ਉਪਰ ਕੀ ਹੈ
Upar ki hai
ਜੇ ਬੀਰਬਲ ਚਤੁਰ ਅਤੇ ਬੁੱਧੀਮਾਨ ਸੀ ਤਾਂ ਬਾਦਸ਼ਾਹ ਅਕਬਰ ਵੀ ਘੱਟ ਅਕਲਮੰਦ ਤੇ ਚਲਾਕ ਨਹੀਂ ਸੀ। ਕਦੀ-ਕਦੀ ਉਹ ਬੀਰਬਲ ਤੋਂ ਅਜਿਹੀ ਗੱਲ ਪੁੱਛ ਲੈਂਦਾ ਸੀ, ਜਿਸ ਦਾ ਕੋਈ ਮਤਲਬ ਨਹੀਂ ਹੁੰਦਾ ਸੀ।
ਇਕ ਦਿਨ ਸ਼ਾਮ ਨੂੰ ਅਕਬਰ ਬਾਦਸ਼ਾਹ ਅਤੇ ਬੀਰਬਲ ਸੈਰ ਦੇ ਲਈ ਨਿਕਲੇ। ਅਚਾਨਕ ਬਾਦਸ਼ਾਹ ਨੇ ਬੀਰਬਲ ਨੂੰ ਪੁੱਛਿਆ, "ਬੀਰਬਲ, ਉਪਰ ਕੀ ਹੈ ??
ਅਕਬਰ ਬਾਦਸ਼ਾਹ ਦਾ ਖ਼ਿਆਲ ਸੀ ਕਿ ਬੀਰਬਲ ਇਹ ਉੱਤਰ ਦੇਵੇਗਾ ਕਿ ਉਪਰ ਅਸਮਾਨ ਹੈ, ਹੋਰ ਕੀ ? ਲੇਕਿਨ ਬੀਰਬਲ ਨੇ ਕਿਹਾ, “ਉਪਰ ਬੁਰਾ ਹੈ।’’ ਬਾਦਸ਼ਾਹ ਨੂੰ ਉਸ ਦੀ ਬੁੱਧੀਮਤਾ ਦਾ ਲੋਹਾ ਮੰਨਣਾ ਹੀ ਪਿਆ।
ਦਰਅਸਲ ਅਕਬਰ ਬਾਦਸ਼ਾਹ ਨੂੰ ਟਹਿਲਦੇ-ਟਹਿਲਦੇ ਉਸ ਦਿਨ ਦੀ ਯਾਦ ਆ ਗਈ ਸੀ ਜਦ ਅਕਬਰ ਬਾਦਸ਼ਾਹ ਅਤੇ ਬੀਰਬਲ ਭੋਜਨ ਕਰ ਰਹੇ ਸਨ। ਭੋਜਨ ਵਿਚ ਖੀਰ ਸੀ ਅਤੇ ਖੀਰ ਦੇ ਉਪਰ ਬੁਰਾ ਸੀ।
ਬੀਰਬਲ ਦਾ ਉੱਤਰ ਸੁਣ ਕੇ ਬਾਦਸ਼ਾਹ ਮੁਸਕਰਾ ਕੇ ਰਹਿ ਗਏ।
0 Comments