Akbar-Birbal Story "Birbal dare nahi", "ਬੀਰਬਲ ਡਰੇ ਨਹੀਂ " Punjabi Story for Students of Class 5, 6, 7, 8, 9, 10 in Punjabi Language.

ਬੀਰਬਲ ਡਰੇ ਨਹੀਂ 
Birbal dare nahi 



ਇਕ ਦਿਨ ਬਾਦਸ਼ਾਹ ਅਕਬਰ ਨੇ ਬੀਰਬਲ ਨੂੰ ਡਰਾਉਣ ਦੇ ਲਈ ਬਹੁਤ ਹੀ ਭਿਆਨਕ ਰੂਪ ਧਾਰਨ ਕੀਤਾ ਅਤੇ ਇਕਾਂਤ ਸਥਾਨ 'ਤੇ ਅਚਾਨਕ ਬੀਰਬਲ ਦੇ ਸਾਹਮਣੇ ਆ ਗਏ।

ਬੀਰਬਲ ਨੇ ਉਹਨਾਂ ਦੀ ਡਰਾਉਣੀ ਵੇਸ-ਭੂਸ਼ਾ, ਕਈ ਸਿਰ ਅਤੇ ਸਿਰਫ ਦੋ ਹੱਥ ਦੇਖ ਕੇ ਪਹਿਲਾਂ ਤਾਂ ਸੰਤਾਪੂਰਵਕ ਉਹਨਾਂ ਦਾ ਸਵਾਗਤ ਕੀਤਾ, ਫਿਰ ਕੁਝ ਅਜਿਹੀ ਸ਼ਕਲ ਬਣਾ ਕੇ ਬੈਠੇ, ਜਿਸ ਤੋਂ ਇਹ ਪਤਾ ਲੱਗੇ ਕਿ ਉਹ ਕੁਝ ਗੰਭੀਰ ਵਿਚਾਰ ਕਰ ਰਹੇ ਹਨ।

ਬਾਦਸ਼ਾਹ ਨੇ ਬੀਰਬਲ ਦਾ ਰੰਗ-ਢੰਗ ਦੇਖਿਆ ਤਾਂ ਉਹਨਾਂ ਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਸੋਚਿਆ ਕਿ ਬੀਰਬਲ ਨੂੰ ਡਰਨਾ ਚਾਹੀਦਾ ਸੀ, ਪਰ ਉਹ ਡਰੇ ਨਹੀਂ ਅਤੇ ਬਿਲਕੁਲ ਸਾਧਾਰਨ ਲੱਗ ਰਹੇ ਹਨ। ਹਾਰ ਕੇ ਬਾਦਸ਼ਾਹ ਨੇ ਉਸ ਕੋਲੋਂ ਇਸ ਦਾ ਕਾਰਣ ਪੁੱਛਿਆ।

ਬੀਰਬਲ ਨੇ ਨਿਮਰਤਾਪੂਰਵਕ ਉੱਤਰ ਦਿੱਤਾ, “ਤੁਹਾਡੇ ਦਰਸ਼ਨ ਹੋਏ, ਇਸ ਨਾਲ ਖੁਸ਼ੀ ਹੋਈ। ਲੇਕਿਨ ਬਹਿਰੂਪੀਏ ਦੇ ਭੇਸ ਵਿੱਚ ਤੁਹਾਨੂੰ ਦੇਖ ਕੇ ਹੈਰਾਨੀ ਹੋਈ ਕਿ ਆਖ਼ਰ ਕਿਸ ਦੇ ਡਰ ਨਾਲ ਤੁਹਾਨੂੰ ਇਹ ਹੁਲੀਆ ਬਣਾਉਣ ਦੀ ਜ਼ਰੂਰਤ ਪੈ ਗਈ।

ਬੀਰਬਲ ਦਾ ਇਹ ਉੱਤਰ ਸੁਣ ਕੇ ਬਾਦਸ਼ਾਹ ਅਕਬਰ ਬਹੁਤ ਸ਼ਰਮਿੰਦਾ ਹੋਇਆ ਅਤੇ ਸਿਰ ਝੁਕਾ ਲਿਆ।


Post a Comment

0 Comments