ ਨੇ ਜਦ ਦੇਖਿਆ ਕਿ ਚਾਦਰ ਬਹੁਤ ਛੋਟੀ ਹੈ, ਤਾਂ ਬਾਦਸ਼ਾਹ ਨੂੰ ਪੈਰ ਇਕੱਠੇ ਕਰਨ ਲਈ ਕਿਹਾ। ਪੈਰ ਇਕੱਠੇ ਹੋਣ ਦੇ ਬਾਅਦ ਬੀਰਬਲ ਨੇ ਚਾਦਰ ਨਾਲ ਬਾਦਸ਼ਾਹ ਦਾ ਸਾਰਾ ਜਿਸਮ ਢੱਕ ਦਿੱਤਾ।

ਬੀਰਬਲ ਨੇ ਬਾਦਸ਼ਾਹ ਨੂੰ ਕਿਹਾ, “ਉਤਨੇ ਹੀ ਪੈਰ ਫੈਲਾਉ ਜਿੰਨੀ ਵੱਡੀ ਚਾਦਰ ਹੋਵੇ।

ਇਹ ਸੁਣ ਕੇ ਬਾਦਸ਼ਾਹ ਨੇ ਸਾਰੇ ਦਰਬਾਰੀਆਂ ਨੂੰ ਕਿਹਾ, “ਦੇਖੀ ਆਪਣੇ ਬੀਰਬਲ ਦੀ ਚਤੁਰਾਈ ??

ਸਾਰੇ ਦਰਬਾਰੀ ਦਿਲ ਹੀ ਦਿਲ 'ਚ ਬੇਹੱਦ ਸ਼ਰਮਿੰਦਾ ਹੋਏ ।


Post a Comment

0 Comments