ਦਾੜ੍ਹੀ ਵਿਚ ਅੱਗ
Dadhi vich aag
ਇਕ ਦਿਨ ਬਾਦਸ਼ਾਹ ਨੇ ਦਰਬਾਰੀਆਂ ਨੂੰ ਪ੍ਰਸ਼ਨ ਕੀਤਾ, “ਜੇਕਰ ਸਾਰੇ ਦਾੜੀ ਵਾਲੇ ਹੋਣ ਅਤੇ ਸਾਰਿਆਂ ਦੀ ਦਾੜੀ ਨੂੰ ਅੱਗ ਲੱਗ ਜਾਵੇ, ਜਿਸ ਵਿਚ ਮੈਂ ਵੀ ਸ਼ਾਮਿਲ ਹੋਵਾਂ ਤਾਂ ਪਹਿਲਾਂ ਤੁਸੀਂ ਕਿਸ ਦੀ ਦਾੜ੍ਹੀ ਦੀ ਅੱਗ ਬੁਝਾਉਗੇ ?? .
ਹਜ਼ੂਰ ਦੀ ਦਾੜ੍ਹੀ ਦੀ।” ਸਾਰੇ ਦਰਬਾਰੀ ਕਰਮਚਾਰੀ ਇਕ ਦਮ ਬੋਲ ਪਏ ।
ਬਾਦਸ਼ਾਹ ਨੂੰ ਲੱਗਿਆ, ਜਿਵੇਂ ਸਾਰੇ ਝੂਠ ਬੋਲ ਰਹੇ ਹਨ।
ਉਹਨਾਂ ਨੇ ਬੀਰਬਲ ਨੂੰ ਪੁੱਛਿਆ, “ਦੱਸੋ, ਕਿਸ ਦੀ ਦਾੜੀ ਦੀ ਅੱਗ ਪਹਿਲਾਂ ਬੁਝਾਉਗੇ ?
“ਹਜੂਰ, ਸਭ ਤੋਂ ਪਹਿਲਾਂ ਮੈਂ ਆਪਣੀ ਦਾੜ੍ਹੀ ਦੀ ਅੱਗ ਬੁਝਾਵਾਂਗਾ, ਫਿਰ ਕਿਸੇ ਹੋਰ ਦੀ ਦਾੜੀ ਨੂੰ ਦੇਖਾਂਗਾ।' ਬੀਰਬਲ ਨੇ ਉੱਤਰ ਦਿੱਤਾ।
ਬੀਰਬਲ ਤੇ ਉੱਤਰ ਤੋਂ ਬਾਦਸ਼ਾਹ ਖੁਸ਼ ਹੋਏ ਅਤੇ ਬੋਲੇ, “ਮੈਨੂੰ ਖੁਸ਼ ਕਰਨ ਦੇ ਉਦੇਸ਼ ਨਾਲ ਤੁਸੀਂ ਸਾਰੇ ਲੋਕ ਝੂਠ ਬੋਲ ਰਹੇ ਸੀ। ਸੱਚ ਤਾਂ ਇਹ ਹੈ ਕਿ ਹਰ ਆਦਮੀ ਪਹਿਲਾਂ ਆਪਣੇ ਬਾਰੇ ਵਿਚ ਸੋਚਦਾ ਹੈ। ਚਾਪਲੂਸੀ ਦੀ ਹੱਦ ਹੁੰਦੀ ਹੈ। ਜੇਕਰ ਤੁਸੀਂ ਲੋਕ ਚਾਪਲੂਸੀ ਕਰਨਾ ਛੱਡ ਦਿਉ ਤਾਂ ਬੀਰਬਲ ਵਰਗੇ ਹੋ ਜਾਉਗੇ।”
0 Comments