Akbar-Birbal Story "Boot kine da piya", "ਬੂਟ ਕਿੰਨੇ ਦਾ ਪਿਆ" Punjabi Story for Students of Class 5, 6, 7, 8, 9, 10 in Punjabi Language.

ਬੂਟ ਕਿੰਨੇ ਦਾ ਪਿਆ 
Boot kine da piya 



ਆਗਰਾ ਕੇਵਲ ਤਾਜ ਮਹੱਲ ਦੇ ਲਈ ਹੀ ਨਹੀਂ, ਬੂਟਾਂ ਦੇ ਲਈ ਵੀ ਮਸ਼ਹੂਰ ਰਿਹਾ ਹੈ। ਬਾਦਸ਼ਾਹ ਅਕਬਰ ਦੇ ਜ਼ਮਾਨੇ ਤੋਂ ਹੀ ਬੁਟਾਂ ਦਾ ਉਦਯੋਗ ਉਥੋਂ ਤਰੱਕੀ ਤੇ ਸੀ। ਖ਼ੁਦ ਬਾਦਸ਼ਾਹ ਆਗਰਾ ਦੇ ਬੇਹਤਰੀਨ ਬੂਟ ਪਾਉਣ ਦੇ ਸ਼ੌਕੀਨ ਸੀ।

ਇਕ ਵਾਰ ਬਾਦਸ਼ਾਹ ਨੇ ਬੜੀ ਜਾਂਚ ਪੜਤਾਲ ਦੇ ਬਾਅਦ ਆਪਣੇ ਲਈ ਸ਼ਾਨਦਾਰ ਬੂਟ ਮੰਗਵਾਏ।

ਉਸ ਦਿਨ ਦਰਬਾਰ ਵਿਚ ਸਮਰਾਟ ਦੇ ਬੂਟਾਂ ਦੀ ਚਰਚਾ ਚੱਲ ਰਹੀ ਸੀ। ਹਰ ਕੋਈ ਬਾਦਸ਼ਾਹ ਦੀ ਚਾਪਲੂਸੀ ਵਿਚ ਬਾਦਸ਼ਾਹ ਦੇ ਬੂਟਾਂ ਦੀ ਤਾਰੀਫ਼ ਦੇ ਪੁੱਲ ਬੰਨ੍ਹ ਰਿਹਾ ਸੀ।

ਕੁਝ ਦੇਰ ਬਾਅਦ ਜਦੋਂ ਬੀਰਬਲ ਨੇ ਦਰਬਾਰ ਵਿਚ ਕਦਮ ਰੱਖਿਆ ਤਾਂ ਉਸ ਨੂੰ ਵੀ ਬਾਦਸ਼ਾਹ ਦੇ ਬੂਟਾਂ ਬਾਰੇ ਪੁੱਛਿਆ ਗਿਆ।

ਬੀਰਬਲ ਨੇ ਬੂਟਾਂ ਦੀ ਕੀਮਤ ਪੁੱਛੀ,

“ਪੂਰੇ ਦੋ ਸੌ ਰੁਪਏ ਦੇ।" ਬਾਦਸ਼ਾਹ ਨੇ ਉੱਤਰ ਦਿੱਤਾ। “ਫਿਰ ਇਕ ਬੂਟ ਕਿੰਨੇ ਦਾ ਪਿਆ?' ਬੀਰਬਲ ਨੇ ਪੁੱਛਿਆ।

ਸੌ ਰੁਪਏ ਦਾ। ਬਾਦਸ਼ਾਹ ਨੇ ਤੁਰੰਤ ਜਵਾਬ ਦਿੱਤਾ, ਕਿੰਤੂ ਜਦ ਉਸ ਦਾ ਧਿਆਨ ਆਪਣੇ ਉੱਤਰ 'ਤੇ ਗਿਆ ਤੇ ਉਹ ਸ਼ਰਮਾ ਕੇ ਰਹਿ ਗਿਆਂ।

ਵਿਚਾਰੇ ਦਰਬਾਰੀ ਉਸ ਸਮੇਂ ਨਾ ਹੱਸ ਰਹੇ ਸਨ, ਨਾ ਹੀ ਰੋਂਦੇ। ਬੀਰਬਲ ਦਾ ਸਵਾਲ ਹੀ ਅਜਿਹਾ ਸੀ।


Post a Comment

0 Comments